ਗੜ੍ਹਦੀਵਾਲ ‘ਚ ਬਜ਼ੁਰਗ ਨੂੰ ਗੋਲੀਆਂ ਨਾਲ ਭੁੰਨਿਆ

Murder,Punjab Police, Gardiwal

ਸੱਚ ਕਹੂੰ ਨਿਊਜ਼
ਹੁਸ਼ਿਆਰਪੁਰ, 6 ਦਸੰਬਰ।
ਗੜ੍ਹਦੀਵਾਲ ਵਿੱਚ ਕੁਝ ਹਮਲਾਵਰਾਂ ਵੱਲੋਂ ਅੱਜ ਸਵੇਰੇ ਤਕਰੀਬਨ 8 ਵਜੇ 55 ਸਾਲਾ ਵਿਅਕਤੀ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦਾ ਸਮਾਚਾਰ ਹੈ। ਮ੍ਰਿਤਕ ਉਸੇ ਸਾਬਕਾ ਸਰਪੰਚ ਦਾ ਰਿਸ਼ਤੇਦਾਰ ਹੈ ਜਿਸ ਨੂੰ ਕੁਝ ਮਹੀਨੇ ਪਹਿਲਾਂ ਚੰਡੀਗੜ੍ਹ ਦੇ ਸੈਕਟਰ 38 ਦੇ ਗੁਰਦੁਵਾਰੇ ਸਾਹਮਣੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

ਮ੍ਰਿਤਕ ਦੀ ਪਛਾਣ ਅਮਰੀਕ ਸਿੰਘ ਵਜੋਂ ਹੋਈ। ਇਸ ਕਤਲ ਪਿੱਛੇ ਪੁਰਾਣੀ ਰੰਜਿਸ ਦੱਸੀ ਜਾ ਰਹੀ ਹੈ। ਅਮਰੀਕ ਸਿੰਘ ਸਕੂਟਰ ‘ਤੇ ਸ਼ਹਿਰ ਵਿੱਚ ਦੁੱਧ ਲੈ ਕੇ ਆਇਆ ਹੋਇਆ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ।

ਪੁਲਿਸ ਨੇ ਚੰਡੀਗੜ੍ਹ ਵਿੱਚ ਕਤਲ ਕੀਤੇ ਸਰਪੰਚ ਬਾਰੇ ਦੱਸਦਿਆਂ ਕਿਹਾ ਕਿ ਲੰਮੇ ਸਮੇਂ ਤੋਂ ਦੋਵਾਂ ਪੱਖਾਂ ਵਿੱਚ ਦੁਸ਼ਮਣੀ ਚਲਦੀ ਆ ਰਹੀ ਹੈ। ਇਸ ਕਾਰਨ ਕਈ ਲੋਕਾਂ ਦੀ ਜਾਨ ਵੀ ਚਲੀ ਗਈ ਹੈ।। ਉੱਧਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ‘ਤੇ ਢਿੱਲੀ ਕਾਰਵਾਈ ਦਾ ਇਲਜ਼ਾਮ ਵੀ ਲਾਇਆ ਹੈ। ਪਰਿਵਾਰ ਨੇ ਦਸੂਹਾ ਮਾਰਗ ‘ਤੇ ਜਾਮ ਵੀ ਲਾ ਦਿੱਤਾ ਹੈ ਤੇ ਦੋ ਘੰਟਿਆਂ ਤੋਂ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।