ਵੈਨਜ਼ੂਏਲਾ ’ਚ ਬਾਰੂਦੀ ਸੁਰੰਗ ਧਮਾਕੇ ’ਚ ਦੋ ਸੈਨਿਕਾਂ ਦੀ ਮੌਤ

ਵੈਨਜ਼ੂਏਲਾ ’ਚ ਬਾਰੂਦੀ ਸੁਰੰਗ ਧਮਾਕੇ ’ਚ ਦੋ ਸੈਨਿਕਾਂ ਦੀ ਮੌਤ

ਕਰਾਕਸ। ਵੈਨਜ਼ੂਏਲਾ ਵਿਚ ਰਾਸ਼ਟਰੀ ਸਰਹੱਦ ਨੇੜੇ ਕੋਲੰਬੀਆ ਦੇ ਅੱਤਵਾਦੀਆਂ ਖਿਲਾਫ ਮੁਹਿੰਮ ਦੌਰਾਨ ਬਾਰੂਦੀ ਸੁਰੰਗ ਧਮਾਕੇ ਵਿਚ ਦੋ ਸੈਨਿਕਾਂ ਦੀ ਮੌਤ ਹੋ ਗਈ ਹੈ। ਇਥੇ ਜਾਰੀ ਇੱਕ ਬਿਆਨ ਵਿੱਚ, ਰੱਖਿਆ ਮੰਤਰੀ ਵਲਾਦੀਮੀਰ ਪਦ੍ਰੀਨੋ ਨੇ ਕਿਹਾ, ‘‘ਸਾਨੂੰ ਸੀਨੀਅਰ ਸਰਜੈਂਟ ਐਂਡਰੀਅਲ ਇਸਤੂਰੀਜ ਸੁਜੋ ਅਤੇ ਜੂਨੀਅਰ ਕਾਂਸਟੇਬਲ ਜੀਸਜ਼ ਅਲੈਗਜ਼ੈਂਡਰ ਵਾਸਕੁਜ਼ ਪਰੇਜ ਦੀ ਮੌਤ ਦੀਆਂ ਖਬਰਾਂ ਬਹੁਤ ਦੁੱਖ ਪਹੁੰਚਿਆ’’। ਉਨ੍ਹਾਂ ਕਿਹਾ ਕਿ ਅੱਤਵਾਦ ਵਿਰੁੱਧ ਇਸ ਮੁਹਿੰਮ ਵਿੱਚ 9 ਸੈਨਿਕ ਜ਼ਖ਼ਮੀ ਹੋਏ ਸਨ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ। ਵਰਣਨਯੋਗ ਹੈ ਕਿ ਵੈਨਜ਼ੁਏਲਾ ਦੀ ਸਰਕਾਰ ਨੇ ਸਰਹੱਦੀ ਖੇਤਰ ਤੋਂ ਅੱਤਵਾਦੀਆਂ ਨੂੰ ਬਾਹਰ ਕੱਢਣ ਲਈ 21 ਮਾਰਚ ਨੂੰ ਪੱਛਮੀ ਸੂਬੇ ਅਪੋਰ ਵਿੱਚ ਅਪ੍ਰੇਸ਼ਨ ਬੋਲੀਵੀਅਨ ਸ਼ੀਲਡ 2021 ਦੀ ਸ਼ੁਰੂਆਤ ਕੀਤੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.