ਅਜ਼ਾਦੀ ਦੇ ਨਵੇਂ ਜਨਮ ਦਾ ਸੁਖਮਈ ਸੰਕੇਤ

ਅਜ਼ਾਦੀ ਦੇ ਨਵੇਂ ਜਨਮ ਦਾ ਸੁਖਮਈ ਸੰਕੇਤ

ਭਾਰਤੀ ਅਜ਼ਾਦੀ ਦਾ ਇੱਕ ਨਵਾਂ ਦੌਰ ਸ਼ੁਰੂ ਹੋ ਰਿਹਾ ਹੈ ਜਾਂ ਇਹ ਕਹੀਏ ਕਿ ਸਾਡੀ ਅਜ਼ਾਦੀ ਹੁਣ ਅੰਮ੍ਰਿਤ ਮਹਾਂਉਤਸਵ ਮਨਾਉਣ ਤੋਂ ਬਾਅਦ ਸ਼ਤਾਬਦੀ ਵਰ੍ਹੇ ਵੱਲ ਵਧ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਸ ਤਰ੍ਹਾਂ ਅਜ਼ਾਦੀ ਦੀ 75ਵੀਂ ਵਰ੍ਹੇਗੰਢ ’ਤੇ ਲਾਲ ਕਿਲੇ ਦੀ ਫਸੀਲ ਤੋਂ ਆਪਣਾ ਇੱਕ ਗੈਰ-ਸਿਆਸੀ ਬਿਆਨ ਦੇ ਕੇ ਦੇਸ਼ ਦੀ ਜਨਤਾ ਨੂੰ ਜਗਾਇਆ, ਉਸ ਨੇ ਸਿਆਸੀ ਪਾਰਟੀਆਂ ਦੀ ਨੀਂਦ ਉਡਾ ਦਿੱਤੀ
ਉਨ੍ਹਾਂ ਨੇ ਪਰਿਵਾਰਵਾਦ ਅਤੇ ਭ੍ਰਿਸ਼ਟਾਚਾਰ ’ਤੇ ਵਾਰ ਕਰਦੇ ਹੋਏ ਕਈ ਅਜਿਹੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਜੋ ਇੱਕ ਪ੍ਰਧਾਨ ਮੰਤਰੀ ਦੇ ਮੂੰਹੋਂ ਤੋਂ ਘੱਟ ਹੀ ਸੁਣਨ ਨੂੰ ਮਿਲਦਾ ਹੈ

ਇਸ ਤੋਂ ਇਹ ਸਾਫ਼ ਹੋ ਗਿਆ ਕਿ ਉਹ ਇਨ੍ਹਾਂ ਬੁਰਾਈਆਂ ਨਾਲ ਨਜਿੱਠਣ ਅਤੇ ਉਨ੍ਹਾਂ ਦੇ ਖਿਲਾਫ਼ ਜਨਮਤ ਦਾ ਨਿਰਮਾਣ ਕਰਨ ਲਈ ਸੰਕਲਪ ਲੈ ਚੁੱਕੇ ਹਨ ਉਨ੍ਹਾਂ ਨੇ ਸਿਆਸਤ ਹੀ ਨਹੀਂ ਸਗੋਂ ਜਨ-ਜਨ ’ਚ ਫੈਲਦੇ ਭਾਈ-ਭਤੀਜਾਵਾਦ ਵਰਗੀਆਂ ਕਈ ਕੁਰੀਤੀਆਂ ਅਤੇ ਨਾਬਰਾਬਰੀਆਂ ਨੂੰ ਦੇਸ਼ ਲਈ ਗੰਭੀਰ ਖਤਰਾ ਦੱਸਿਆ ਉਨ੍ਹਾਂ ਇਹ ਤਾਂ ਸਪੱਸ਼ਟ ਨਹੀਂ ਕੀਤਾ ਕਿ ਰਾਜਨੀਤੀ ਤੋਂ ਇਲਾਵਾ ਕਿੱਥੇ-ਕਿੱਥੇ ਵੰਸ਼ਵਾਦ ਫੈਲਿਆ ਹੈ, ਪਰ ਸਾਰੇ ਜਾਣਦੇ ਹਨ ਕਿ ਦੇਸ਼ ’ਚ ਵਪਾਰਕ ਘਰਾਣਿਆਂ ਤੋਂ ਲੈ ਕੇ, ਪੱਤਰਕਾਰਿਤਾ, ਸਾਹਿਤ, ਸਿੱਖਿਆ, ਨਿਆਂ ਪ੍ਰਕਿਰਿਆ, ਧਾਰਮਿਕ, ਸਮਾਜਿਕ ਸੰਗਠਨਾਂ ’ਚ ਇਹ ਵਿਆਪਕ ਪੱਧਰ ’ਤੇ ਫੈਲਿਆ ਹੈ ਇੱਕ ਲੰਮੇ ਅਰਸੇ ਤੋਂ ਨਿਆਂਪਾਲਿਕਾ ’ਚ ਪਰਿਵਾਰਵਾਦ ਸਬੰਧੀ ਗੰਭੀਰ ਸਵਾਲ ਉੱਠ ਰਹੇ ਹਨ

ਆਮ ਤੌਰ ’ਤੇ ਅਜ਼ਾਦੀ ਦਿਹਾੜੇ ਨੂੰ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ’ਤੇ ਗੱਲ ਕਰਦੇ ਹਨ ਪਰ ਇਸ ਵਾਰ ਨਰਿੰਦਰ ਮੋਦੀ ਨੇ ਇਸ ਪਰੰਪਰਾ ਨੂੰ ਤੋੜਦਿਆਂ ਦੇਸ਼ ਦੇ ਸਾਹਮਣੇ ਕੁਝ ਅਜਿਹੀਆਂ ਵੱਡੀਆਂ ਚੁਣੌਤੀਆਂ ਨੂੰ ਰੇਖਾਂਕਿਤ ਕੀਤਾ, ਜਿਸ ਸਬੰਧੀ ਵਿਰੋਧੀ ਧਿਰ ਦੀਆਂ ਤਿਉੜੀਆਂ ਕੁਝ ਚੜ੍ਹ ਗਈਆਂ ਹਨ ਅੰਮ੍ਰਿਤ ਮਹਾਂਉਤਸਵ ਸੰਬੋਧਨ ਇੱਕ ਛੋਟੀ ਜਿਹੀ ਕਿਰਨ ਹੈ, ਜੋ ਸੂਰਜ ਦਾ ਪ੍ਰਕਾਸ਼ ਵੀ ਦਿੰਦੀ ਹੈ ਅਤੇ ਚੰਦਰਮੇ ਦੀ ਠੰਢਕ ਵੀ ਅਤੇ ਸਭ ਤੋਂ ਵੱਡੀ ਗੱਲ, ਉਹ ਇਹ ਕਹਿੰਦੀ ਹੈ ਕਿ ‘ਹਾਲੇ ਸਭ ਕੁਝ ਖਤਮ ਨਹੀਂ ਹੋਇਆ ਹਾਲੇ ਵੀ ਸਭ ਕੁਝ ਠੀਕ ਹੋ ਸਕਦਾ ਹੈ ਮੋਦੀ ਦਾ ਸੰਬੋਧਨ ਕੋਈ ਸੁਫ਼ਨਾ ਨਹੀਂ, ਜੋ ਕਦੇ ਪੂਰਾ ਨਹੀਂ ਹੋਵੇਗਾ ਇਹ ਤਾਂ ਭਾਰਤ ਨੂੰ ਮਜ਼ਬੂਤ ਅਤੇ ਵਿਕਸਿਤ ਬਣਾਉਣ ਲਈ ਤਾਜ਼ੀ ਹਵਾ ਦੀ ਖਿੜਕੀ ਹੈ

ਦੇਸ਼ ਦੀਆਂ ਦੋ ਸੀਨੀਅਰ ਅਗਵਾਈ ਸ਼ਕਤੀਆਂ ਦੀ ਸੂਝ-ਬੂਝ, ਦੂਰਗਾਮੀ ਸੋਚ ਅਤੇ ਦ੍ਰਿੜ੍ਹਤਾ ਨਾਲ ਭਾਰਤ ਦੀ ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਨਾ ਸਿਰਫ਼ ਯਾਦਗਰ ਬਣਿਆ ਸਗੋਂ ਇਤਿਹਾਸਕ ਵੀ ਬਣਿਆ ਮੋਦੀ ਦੀ ਰਾਸ਼ਟਰਵਾਦੀ ਸੋਚ ਕਾਰਨ ਇਹ ਮਾਣਮੱਤਾ ਮੌਕਾ ਕਈ ਨਵੇਂ ਸੰਕਲਪਾਂ ਨਾਲ ਇਤਿਹਾਸ ’ਚ ਦਰਜ ਹੋ ਗਿਆ ਹੈ ਲਗਭਗ ਦੇਸ਼ ਦੇ ਕੋਨੇ-ਕੋਨੇ, ਹਰ ਮੁਹੱਲੇ ’ਚ ਕੋਈ ਨਾ ਕੋਈ ਵਿਸ਼ੇਸ਼ ਪ੍ਰੋਗਰਾਮ ਅਤੇ ਹਰ ਘਰ ਤਿਰੰਗਾ ਮੁਹਿੰਮ ਤਾਂ ਕੁੱਲ ਮਿਲਾ ਕੇ ਬਹੁਤ ਯਾਦਗਰ ਰਹੀ ਹੈ ਇਸ ਖਾਸ ਪੜਾਅ ’ਤੇ ਜਿੰਨਾ ਮਹੱਤਵਪੂਰਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਸੰਬੋਧਨ ਹੈ, ਓਨੀ ਹੀ ਚਰਚਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦੀ ਹੋਈ ਹੈ

ਅਜ਼ਾਦੀ ਦਿਹਾੜੇ ਦੀ ਪੂਰਬਲੀ ਸ਼ਾਮ ’ਤੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਭਾਰਤੀਆਂ ਨੇ ਸ਼ੱਕ ਪ੍ਰਗਟਾਉਣ ਵਾਲੇ ਲੋਕਾਂ ਨੂੰ ਗਲਤ ਸਾਬਤ ਕਰ ਦਿੱਤਾ ਹੈ ਇਸ ਮਿੱਟੀ ’ਚ ਨਾ ਸਿਰਫ਼ ਲੋਕਤੰਤਰ ਦੀਆਂ ਜੜ੍ਹਾਂ ਵਧੀਆਂ ਹਨ, ਸਗੋਂ ਖੁਸ਼ਹਾਲ ਵੀ ਹੋਈਆਂ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦਾ ਵਿਕਾਸ ਜ਼ਿਆਦਾ ਸਮਾਵੇਸ਼ੀ ਹੁੰਦਾ ਜਾ ਰਿਹਾ ਹੈ ਅਤੇ ਖੇਤਰੀ ਨਾਬਰਾਬਰੀਆਂ ਵੀ ਘੱਟ ਹੋ ਰਹੀਆਂ ਹਨ ਦ੍ਰੋਪਦੀ ਮੁਰਮੂ ਨੇ ਮਾਣ ਨਾਲ ਯਾਦ ਕੀਤਾ ਕਿ ਜ਼ਿਆਦਾਤਰ ਲੋਕਤੰਤਰਿਕ ਦੇਸ਼ਾਂ ’ਚ ਵੋਟ ਦੇਣ ਦਾ ਅਧਿਕਾਰ ਪ੍ਰਾਪਤ ਕਰਨ ਲਈ ਔਰਤਾਂ ਨੂੰ ਲੰਮੇ ਸਮੇਂ ਤੱਕ ਸੰਘਰਸ਼ ਕਰਨਾ ਪਿਆ ਸੀ, ਪਰ ਸਾਡੇ ਗਣਤੰਤਰ ਦੀ ਸ਼ੁਰੂਆਤ ਨਾਲ ਹੀ ਭਾਰਤ ਨੇ ਸਮੁੱਚੇ ਬਾਲਗ ਵੋਟ ਦੇ ਅਧਿਕਾਰ ਨੂੰ ਅਪਣਾਇਆ ਰਾਸ਼ਟਰਪਤੀ ਮੁਰਮੂ ਨੇ ਆਪਣੇ ਪਹਿਲੇ ਸੰਬੋਧਨ ਨਾਲ ਨਾ ਸਿਰਫ਼ ਦੇਸ਼ਵਾਸੀਆਂ ਨੂੰ ਪ੍ਰੇਰਿਤ ਕੀਤਾ ਹੈ, ਸਗੋਂ ਉਨ੍ਹਾਂ ਨੂੰ ਮਾਣ ਦਾ ਵੀ ਅਹਿਸਾਸ ਕਰਵਾਇਆ ਹੈ

ਮੋਦੀ ਨੇ ਲਾਲ ਕਿਲੇ ਤੋਂ ਸੰਬੋਧਨ ਦੌਰਾਨ ਭ੍ਰਿਸ਼ਟਾਚਾਰੀਆਂ ’ਤੇ ਜੰਮ ਕੇ ਹਮਲਾ ਕੀਤਾ ਉਨ੍ਹਾਂ ਇਸ ਖਿਲਾਫ਼ ਜੰਗ ’ਚ ਦੇਸ਼ਵਾਸ਼ੀਆਂ ਦਾ ਸਹਿਯੋਗ ਵੀ ਮੰਗਿਆ ਪ੍ਰਧਾਨ ਮੰਤਰੀ ਦੇ ਇਸ ਉਪਯੋਗੀ ੳੁੱਦਮ ਦੇ ਕਈ ਅਰਥ ਕੱਢੇ ਜਾ ਰਹੇ ਹਨ, ਪ੍ਰਸੰਸਾ ਹੋ ਰਹੀ ਹੈ, ਤਾਂ ਅਲੋਚਕ ਵੀ ਘੱਟ ਨਹੀਂ ਹਨ ਭ੍ਰਿਸ਼ਟਾਚਾਰ ਦੇਸ਼ ’ਚ ਜੇਕਰ ਵਧ ਰਿਹਾ ਹੈ, ਤਾਂ ਕਿਸ ਦੀ ਜਿੰਮੇਵਾਰੀ ਬਣਦੀ ਹੈ? ਭ੍ਰਿਸ਼ਟਾਚਾਰ ਨੂੰ ਕੌਣ ਖਤਮ ਕਰੇਗਾ? ਅਜ਼ਾਦੀ ਦੇ 75ਵੇਂ ਸਾਲ ’ਚ ਇਸ ਸਵਾਲ ਦਾ ੳੁੱਠਣਾ ਆਪਣੇ-ਆਪ ’ਚ ਗੰਭੀਰ ਗੱਲ ਹੈ ਅਜ਼ਾਦੀ ਦੇ ਸੁਫ਼ਨੇ ’ਚ ਭ੍ਰਿਸ਼ਟਾਚਾਰ ਤੋਂ ਮੁਕਤੀ ਵੀ ਸ਼ਾਮਲ ਸੀ ਅੱਜ ਭ੍ਰਿਸ਼ਟਾਚਾਰ ’ਤੇ ਪ੍ਰਧਾਨ ਮੰਤਰੀ ਜੇਕਰ ਚਿੰਤਾ ਪ੍ਰਗਟਾ ਰਹੇ ਹਨ, ਤਾਂ ਦੇਸ਼ ਚੰਗੀ ਤਰ੍ਹਾਂ ਸਥਿਤੀ ਨੂੰ ਸਮਝ ਰਿਹਾ ਹੈ

ਪ੍ਰਧਾਨ ਮੰਤਰੀ ਨੇ ਬਿਲਕੁਲ ਸਹੀ ਕਿਹਾ ਹੈ ਕਿ ਕਿਸੇ ਕੋਲ ਰਹਿਣ ਨੂੰ ਥਾਂ ਨਹੀਂ ਅਤੇ ਕਿਸੇ ਕੋਲ ਚੋਰੀ ਦਾ ਮਾਲ ਰੱਖਣ ਦੀ ਥਾਂ ਨਹੀਂ ਹੈ
ਬਿਨਾਂ ਸ਼ੱਕ, ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਖਿਲਾਫ਼ ਸਾਨੂੰ ਮਿਲ ਕੇ ਕਦਮ ਚੁੱਕਣੇ ਪੈਣਗੇ ਭਾਰਤੀ ਜਨਤਾ ਨੂੰ ਖੁਦ ਹੀ ਕਿਸੇ ਨਾ ਕਿਸੇ ਸਰੋਤ ਤੋਂ ਅਜਿਹੇ ਸੰਦੇਸ਼ ਮਿਲਦੇ ਰਹੇ ਹਨ ਕਦੇ ਹਿਮਾਲਿਆ ਦੀਆਂ ਚੋਟੀਆਂ ’ਤੇ, ਕਦੇ ਗੰਗਾ ਦੇ ਕੰਢਿਆਂ ਤੋਂ ਅਤੇ ਕਦੇ ਸਾਗਰ ਦੀਆਂ ਲਹਿਰਾਂ ਤੋਂ ਕਦੇ ਤਾਜ਼, ਕੁਤੁਬ ਅਤੇ ਅਜੰਤਾ ਤੋਂ ਇੱਥੋਂ ਤੱਕ ਕਿ ਸਾਡੇ ਤਿਉਹਾਰ ਹੋਲੀ, ਦੀਵਾਲੀ ਵੀ ਸੰਦੇਸ਼ ਦਿੰਦੇ ਰਹਿੰਦੇ ਹਨ ਪਰ ਇਸ ਵਾਰ ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਅਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ ਦਾ ਸੰਬੋਧਨ ਇਸ ਸੰੇਦੇਸ਼ ਦਾ ਜਰੀਆ ਬਣਿਆ ਨਿਸ਼ਚਿਤ ਹੀ ਇਨ੍ਹਾਂ ਸੰਦੇਸ਼ਾਂ ਨਾਲ ਭਾਰਤੀ ਜਨ

ਮਾਨਸ ਦੀ ਰਾਸ਼ਟਰੀਅਤਾ ਸੰਭਲਦੀ ਰਹੀ, ਸੱਜਦੀ ਰਹੀ ਅਤੇ ਕਸੌਟੀ ’ਤੇ ਆਉਂਦੀ ਰਹੀ ਅਤੇ ਬਚਦੀ ਰਹੀ ਇੱਕ ਵਾਰ ਫ਼ਿਰ ਪ੍ਰਧਾਨ ਮੰਤਰੀ ਨੇ ਰਾਜਨੀਤੀ ਤੋਂ ਪਰੇ ਜਾ ਕੇ ਦੇਸ਼ ਨੂੰ ਜੋੜਨ, ਮਜ਼ਬੂਤ ਬਣਾਉਣ ਅਤੇ ਨਵਾਂ ਭਾਰਤ ਬਣਾਉਣ ਦਾ ਸ਼ੰਦੇਸ਼ ਦਿੱਤਾ ਹੈ ਅਤੇ ਇਸ ਸੰਦੇਸ਼ ਨੂੰ ਜਿਸ ਤਰ੍ਹਾਂ ਆਕਾਰ ਦਿੱਤਾ ਜਾਣਾ ਹੈ, ਉਸ ਦੇ ਪੰਜ ਪ੍ਰਣ ਵੀ ਪ੍ਰਗਟ ਕੀਤੇ ਗਏ ਹਨ

ਕੋਈ ਵੀ ਵਿਕਸਿਤ ਹੁੰਦਾ ਹੋਇਆ ਦੇਸ਼ ਕਿੰਨੀਆਂ ਵੀ ਸਮੱਸਿਆਵਾਂ ਹੋਣ ਰੁਕਦਾ ਨਹੀਂ ਹੈ ਹੱਲ ਲੱਭਦੇ ਹੋਏ ਅੱਗੇ ਵਧਣਾ ਹੀ ਸੁਰਜੀਤ ਅਤੇ ਵਿਕਸਿਤ ਦੇਸ਼ ਦੀ ਪਛਾਣ ਹੁੰਦੀ ਹੈ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਪੰਜ ਪ੍ਰਣਾਂ ਦੀ ਗੱਲ ਕੀਤੀ ਹੈ ਉਨ੍ਹਾਂ ਪ੍ਰਣਾਂ ਭਾਵ ਸੰਕਲਪਾਂ ਨੂੰ ਅਗਲੇ 25 ਸਾਲਾਂ ’ਚ, ਜਦੋਂ ਦੇਸ਼ ਆਪਣੀ ਅਜ਼ਾਦੀ ਦੇ 100 ਸਾਲ ਪੂਰੇ ਕਰੇਗਾ, ਉਦੋਂ ਤੱਕ ਸਾਨੂੰ ਪੂਰਾ ਕਰਨਾ ਹੈ ਪਹਿਲਾ ਸੰਕਲਪ ਹੈ, ਵਿਕਸਿਤ ਦੇਸ਼ ਬਣਨਾ ਦੂਜਾ ਸੰਕਲਪ, ਦੇਸ਼ ਦੇ ਕਿਸੇ ਕੋਨੇ ’ਚ ਗੁਲਾਮੀ ਦਾ ਅੰਸ਼ ਨਾ ਰਹਿ ਜਾਵੇ ਉਨ੍ਹਾਂ ਸਹੀ ਕਿਹਾ ਹੈ ਕਿ ਸਾਨੂੰ ਹੋਰਾਂ ਵਰਗਾ ਦਿਸਣ ਦੀ ਕੋਸ਼ਿਸ਼ ਕਰਨ ਦੀ ਜ਼ਰੂਰਤ ਨਹੀਂ ਹੈ

ਅਸੀਂ ਜਿਵੇਂ ਦੇ ਵੀ ਹਾਂ, ਉਂਜ ਹੀ ਸਮਰੱਥਾ ਨਾਲ ਖੜ੍ਹੇ ਹੋਵਾਂਗੇ ਤੀਜਾ ਸੰਕਲਪ, ਸਾਨੂੰ ਆਪਣੀ ਵਿਰਾਸਤ ’ਤੇ ਮਾਣ ਹੋਣਾ ਚਾਹੀਦਾ ਹੈ ਚੌਥਾ ਸੰਕਲਪ, ਦੇਸ਼ ’ਚ ਏਕਤਾ ਅਤੇ ਇੱਕਜੁਟਤਾ ਰਹੇ ਪੰਜਵਾਂ ਸੰਕਲਪ , ਨਾਗਰਿਕਾਂ ਦਾ ਫ਼ਰਜ਼ ਵਾਕਈ ਦੇਸ਼ ’ਚ ਸਭ ਨੂੰ ਆਪਣਾ ਫਰਜ ਨਿਭਾਉਣਾ ਹੋਵੇਗਾ ਪ੍ਰਧਾਨ ਮੰਤਰੀ ਨੇ ਸਹੀ ਹੀ ਕਿਹਾ ਹੈ ਕਿ ਜੇਕਰ ਸਰਕਾਰ ਦਾ ਫ਼ਰਜ ਹੈ-ਹਰ ਸਮੇਂ ਬਿਜਲੀ ਦੇਣਾ, ਤਾਂ ਨਾਗਰਿਕ ਦਾ ਫਰਜ ਹੈ-ਘੱਟ ਤੋਂ ਘੱਟ ਬਿਜਲੀ ਖਰਚ ਕਰਨਾ ਜੇਕਰ ਅਸੀਂ ਇਨ੍ਹਾਂ ਸੰਕਲਪਾਂ ਨੂੰ ਗੰਭੀਰਤਾ ਨਾਲ ਲਿਆ, ਤਾਂ ਭਾਰਤ ਨੂੰ ਵਿਸ਼ਵਗੁਰੂ ਬਣਨ ਤੋਂ ਕੋਈ ਨਹੀਂ ਰੋਕ ਸਕੇਗਾ

ਅਜ਼ਾਦੀ ਪ੍ਰਾਪਤੀ ਤੋਂ ਬਾਅਦ ਜੀਵਨ ਧਾਰਾ ਨੇ ਜੋ ਰਸਤਾ ਲੈਣਾ ਸੀ, ਉਹ ਨਹੀਂ ਮਿਲਿਆ ਅਸੀਂ ਅਜ਼ਾਦੀ ਦੀ ਸੁਚੱਜੀ ਵਰਤੋਂ ਨਹੀਂ ਕਰ ਸਕੇ ਮਨੁੱਖ-ਮਨੁੱਖ ’ਚ ਜਦੋਂ ਤੱਕ ਪ੍ਰੇਮ ਅਤੇ ਸਹਿਯੋਗ ਦਾ ਅਟੱਲ ਨਿਯਮ ਨਹੀਂ ਮੰਨਿਆ ਜਾਵੇਗਾ ਉਦੋਂ ਤੱਕ ਸਹੀ ਅਰਥਾਂ ’ਚ ਅਜ਼ਾਦੀ ਨਹੀਂ ਰਹਿ ਸਕਦੀ ਅਸੀਂ ਇਹ ਅਣਦੇਖਿਆ ਕੀਤਾ ਅਜ਼ਾਦੀ ਤੋਂ ਬਾਅਦ ਜੋੜ-ਤੋੜ ਦੀ ਰਾਜਨੀਤੀ ਚੱਲਦੀ ਰਹੀ ਪੱਟੜੀਆਂ ਬਣਾਉਂਦੇ ਰਹੇ ਫ਼ਿਰ ਤੋੜਦੇ ਰਹੇ ਅਨੁਸ਼ਾਸਨ ਦਾ ਅਰਥ ਅਸੀਂ ਨਿੱਜੀ ਸੁਵਿਧਾ ਅਨੁਸਾਰ ਕੱਢਦੇ ਰਹੇ ਜਿਸ ਦਾ ਜ਼ਹਿਰੀਲਾ ਅਸਰ ਪ੍ਰਜਾਤੰਤਰ ਦੇ ਸਰਵਉੱਚ ਮੰਚ ਤੋਂ ਲੈ ਕੇ ਆਮ ਨਾਗਰਿਕ ਦੀ ਛੋਟੀ ਤੋਂ ਛੋਟੀ ਇਕਾਈ ਗ੍ਰਹਿਸਥੀ ਤੱਕ ਦੇਖਿਆ ਜਾ ਸਕਦਾ ਹੈ ਬੱਚਾ-ਬੱਚਾ ਆਪਣੀ ਜਾਤੀ ’ਚ ਵਾਪਸ ਚਲਾ ਗਿਆ ਕਸਬੇ-ਕਸਬੇ ’ਚ ਹਿੰਦੁਸਤਾਨ-ਪਾਕਿਸਤਾਨ ਦੀਆਂ ਸੀਮਾਵਾਂ ਖਿੱਚੀਆਂ ਗਈਆਂ

ਕ੍ਰਾਂਤੀ ਦਾ ਮਤਲਬ ਮਾਰਨਾ ਨਹੀਂ ਰਾਸ਼ਟਰ ਦੀ ਵਿਵਸਥਾ ਨੂੰ ਬਦਲਣਾ ਹੁੰਦਾ ਹੈ ਮੋਦੀ ਦੇ ਸੱਦੇ ਦਾ ਅਰਥ ਵਿਵਸਥਾ ਨੂੰ ਮਜ਼ਬੂਤ ਬਣਾਉਂਦੇ ਹੋਏ ਰਾਸ਼ਟਰ ਨੂੰ ਨਵੀਂ ਸ਼ਕਲ ਦੇਣ ਦਾ ਹੈ ਅਸਲ ਵਿਚ ਜੇਕਰ ਅਸੀਂ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦੇ ਆਪਣੇ ਸੁਫ਼ਨੇ ਨੂੰ ਸਾਕਾਰ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੀ ਸੋਚ ਅਤੇ ਆਪਣੇ ਤੌਰ-ਤਰੀਕੇ ਬਦਲਣੇ ਪੈਣਗੇ ਜਦੋਂ ਪ੍ਰਧਾਨ ਮੰਤਰੀ ਦੇਸ਼ ਨੂੰ ਬਦਲਣ ਅਤੇ ਅੱਗੇ ਲਿਜਾਣ ਲਈ ਸੰਕਲਪ ਪ੍ਰਗਟ ਕਰ ਰਹੇ ਹਨ ਤਾਂ ਫਿਰ ਦੇਸ਼ ਦੀ ਜਨਤਾ ਦਾ ਵੀ ਇਹ ਫ਼ਰਜ ਬਣਦਾ ਹੈ ਕਿ ਉਹ ਆਪਣੇ ਹਿੱਸੇ ਦੇ ਸੰਕਲਪ ਲਵੇ
ਲਲਿਤ ਗਰਗ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ