320 ਗ੍ਰਾਮ ਚਿੱਟੇ, 52 ਹਜ਼ਾਰ ਡਰੱਗ ਮਨੀ, ਸਵਿਫਟ ਕਾਰ ਅਤੇ ਮੋਟਰਸਾਇਕਲ ਸਮੇਤ ਪੰਜ ਮੈਂਬਰੀ ਨਸ਼ਾ ਤਸਕਰ ਗਰੋਹ ਨੂੰ ਕਾਬੂ ਕੀਤਾ

Gang Of Drug
ਮਾਲੇਰਕਟੋਲਾ : ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ।

ਨਸ਼ਾ ਤਸਕਰਾਂ ਵਿਚ ਦੋ ਔਰਤਾਂ ਵੀ ਸ਼ਾਮਲ (Gang Of Drug)

(ਗੁਰਤੇਜ ਜੋਸ਼ੀ) ਮਾਲੇਰਕੋਟਲਾ। ਪੰਜਾਬ ਸਰਕਾਰ ਦੇ ਸਖ਼ਤ ਦਿਸ਼ਾ-ਨਿਰਦੇਸ਼ਾਂ ਤਹਿਤ ਪੀ. ਪੀ. ਐਸ ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਅਵਨੀਤ ਕੌਰ ਸਿੱਧੂ ਵੱਲੋਂ ਦਿੱਤੀਆਂ ਸਖ਼ਤ ਹਦਾਇਤਾਂ ’ਤੇ ਕੁਲਦੀਪ ਸਿੰਘ ਪੀ.ਪੀ.ਐੱਸ, ਉਪ ਕਪਤਾਨ ਪੁਲਿਸ ਸਬ ਡਵੀਜਨ ਮਾਲੇਰਕੋਟਲਾ ਅਤੇ ਇੰਸਪੈਕਟਰ ਜਸਵੀਰ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ-2 ਮਾਲੇਰਕੋਟਲਾ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਲਈ ਬਣਾਈਆ ਟੀਮਾਂ ਦੁਬਾਰਾ ਪੁਲਿਸ ਪਾਰਟੀ ਗਸ਼ਤ ਵੱਲੋਂ ਸੁਰਿੰਦਰਪਾਲ ਸਿੰਘ ਉਰਫ ਸਨੀ ਪੁੱਤਰ ਅਮਿ੍ਰਤਪਾਲ ਸਿੰਘ ਵਾਸੀ ਸਾਹਨੇਵਾਲ ਰੋਡ ਨੇੜੇ ਪੋਸਟ ਆਫਿਸ ਡੇਹਲੋ ਹਾਲ ਅਬਾਦ ਹਿੰਦਮ ਸਿੰਘ ਨਗਰ ਗਲੀ ਨੰਬਰ 09 ਨੇੜੇ ਪੰਜਾਬ ਪੈਲੇਸ ਵਾਲੀ ਗਲੀ ਲੁਧਿਆਣਾ ਨੂੰ ਇੱਕ ਗਰੇਅ ਰੰਗ ਸਵਿਫਟ ਕਾਰ ਸਮੇਤ ਕਾਬੂ ਕਰਕੇ 21,29/61/85 ਐੱਨ.ਡੀ.ਪੀ.ਐੱਸ ਐਕਟ ਥਾਣਾ ਸਿਟੀ-2 ਮਾਲੇਰਕੋਟਲਾ ਵਿਖੇ ਮਾਮਲਾ ਦਰਜ ਕੀਤਾ ਗਿਆ। (Gang Of Drug)

ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਲਾਈਨ ਵਿਖੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆ ਨੇ ਦੱਸਿਆ ਕਿ ਮੁਕੱਦਮੇ ਦੀ ਤਫਤੀਸ਼ ਦੌਰਾਨ ਸ:ਥ ਮੱਘਰ ਸਿੰਘ ਨੇ ਦੋਸ਼ੀ ਉਕਤ ਪਾਸੋ 60 ਗ੍ਰਾਮ ਚਿੱਟਾ/ਹੈਰੋਇਨ ਅਤੇ 52,000 ਰੁਪਏ ਡਰੱਗਜ ਮਨੀ ਬ੍ਰਾਮਦ ਕਰਵਾਈ ਗਈ ਹੈ। ਦੋਸ਼ੀ ਸੁਰਿੰਦਰਪਾਲ ਸਿੰਘ ਉਰਫ ਸਨੀ ਉਕਤ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਭੋਲੇ-ਭਾਲੇ ਨੌਜਵਾਨਾਂ ਨੂੰ ਹਨੀ ਟਰੈਪ ਵਿਚ ਫਸਾ ਕੇ ਬਲੈਕ-ਮੇਲ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

ਦੋਸ਼ੀ ਸੁਰਿੰਦਰ ਸਿੰਘ ਉਰਫ ਸਨੀ ਦੀ ਪੁੱਛਗਿੱਛ ਦੌਰਾਨ ਮੁਕੱਦਮਾ ਉਕਤ ਵਿੱਚ ਸੰਜੀਵ ਕੁਮਾਰ ਉਰਫ ਸੰਜੂ ਉਰਫ ਗੋਲਡੀ
ਉਰਫ ਪੰਮਾ ਵਾਸੀ ਕੁਠੇੜਾਂ ਜੱਸਵਾਲਾ ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਹਾਲ ਵਾਸੀ ਅਵਤਾਰ ਨਗਰ ਗਲੀ ਨੰਬਰ 13 ਸਾਹਮਣੇ ਹਾਡਾਂ ਡਾਇਰੀ ਜਲੰਧਰ, ਵਰਿੰਦਰ ਸਿੰਘ ਉਰਫ ਸੋਨੂੰ ਪੁੱਤਰ ਸਰਦੂਲ ਉਰਫ ਕਾਲਾ ਵਾਸੀ ਅਵਤਾਰ ਨਗਰ ਗਲੀ ਨੰਬਰ 13 ਸਾਹਮਣੇ ਹਾਡਾਂ ਡਾਇਰੀ ਜਲੰਧਰ, ਗੁਰਪ੍ਰੀਤ ਕੌਰ ਪਤਨੀ ਪੁਸਪਿੰਦਰ ਸਿੰਘ ਵਾਸੀ ਗੁਲਮਾਰਗ ਐਵੀਨਿਊ (ਰਾਮਾ ਮੰਡੀ) ਜਲੰਧਰ, ਪੁਸਪਿੰਦਰ ਸਿੰਘ ਪੁੱਤਰ ਮਨਜਿੰਦਰ ਸਿੰਘ ਵਾਸੀ ਗੁਲਮਾਰਗ ਐਵੀਨਿਊ (ਰਾਮਾ ਮੰਡੀ) ਜਲੰਧਰ ਅਤੇ ਨਾ-ਮਲੂਮ ਔਰਤ ਨੂੰ ਨਾਮਜ਼ਦ ਕੀਤਾ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ