25 ਮੱਝਾਂ ਦੀ ਮੌਤ
ਭੀਖੀਵਿੰਡ: ਬੀਤੇ ਦੋ ਦਿਨਾਂ ਤੋਂ ਹੋ ਰਹੀ ਭਾਰੀ ਬਾਰਸ਼ ਕਾਰਨ ਡਰੇਨ ਵਿੱਚ ਤੇਜ਼ ਹੋਏ ਪਾਣੀ ਦੇ ਵਹਾਅ ਕਾਰਨ ਪਿੰਡ ਮਾੜੀ ਗੌੜ ਸਿੰਘ ‘ਚ ਗੁੱਜਰਾਂ ਦੀਆਂ 64 ਮੱਝਾਂ ਪਾਣੀ ਵਿੱਚ ਰੁੜ ਗਈਆਂ। ਇਨ੍ਹਾਂ ਮੱਝਾਂ ਵਿੱਚੋਂ ਕੁਝ ਦੀਆਂ ਲਾਸ਼ਾਂ ਮਿਲ ਗਈਆਂ ਹਨ, ਜਦੋਂਕਿ ਬਾਕੀਆਂ ਦੀ ਭਾਲ ਜਾਰੀ ਹੈ। ਇਸ ਘਟਨਾ ਨਾਲ ਗੁੱਜਰਾਂ ਦਾ ਕਰੀਬ 40 ਲੱਖ ਦਾ ਨੁਕਸਾਨ ਹੋ ਗਿਆ।
ਜਾਣਕਾਰੀ ਅਨੁਸਾਰ ਮੌਜਦੀਨ ਪੁੱਤਰ ਮੱਖਣਦੀਨ, ਮੱਖਣ ਪੁੱਤਰ ਮੁਰੀਦ, ਸਦੀਕ ਪੁੱਤਰ ਮੁਰੀਦ, ਜੋ ਜੰਮੂ ਕਸ਼ਮੀਰ ਦੇ ਮੂਲ ਨਿਵਾਸੀ ਹਨ। ਉਹ ਪਿਛਲੇ ਲੰਮੇ ਸਮੇਂ ਤੋਂ ਪਿੰਡ ਜੰਡਿਆਲਾ ਵਿੱਚ ਰਹਿੰਦੇ ਸਨ। ਕਰੀਬ 20 ਦਿਨ ਪਹਿਲਾਂ ਬਲਾਕ ਭੀਖੀਵਿੰਡ ਤਹਿਤ ਆਉਂਦੇ ਪਿੰਡ ਸਾਂਧਰਾ ਵਿੱਚ ਆਪਣੀਆਂ ਮੱਝਾਂ ਲੈ ਕੇ ਆਏ ਸਨ। ਅੱਜ ਦੋਂ ਉਹ ਡਰੇਨ ਨੇੜੇ ਆਪਣੀਆਂ ਮੱਝਾਂ ਚਾਰ ਰਹੇ ਸਨ ਤਾਂ ਮੱਝਾਂ ਜਦੋਂ ਡਰੇਨ ਦੇ ਦੂਜੇ ਪਾਸੇ ਜਾਣ ਲਈ ਪਾਣੀ ਵਿੱਚ ਤੈਰ ਰਹੀਆਂ ਸਨ ਤਾਂ ਅਚਾਨਕ ਪਾਣੀ ਆਉਣ ਤੇ ਜ਼ਿਆਦਾ ਬੂਟੀ ਹੋਦ ਕਾਰਨ ਮੱਝਾਂ ਬੂਟੀ ਦੇ ਹੇਠਾਂ ਫਸ ਗਈਆਂ। ਇਨ੍ਹਾਂ ਵਿੱਚੋਂ 25 ਮੱਝਾਂ ਦੀ ਮੌਤ ਹੋ ਗਈ
ਇਸ ਘਟਨਾ ਤੋਂ ਬਾਅਦ ਕੋਈ ਵੀ ਪ੍ਰਸਾਸਨਿਕ ਅਧਿਕਾਰੀ ਮੌਕੇ ‘ਤੇ ਨਹੀਂ ਪਹੁੰਚਿਆ, ਜਿਸ ਕਾਰਨ ਪੀੜਤ ਗੁੱਜਰਾਂ ਤੇ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।