ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਦੂਜੇ ਮੈਚ ’ਚ ਹੋਵੇਗੀ ਜ਼ਬਰਦਸਤ ਟੱਕਰ (India Second ODI)
ਅਹਿਦਾਬਾਦ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਬੁੱਧਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਪਹਿਲਾ ਮੈਚ 6 ਵਿਕਟਾਂ ਨਾਲ ਜਿੱਤ ਕੇ ਸੀਰੀਜ਼ ‘ਚ 1-0 ਦਾ ਵਾਧਾ ਬਣਾ ਲਿਆ ਹੈ। ਇਹ ਭਾਰਤ ਦਾ 1000ਵਾਂ ਵਨਡੇ ਮੈਚ ਸੀ, ਜਿਸ ’ਚ ਭਾਰਤ ਨੇ ਜਿੱਤ ਦਰਜ ਕਰਕੇ ਰਿਕਾਰਡ ਬਣਾਇਆ। (India Second ODI)
ਭਾਰਤੀ ਟੀਮ ਦੀਆਂ ਨਜ਼ਰਾਂ ਬੁੱਧਵਾਰ ਨੂੰ ਸੀਰੀਜ਼ ‘ਤੇ ਕਬਜ਼ਾ ਕਰਨ ‘ਤੇ ਹੋਣਗੀਆਂ। ਦੂਜੇ ਵਨਡੇ ਵਿੱਚ ਉਪ ਕਪਤਾਨ ਕੇਐਲ ਰਾਹੁਲ ਵੀ ਵਾਪਸੀ ਕਰਨਗੇ। ਭੈਣ ਦੇ ਵਿਆਹ ਕਾਰਨ ਉਹ ਪਹਿਲੇ ਮੈਚ ‘ਚ ਟੀਮ ਦਾ ਹਿੱਸਾ ਨਹੀਂ ਸੀ। ਅਜਿਹੇ ‘ਚ ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਰੋਹਿਤ ਸ਼ਰਮਾ ਨਾਲ ਪਾਰੀ ਦੀ ਸ਼ੁਰੂਆਤ ਕਰਦਾ ਹੈ ਜਾਂ ਮੱਧਕ੍ਰਮ ‘ਚ ਉਤਰੇਗਾ। ਜੇਕਰ ਰਾਹੁਲ ਪਾਰੀ ਦੀ ਸ਼ੁਰੂਆਤ ਕਰਦੇ ਹਨ ਤਾਂ ਈਸ਼ਾਨ ਕਿਸ਼ਨ ਨੂੰ ਦੂਜੇ ਵਨਡੇ ਤੋਂ ਬਾਹਰ ਹੋਣਾ ਪਵੇਗਾ।
ਟਾਪ 3 ‘ਚ ਬਦਲਾਅ ਹੋਵੇਗਾ
ਰੋਹਿਤ ਸ਼ਰਮਾ ਅਤੇ ਕੇਐਲ ਰਾਹੁਲ ਦੂਜੇ ਮੈਚ ਵਿੱਚ ਓਪਨਿੰਗ ਕਰ ਸਕਦੇ ਹਨ। ਇਸ਼ਾਨ ਕਿਸ਼ਨ ਨੂੰ ਪਿਛਲੇ ਮੈਚ ਵਿੱਚ ਓਪਨਿੰਗ ਕਰਨ ਦਾ ਮੌਕਾ ਮਿਲਿਆ ਸੀ ਪਰ ਦੂਜੇ ਮੈਚ ਵਿੱਚ ਕੇਐਲ ਰਾਹੁਲ ਦੀ ਵਾਪਸੀ ਤੋਂ ਬਾਅਦ ਕਿਸ਼ਨ ਨੂੰ ਬਾਹਰ ਬੈਠਣਾ ਪੈ ਸਕਦਾ ਹੈ। ਦੱਖਣੀ ਅਫਰੀਕਾ ਦਾ ਦੌਰਾ ਰਾਹੁਲ ਲਈ ਚੰਗਾ ਨਹੀਂ ਰਿਹਾ ਪਰ ਘਰੇਲੂ ਮੈਦਾਨ ‘ਤੇ ਉਹ ਇਸ ਸੀਰੀਜ਼ ਤੋਂ ਲੈਅ ‘ਚ ਜ਼ਰੂਰ ਵਾਪਸ ਆਉਣਾ ਚਾਹੇਗਾ। ਕਪਤਾਨ ਰੋਹਿਤ ਦੀ ਗੱਲ ਕਰੀਏ ਤਾਂ ਉਸ ਨੇ ਪਹਿਲੇ ਮੈਚ ‘ਚ 60 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਦੂਜੇ ਮੈਚ ‘ਚ ਵੀ ਉਸ ਤੋਂ ਕਾਫੀ ਉਮੀਦਾਂ ਹੋਣਗੀਆਂ। ਸਾਬਕਾ ਕਪਤਾਨ ਵਿਰਾਟ ਕੋਹਲੀ ਤੀਜੇ ਨੰਬਰ ‘ਤੇ ਨਜ਼ਰ ਆਉਣਗੇ। ਪਹਿਲੇ ਮੈਚ ‘ਚ ਵਿਰਾਟ 8 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ ਸਨ ਪਰ ਦੂਜੇ ਮੈਚ ‘ਚ ਟੀਮ ਨੂੰ ਉਸ ਤੋਂ ਵੱਡੀ ਪਾਰੀ ਦੀ ਉਮੀਦ ਹੋਵੇਗੀ। ਕੋਹਲੀ ਨੇ ਅਫਰੀਕਾ ਖਿਲਾਫ 3 ਵਨਡੇ ਮੈਚਾਂ ‘ਚ 2 ਅਰਧ ਸੈਂਕੜੇ ਬਣਾਏ।
ਟੀਮ ਇੰਡੀਆ ਦੀ ਸੰਭਾਵਿਤ XI
ਰੋਹਿਤ ਸ਼ਰਮਾ (ਕਪਤਾਨ), ਕੇਐੱਲ ਰਾਹੁਲ, ਵਿਰਾਟ ਕੋਹਲੀ, ਰਿਸ਼ਭ ਪੰਤ, ਸੂਰਿਆ ਕੁਮਾਰ ਯਾਦਵ, ਦੀਪਕ ਹੁੱਡਾ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਪ੍ਰਾਨੰਦ ਕ੍ਰਿਸ਼ਨਾ, ਯੁਜਵੇਂਦਰ ਚਾਹਲ, ਮੁਹੰਮਦ ਸਿਰਾਜ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ