ਸੇਵਾਵਾਂ ਦੀ ਹੋਵੇਗੀ ਪੁਣ-ਛਾਣ, 129 ਅਫ਼ਸਰ ਇੱਕ ਸਾਲ ‘ਚ ਕੱਢੇ
ਏਜੰਸੀ
ਨਵੀਂ ਦਿੱਲੀ,
ਕੇਂਦਰ ਸਰਕਾਰ 67 ਹਜ਼ਾਰ ਤੋਂ ਜ਼ਿਆਦਾ ਕੇਂਦਰੀ ਮੁਲਾਜ਼ਮਾਂ ਦੇ ਸਰਵਿਸ ਰਿਕਾਰਡ ਦਾ ਅਧਿਐਨ ਕਰਨ ਵਾਲੀ ਹੈ ਇਸ ਲਿਸਟ ‘ਚ ਆਈਏਐੱਸ ਤੇ ਆਈਪੀਐਸ ਅਫ਼ਸਰ ਵੀ ਸ਼ਾਮਲ ਹੋਣਗੇ ਸਰਵਿਸ ਰਿਕਾਰਡ ਨੂੰ ਰਿਵਿਊ ਕਰਕੇ ਸਰਕਾਰ ਨਾਨ ਪਰਫਾਰਮੈਂਸ ਦਾ ਪਤਾ ਲਾਵੇਗੀ ਇਸਦੇ ਪਿੱਛੇ ਸਰਕਾਰ ਦਾ ਮਕਸਦ ਸਰਕਾਰੀ ਸੇਵਾਵਾਂ ਦੀ ਡਿਲੀਵਰੀ ਨੂੰ ਬਿਹਤਰ ਬਣਾਉਣਾ ਤੇ ਪ੍ਰਸ਼ਾਸਨਿਕ ਪੱਧਰ ਸੁਧਾਰਨਾ ਹੈ ਕਿਰਤ ਤੇ ਸਿਖਲਾਈ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਰਿਵਿਊ ਤਹਿਤ ਕੋਡ ਆਫ਼ ਕੰਡਕਟ ਦਾ ਪਾਲਣ ਨਾ ਕਰਨ ਵਾਲਿਆਂ ਨੂੰ ਦੰਡ ਵੀ ਦਿੱਤਾ ਜਾਵੇਗਾ ਉਨ੍ਹਾਂ ਕਿਹਾ ਕਿ ਸਰਕਾਰ 67 ਹਜ਼ਾਰ ਕੇਂਦਰੀ ਕਰਮਚਾਰੀਆਂ ਦੇ ਸਰਵਿਸ ਰਿਕਾਰਡ ਨੂੰ ਰਿਵਿਊ ਕਰ ਰਹੀ ਹੈ ਤਾਂ ਕਿ ਨਾਨ-ਪਰਫਾਰਮੈਂਸ ਦਾ ਪਤਾ ਲਾਇਆ ਜਾ ਸਕੇ ਇਨ੍ਹਾਂ ਕਰਮਚਾਰੀਆਂ ‘ਚ 25 ਹਜ਼ਾਰ ਗਰੁੱਪ ਏ ਸਰਵਿਸੇਜ਼ ਦੇ ਆਈਏਐਸ, ਆਈਪੀਐਮ ਤੇ ਆਈਆਰਐਸ ਅਧਿਕਾਰੀ ਹੈ ਕੇਂਦਰੀ ਕਿਰਤ ਤੇ ਸਿਖਲਾਈ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਦੱਸਿਆ ਕਿ ਇੱਕ ਪਾਸੇ ਸਰਕਾਰ ਦੀ ਪਹਿਲਕਦਮੀ ਸੇਵਾਵਾਂ ਦੀ ਪਹੁੰਚ ਨੂੰ ਸਮੇਂ ਤੋਂ ਵਧਾਉਣ ਦੀ ਹੈ, ਦੂਜੇ ਪਾਸੇ ਸਰਕਾਰ ਭ੍ਰਿਸ਼ਟਾਚਾਰ ਖਿਲਾਫ਼ ਜ਼ੀਰੋ ਟਾਲਰੇਂਸ ਪਾਲਸੀ ਵਧਾਉਣਾ ਚਾਹੁੰਦੀ ਹੈ