56 ਮਦਰੱਸਿਆਂ ਨੇ ਮਿਡ-ਡੇ-ਮੀਲ ਲੈਣਾ ਕੀਤਾ ਬੰਦ

ਮੱਧ ਪ੍ਰਦੇਸ਼। ਉਜੈਨ ‘ਚ ਮਦਰੱਸਿਆਂ ਨੇ ਮਿਡ ਡੇ ਮੀਲ ਦਾ ਖਾਣਾ ਲੈਣੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦੇ ਪ੍ਰਸ਼ਾਸਨ ਵੱਲੋਂ ਤਰਕ ਦਿੱਤਾ ਜਾ ਰਿਹਾ ਹੇ ਕਿ ਉਹ ਖਾਣਾ ਹਿੰਦੂ ਲੋਕਾਂ ਦੁਆਰਾ ਬਣਾਇਆ ਜਾਂਦਾ ਹੈ ਇਸ ਲÂਂ ਉਹ ਉਸ ਨੂੰ ਨਹੀਂ ਲੈਣਾ ਚਾਹੁੰਦੇ। ਦਰਅਸਲ ਇੱਥੇ ਪ੍ਰੇਸ਼ਾਨੀ ਹਿੰਦੂ ਲੋਕਾਂ ਵੱਲੋਂ ਖਾਣਾ ਬਣਾਉਣ ‘ਤੇ ਨਹੀਂ ਸਗੋਂ ਇਸ ਗੱਲ ਤੋਂ ਹੈ ਕਿ ਖਾਣੇ ਨੂੰ ਵਿਦਿਆਰਥੀਆਂ ਨੂੰ ਦੇਣ ਤੋਂ ਪਹਿਲਾਂ ਹਿੰਦੂ ਦੇਵੀ-ਦੇਵਤਿਆਂ ਨੂੰ ਉਸ ਦਾ ਭੋਗ ਲਾਇਆ ਜਾਂਦਾ ਹੈ। ਪ੍ਰਸਾਸਨ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਅਜਿਹੇ ਪਾਠ-ਪੂਜਾ ਕਰਕੇ ਦਿੱਤਾ ਗਿਆ ਖਾਣਾ ਨਾ ਤਾਂ ਖੁਦ ਖਾਣਗੇ ਤੇ ਨਾ ਕਿਸੇ ਵਿਦਿਆਰਥੀ ਨੂੰ ਖਾਣ ਦੇਣਗੇ।
ਮਦਰੱਸਿਆਂ ਤੇ ਮਿਡ-ਡੇ-ਮੀਲ ਦੇਣ ਵਾਲੀ ਕੰਪਨੀ ਦੀ ਹਿਸ ਲੜਾਈ ਦਰਮਿਆਨ ਬੱਚੇ ਤੇ ਮਾਤਾ-ਪਿਤਾ ਟੈਨਸ਼ਨ ‘ਚ ਹਨ। ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਆਖ਼ਰ ਉਹ ਕੀ ਕਰਨ, ਕਿੱਧਰ ਜਾਣ।