ਪਹਿਲਵਾਨ ਨਰ ਸਿੰਘ ਯਾਦਵ ‘ਤੇ 4 ਵਰ੍ਹਿਆਂ ਦੀ ਪਾਬੰਦੀ ,ਓਲੰਪਿਕ ਤੋਂ ਬਾਹਰ

ਰੀਓ ਡੀ ਜੇਨੇਰੀਓ। ਓਲੰਪਿਕ ‘ਚ ਭਾਰਤ ਨੂੰ ਵੱਡਾ ਝਟਕਾ ਲੱਗਿਆ ਹੈ। ਪਹਿਲਵਾਨ ਨਰਸਿੰਘ ਯਾਦਵ ‘ਤੇ ਡੋਪਿੰਗ ਤਹਿਤ ਦੋਸ਼ੀ ਪਾਉਂਦਿਆਂ 4 ਵਰ੍ਹਿਆਂ ਦੀ ਪਾਬੰਦੀ ਲਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਹ ਰੀਓ ਓਲੰਪਿਕ ਤੋਂ ਵੀ ਬਾਹਰ ਹੋ ਗਏ ਹਨ। ਖੇਡ ਮੱਧਸਤ ਅਦਾਲਤ (ਕੈਸ਼) ਨੇ ਭਾਰਤੀ ਪਹਿਲਵਾਨ ਨਰਸਿੰਘ ਯਾਦਵ ‘ਤੇ ਇਹ ਪਾਬੰਦੀ ਲਾਈ ਹੈ।