ਤਿੰਨ ਦੀ ਹਾਲਤ ਗੰਭੀਰ, ਪੀਜੀਆਈ ਰੈਫ਼ਰ
ਕੁਰੂਕਸ਼ੇਤਰ (ਦੇਵੀ ਲਾਲ ਬਾਰਨਾ)। ਸ਼ਾਹਬਾਦ-ਪਿਪਲੀ ਜੀਟੀ ਰੋਡ ‘ਤੇ ਮੰਗਲਵਾਰ ਦੇਰ ਰਾਤ ਪੈਟਰੋਲ ਪੰਪ ਦੇ ਸਾਹਮਣੇ ਟਾਟਾ ਪਿਕਅਪ ਤੇ ਸਵਿੱਫਟ ਡਿਜਾਇਰ ਦੀ ਆਹਮੋ-ਸਾਹਮਣੀ ਟੱਕਰ ‘ਚ 4 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ 3 ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ‘ਚ ਓਹਿਤੋ ਇਚਾਨਾ ਨਿਵਾਸੀ ਨਾਗਲੈਂਡ, ਏਐੱਚ ਚਲਾਈ ਨਿਵਾਸੀ ਮਣੀਪੁਰ, ਸਵਿਫਟ ਕਾਰ ਚਾਲਕ ਹਰਜੀਤ ਸਿੰਘ ਨਿਵਾਸੀ ਦਿੰਲੀ ਤੇ ਟਾਟਾ ਪਿਕਅਪ ਚਾਲਕ ਸੁਰੇਂਦਰ ਨਿਵਾਸੀ ਸ਼ਾਹਬਾਦ ਹੈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਐੱਲਐੱਨਜੇਪੀ ਕੁਰੂਕਸ਼ੇਤਰ ਭੇਜ ਦਿੱਤਾ ਹੈ।