ਏਜੰਸੀ
ਮਨੀਲਾ, 24 ਦਸੰਬਰ।
ਫਿਲਪੀਨਜ ਵਿੱਚ ਕੱਲ੍ਹ ਸ਼ਾਪਿਤ ਮਾਲ ਦੀ ਉੱਪਰਲੀ ਮੰਜ਼ਿਲ ‘ਚ ਅੱਗ ਲੱਗ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ 37 ਜਣਿਆਂ ਦੀ ਮੌਤ ਹੋਗਈ। ਅੱਗ ਬੁਝਾਊ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਜ਼ਿਆਦਾਤਰ ਕਾਲ ਸੈਂਟਰ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਸਨ।
ਦੱਖਣੀ ਸ਼ਹਿਰੀ ਡਾਵਾਓ ਦੇ ਉੱਪ ਮੇਅਰ ਪਾਓਲੋ ਡੁਟੇਰਟ ਨੇ ਦੱਸਿਆ ਕਿ ਐਨਸੀਸੀ ਮਾਲ ਵਿੱਚ ਲਾਪਤਾ ਹੋਏ 37 ਜਣਿਆਂ ਵਿੱਚੋਂ ਕਿਸੇ ਦੇ ਜਿੰਦਾ ਬਚਣ ਦੀ ਸੰਭਾਵਨਾ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।