ਨਵੀਂ ਦਿੱਲੀ। ਕੈਂਸਰ ਅਤੇ ਦਿਲ ਰੋਗ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਵਾਜਬ ਕੀਮਤ ‘ਤੇ ਦਵਾਈਆਂ ਮੁਹੰਈਆ ਕਰਾਉਣ ਲਈ 300 ਅੰਮ੍ਰਿਤ ਔਸ਼ਧੀ ਦੁਕਾਨਾਂ ਇਸੇ ਵਰ੍ਹੇ ਖੁੱਲਣਗੀਆਂ।
ਕੇਂਦਰੀ ਸਿਹਤ ਮੰਤਰੀ ਜੇ ਪੀ ਨੱਢਾ ਨੇ ਅੱਜ ਲੋਕ ਸਭਾ ‘ਚ ਪ੍ਰਸ਼ਨਕਾਲ ਦੌਰਾਨ ਇਹ ਜਾਣਕਾਰੀ ਦਿੱਤੀ।
ਸ੍ਰੀ ਨੱਢਾ ਨੇ ਦੱਸਿਆ ਕਿ ਹੁਣ ਤੱਕ ਅਜਿਹੇ ਨੌ ਕੇਂਦਰ ਵੱਖ-ਵੱਖ ਸਰਕਾਰੀ ਹਸਪਤਾਲਾਂ ਅਤੇ ਸੰਸਥਾਵਾਂ ‘ਚ ਖੋਲ੍ਹੇ ਜਾ ਚੁੱਕੇ ਹਨ।