ਜੰਮੂ-ਕਸ਼ਮੀਰ : ਮੁਕਾਬਲੇ ‘ਚ 3 ਅੱਤਵਾਦੀ ਢੇਰ

ਕਸ਼ਮੀਰ। ਜੰਮੂ-ਕਸ਼ਮੀਰ ਦੇ ਕੁਪਵਾੜਾ ‘ਚ ਫੌਜ ਤੇ ਅੱਤਾਵਦੀਆਂ ਦਰਮਿਆਨ ਮੁਕਾਬਲੇ ‘ਚ ਤਿੰਨ ਅੱਤਵਾਦੀ ਢੇਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਫੌਜ ਨੂੰ ਖ਼ਬਰ ਮਿਲੀ ਕਿ ਕੁਝ ਅੱਤਵਾਦੀ ਇਲਾਕੇ ‘ਚ ਲੁਕੇ ਹੋਏ ਹਨ ਜਿਸ ਤੋਂ ਬਾਅਦ ਸਰਚ ਆਪ੍ਰੇਸ਼ਨ ਚਲਾਇਆ ਗਿਆ। ਸਰਚ ਆਪ੍ਰੇਸ਼ਨ ‘ਚ ਅੱਤਵਾਦੀਆਂ ਦੇ ਲੁਕੇ ਹੋਣ ਦਾ ਪਤਾ ਲੱਗਿਆ ਤੇ ਮੁਕਾਬਲਾ ਹੋ ਗਿਆ।
ਇਹ ਮੁਕਾਬਲਾ ਕੁਪਵਾੜਾ ਦੇ ਤੰਗਧਾਰ ‘ਚ ਚੱਲ ਰਹੀ  ਸੀ। ਫਿਲਹਾਲ, ਫੌਜ ਨੇ ਪੂਰੇ ਇਲਾਕੇ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਤੇ ਉਥੇ ਤਲਾਸ਼ੀ ਅਭਿਆਨੀ ਚਲਾਇਆ ਜਾ ਰਿਹਾ ਹੈ। ਫੌਜ ਨੇ ਸ਼ੱਕ ਪ੍ਰਗਟਾਇਆ ਸੀ ਕਿ ਸਰਹੱਦ ਪਾਰੋਂ ਚਾਰ ਤੋਂ ਪੰਜ ਅੱਤਵਾਦੀ ਐੱਲਓਸੀ ‘ਚ ਦਾਖ਼ਲ ਹੋ ਆਏ ਹਨ ਜਿਸ ਤੋਂ ਬਾਅਦ ਉਹ ਚੌਕਸ ਹੋ ਗਈ ਸੀ।