ਨਵੀਂ ਦਿੱਲੀ, (ਏਜੰਸੀ) ਇਸ ਸਾਲ ਜਹਾਜ ਟੀਮ ਦੇ 270 ਮੈਬਰਾਂ ਨੇ ਸੁਰੱਖਿਆ ਮਾਨਦੰਡਾਂ ਦਾ ਉਲੰਘਣ ਕੀਤਾ, ਜਿਸ ‘ਚ ਜ਼ਿਆਦਾ ਤਰ ਪਾਈਲਟ ਸਨ ਇਹ ਜਹਾਜ ਸੁਰੱਖਿਆ ਬਾਰੇ ਗੰਭੀਰ ਚਿੰਤਾਵਾਂ ਨੂੰ ਪੈਦਾ ਕਰਦਾ ਹੈ ਤੇ ਡੀਜੀਸੀਏ ਨੇ ਇਨ੍ਹਾਂ ‘ਚੋਂ 150 ਤੋਂ Îਜ਼ਿਆਦਾ ਨੂੰ ਬਰਖਾਸਤ ਕਰ ਦਿੱਤਾ ਵਧਦੀ ਗਿਣਤੀ ਇਹ ਤਸਵੀਰ ਪੇਸ਼ ਕਰਦੀ ਹੈ, ਕਿਉਂਕਿ ਪਿਛਲੇ ਸਾਲ ਡੀਜੀਸੀਏ ਨੇ 275 ‘ ਪ੍ਰਵਰਤਨ ਕਾਰਾਵਾਈ’ ਕੀਤੀ ਜਦੋਂ ਕਿ ਇਸ ਸਾਲ 8 ਮਹੀਨੇ ਤੋਂ ਵੀ ਘੱਟ ਸਮੇਂ ‘ਚ ਇਸ ਤਰ੍ਹਾਂ ਦੀਆਂ 270 ਕਾਰਵਾਈਆਂ ਕੀਤੀਆਂ ਗਈਆਂ ਡੀਜੀਸੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਉਲੰਘਣ ਦੀਆਂ ਘਟਨਾਵਾਂ ਵਧ ਰਹੀਆਂ ਹਨ ਇਨ੍ਹਾਂ ਘਟਨਾਵਾਂ ‘ਤੇ ਰੋਕ ਲਾਉਣ ਲਈ ਨਿਯਾਮਕ ਨੇ ਨਿਗਰਾਨੀ ਗਤੀਵਿਧੀਆਂ ਵਧਾ ਦਿੱਤੀਆਂ ਹਨ ਡੀਜੀਸੀਏ ਨੇ ਇਸ ਹਫ਼ਤੇ ਏਅਰ ਇੰਡੀਆ ਤੇ ਜੈੱਟ ਏਅਰਵੇਜ਼ ਦੇ ਦੋ ਪਾਈਲਟਾਂ ਦਾ ਉਡਾਨ ਲਾਇਸੰਸ ਚਾਰ ਸਾਲ ਲਈ ਬਰਖਾਸਤ ਕਰ ਦਿੱਤਾ ਕਿਉਂਕਿ ਉਨ੍ਹਾਂ ਨੂੰ ਅੰਤਰਰਾਸ਼ਟਰੀ ਉਡਾਨ ਤੋਂ ਤੁਰੰਤ ਬਾਅਦ ਨਸ਼ੇ ‘ਚ ਪਾਇਆ ਗਿਆ ਉਨ੍ਹਾਂ ਖਿਲਾਫ਼ ਐਫ਼ਆਈਆਰ ਵੀ ਦਰਜ ਕਰਵਾਉਣ ਨੂੰ ਕਿਹਾ ਗਿਆ ਸੁਰੱਖਿਆ ਜਰੂਰਤਾਂ ਦਾ ਉਲੰਘਣ ਜਿਵੇਂ ਕਿ ਉਡਾਨ ਆਵਾਜਾਈ ਦੌਰਾਨ ਸ਼ਰਾਬ ਦੇ ਨਸ਼ੇ ‘ਚ ਹੋਣ ‘ਤੇ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ ਦੋਵੇਂ ਜਹਾਜ ਕੰਪਨੀਆਂ ਦੇ ਇੱਕ-ਇੱਕ ਕੈਬਨਿ ਕਕੂ ਮੈਂਬਰ ਨੂੰ ਵੀ ਇਸ ਤਰ੍ਹਾਂÂ ਦਾ ਉਲੰਘਣ ਕਰਨ ‘ਤੇ ਇੱਕ ਸਾਲ ਲਈ ਬਰਖਾਸਤ ਕਰ ਦਿੱਤਾ ਗਿਆ
ਡੀਜੀਸੀਏ ਕੋਲ ਮੁਹੱਈਆ ਨਵੀਨਤਮ ਅੰਕੜਿਆਂ ਮੁਤਾਬਕ ਇਸ ਸਾਲ 12 ਅਗਸਤ ਤੱਕ ਸੁਰੱਖਿਆ ਉਲੰਘਣ ‘ਚ ਜਹਾਜੀ ਪਾਇਲਟ ਟੀਮ ਦੇ 270 ਮੈਂਬਰ ਸ਼ਾਮਲ ਸਨ ਤੇ ਜੂਨ ਦੇ ਅੰਤ ‘ਚ ਇਹ ਗਿਣਤੀ 160 ਸੀ ਇਸ ‘ਚੋਂ ਜ਼ਿਆਦਾਤਰ ਪਾਈਲਟ ,ਫਲਾਈਟ ਕਮਾਂਡਰ ਤੇ ਫਰਸਟ ਅਫ਼ਸਰ ਸਨ