21ਵਾਂ ਹਿੰਦ-ਪਾਕਿ ਦੋਸਤੀ ਮੇਲਾ 13 ਅਗਸਤ ਤੋਂ ਅੰਮ੍ਰਿਤਸਰ ‘ਚ

ਜਲੰਧਰ। ਭਾਰਤ-ਪਾਕਿਸਤਾਨ ਦੀ ਸਰਹੱਦ ਦੇ ਆਰ-ਪਾਰ ਮਨਾਇਆ ਜਾਣ ਵਾਲਾ 21ਵਾਂ ਹਿੰਦ-ਪਾਕਿ ਦੋਸਤੀ ਮੇਲਾ 13 ਅਤੇ 14 ਅਗਸਤ ਨੂੰ ਸਰਹੱਦ ਦੇ ਦੋਵੇਂ ਪਾਸੇ ਮਨਾਇਆ ਜਾਵੇਗਾ।
ਹਿੰਦ-ਪਕਿ ਦੋਸਤੀ ਮੰਚ ਦੇ ਜਨਰਲ ਸਕੱਤਰ ਸਤਨਾਮ ਸਿੰਘ ਮਾਣਕ ਨੇ ਦੱਸਿਆ ਕਿ ਇਹ ਮੇਲਾ ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਤੇ ਪੰਜਾਬ ਜਾਗ੍ਰਿਤੀ ਮੰਚ ਜਲੰਧਰ ਵੱਲੋਂ ਸਾਊਥ ਏਸ਼ੀਆ ਫਰੀ ਮੀਡੀ ਐਸੋਸੀਏਸ਼ਨ (ਸਾਫ਼ਮਾ) ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ।
ਸਰਹੱਦ ਦੇ ਉਸ ਪਾਰ ਵੀ ਇਹ ਮੇਲਾ ਸਾਫਮਾ ਵੱਲੋਂ ਕਰਵਾਇਆ ਜਾ ਰਿਹਾ ਹੈ।