ਇਰਾਨ : 20 ਸੁੰਨੀ ਅੱਤਵਾਦੀਆਂ ਨੂੰ ਫਾਂਸੀ ਦਿੱਤੀ

ਇਰਾਨ। ਇਰਾਨ ‘ਚ 20 ਸੁੰਨੀ ਅੱਤਵਾਦੀਆਂ ਨੂੰ ਫਾਂਸੀ ‘ਤੇ ਲਟਕਾ ਦਿੱਤਾ ਗਿਆ। ਇਨ੍ਹਾਂ ‘ਤੇ  ਕਤਲ ਦੇ ਦੋਸ਼ ਸਨ। ਇਹ ਸਾਰੇ ਅੱਤਵਾਦੀ ਤੌਹੀਦ ਦੇ ਮੈਂਬਰ ਸਨ।
ਆਈਆਰਆਈਬੀ ਟੈਲੀਵਿਜ਼ਨ ਨੇ ਮੁੱਖ ਮੁਦੱਈ ਮੁਹੰਮਦ ਜਾਵੇਦ ਮੋਂਤਾਜਰੀ ਦੇ ਹਵਾਲੇ ਨਾਲ ਕਿਹਾ ਕਿ ਇਨ੍ਹਾਂ ਲੋਕਾਂ ਨੇ ਮਹਿਲਾਵਾਂ ਤੇ ਬੱਚਿਆਂ ਦੇ ਕਤਲ ਕੀਤੇ ਹਨ। ਦੇਸ਼ ਦੀ ਸੁਰੱਖਿਆ ਖਿਲਾਫ਼ ਕੰਮ ਕੀਤਾ ਸੀ। ਇਨ੍ਹਾਂ ਸਾਰਿਆਂ ਨੂੰ ਮੰਗਲਵਾਰ ਨੂੰ ਫਾਂਸੀ ‘ਤੇ ਲਟਕਾ ਕੇ ਮੌਤ ਦੀ ਸਜ਼ਾ ਦਿੱਤੀ ਗਈ ਹੈ।