1984 ਦੰਗਾ : ਸੱਜਣ ਕੁਮਾਰ ਨੇ ਕੀਤਾ ਆਤਮ ਸਮਰਪਣ, ਜੇਲ੍ਹ ਭੇਜਿਆ ਗਿਆ

1984, riots, Sajjan Kumar, surrendered, sent, jail

ਨਵੀਂ ਦਿੱਲੀ, 1984 ‘ਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਹੋਈ ਹੈ ਸਾਬਕਾ ਕਾਂਗਰਸ ਆਗੂ ਸੱਜਣ ਕੁਮਾਰ ਨੇ ਅੱਜ ਦਿੱਲੀ ਦੇ ਕੜਕੜਡੂਮਾ ਕੋਰਟ ‘ਚ ਆਤਮ ਸਮਰਪਣ ਕਰ ਦਿੱਤਾ ਕੋਰਟ ਨੇ ਉਨ੍ਹਾਂ ਪੂਰਬੀ ਦਿੱਲੀ ਸਥਿਤ ਮੰਡੋਲੀ ਜੇਲ੍ਹ ਭੇਜਣ ਦਾ ਆਦੇਸ਼ ਦਿੱਤਾ ਹੈ ਸੱਜਣ ਤੋਂ ਪਹਿਲਾਂ 2 ਦੋਸ਼ੀਆਂ ਮਹਿੰਦਰ ਯਾਦਵ ਤੇ ਕਿਸ਼ਨ ਖੋਖਰ ਨੇ ਵੀ ਆਤਮ ਸਮਰਪਣ ਕੀਤਾ ਕੋਰਟ ਨੇ ਮਹਿੰਦਰ ਯਾਦਵ ਨੂੰ ਆਪਣੀ ਟਹਿਲਣ ਵਾਲੀ ਸੋਟੀ ਤੇ ਚਸ਼ਮੇ ਨੂੰ ਜੇਲ੍ਹ ਲਿਜਾਣ ਦੀ ਆਗਿਆ ਦੇ ਦਿੱਤੀ
ਯਾਦਵ ਤੇ ਖੋਖਰ ਨੂੰ 10-10 ਸਾਲ ਦੀ ਸਜ਼ਾ ਹੋਈ ਹੈ 17 ਸਤੰਬਰ ਨੂੰ ਦਿੱਲੀ ਹਾਈਕੋਰਟ ਨੇ ਸੱਜਣ ਕੁਮਾਰ ਨੂੰ ਦਿੱਲੀ ਕੈਂਟ ਇਲਾਕੇ ‘ਚ 5 ਸਿੱਖਾਂ ਦੇ ਕਤਲ ਲਈ ਦੋਸ਼ੀ ਠਹਿਰਾਇਆ ਸੀ ਹਾਈਕੋਰਟ ਨੇ ਕੁਮਾਰ ਦੇ ਆਤਮ ਸਮਰਪਣ ਕਰਨ ਲਈ 31 ਦਸੰਬਰ ਤੱਕ ਦੀ ਹੱਦ ਤੈਅ ਕੀਤੀ ਸੀ ਉਨ੍ਹਾਂ ਮੈਟ੍ਰੋਪੋਲੀਅਨ ਮੈਜਿਸਟ੍ਰੇਟ ਅਦੀਤੀ ਗਰਗ ਸਾਹਮਣੇ ਆਤਮ ਸਮਰਪਣ ਕੀਤਾ ਕੋਰਟ ਨੇ ਸੱਜਣ ਕੁਮਾਰ ਦੀ ਸੁੱਰਖਿਆ ਸਬੰਧੀ ਅਪੀਲ ਨੂੰ ਸਵੀਕਾਰ ਕੀਤਾ ਉਨ੍ਹਾਂ ਇੱਕ ਵੱਖ ਵਾਹਨ ‘ਚ ਜੇਲ੍ਹ ਲਿਜਾਂਦਾ ਗਿਆ ਸੱਜਣ ਨੇ ਕੋਰਟ ‘ਚ ਖੁਦ ਨੂੰ ਤਿਹਾੜ ਜੇਲ੍ਹ ‘ਚ ਰੱਖਣ ਦੀ ਗੁਜਾਰਿਸ਼ ਕੀਤੀ, ਪਰ ਕੋਰਟ ਨੇ ਉਨ੍ਹਾਂ ਦੀ ਇਹ ਮੰਗ ਠੁਕਰਾ ਦਿੱਤੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।