18 ਲੱਖ ਖਾਤਿਆਂ ‘ਤੇ ਐਕਸ਼ਨ ਦੀ ਤਿਆਰੀ

ਏਜੰਸੀ ਨਵੀਂ ਦਿੱਲੀ,
ਵਿੱਤ ਮੰਤਰੀ ਅਰੁਣ ਜੇਤਲੀ ਨੇ ਦੱਸਿਆ ਕਿ ਨੋਟਬੰਦੀ ਤੋਂ ਬਾਅਦ ਅਜਿਹੇ 18 ਲੱਖ ਖਾਤਿਆਂ ਦਾ ਪਤਾ ਚੱਲਿਆ ਹੈ, ਜਿਨ੍ਹਾਂ ‘ਚ ਜਮ੍ਹਾਂ ਰਾਸ਼ੀ ਖਾਤਾ ਹੋਲਡਰਾਂ ਦੀ ਆਮਦਨ ਦੇ ਸਰੋਤਾਂ ਨਾਲ ਮੇਲ ਨਹੀਂ ਖਾਦੀ ਹੈ ਉਨ੍ਹਾਂ ਨਾਲ ਹੀ ਕਿਹਾ ਕਿ ਅਜਿਹੇ ਖਾਤਿਆਂ ‘ਤੇ ਸਰਕਾਰ ਦੀ ਕੜੀ ਨਜ਼ਰ ਹੈ ਤੇ ਖਾਤਾ ਹੋਲਡਰਾਂ ਨੂੰ ਕਾਨੂੰਨ ਨੋਟਿਸ ਭੇਜਿਆ ਜਾਵੇਗਾ