ਬੱਚਿਆਂ ਨੇ ਸੱਭਿਆਚਾਰਕ ਗਤੀਵਿਧੀਆਂ ਨਾਲ ਬੰਨ੍ਹਿਆ ਰੰਗ
Award Ceremony: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਗੁਰੂ ਗੋਬਿੰਦ ਸਿੰਘ ਏ਼ ਆਰ. ਡੀ. ਪਬਲਿਕ ਸਕੂਲ ਸਾਧਾਂਵਾਲਾ ਵੱਲੋਂ ਹਰ ਸਾਲ ਦੀ ਤਰ੍ਹਾਂ 17ਵਾਂ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਦਾ ਆਗਾਜ਼ ਧਾਰਮਿਕ ਗੀਤ ਨਾਲ ਕੀਤਾ ਗਿਆ। ਇਸ ਸਮਾਗਮ ਵਿੱਚ ਬੱਚਿਆਂ ਵੱਲੋਂ ਗੀਤ ਗਿੱਧਾ, ਕੋਰੀਓਗ੍ਰਾਫੀ, ਭੰਗੜਾ ਨਾਟਕ ਆਦਿ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ।
ਧੀਆਂ ਗੀਤ ਤੇ ਕੋਰਿਓਗ੍ਰਾਫੀ ਨੇ ਲੋਕਾਂ ਦੀਆਂ ਅੱਖਾਂ ਨੂੰ ਨਮ ਕੀਤਾ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀ ਦਵਿੰਦਰ ਸਿੰਘ ਨੇ ਸ਼ਿਰਕਤ ਕੀਤੀ। ਜਸਵੀਰ ਸਿੰਘ ਮਾਨ ਅਤੇ ਭਿੰਦਰ ਸਿੰਘ ਚਹਿਲ ਨੇ ਵਿਸ਼ੇਸ਼ ਮਹਿਮਾਨ ਵਜੋਂ ਆਪਣੀ ਹਾਜ਼ਰੀ ਲਵਾਈ। ਪਿਛਲੇ ਵਿੱਦਿਅਕ ਵਰ੍ਹੇ ਦੌਰਾਨ ਵੱਖ-ਵੱਖ ਜਮਾਤਾਂ ਵਿੱਚੋਂ ਅਵੱਲ ਆਉਣ ਵਾਲੇ ਅਤੇ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਭਿੰਦਰ ਸਿੰਘ ਚਾਹਲ ਵੱਲੋਂ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਅਤੇ ਰੀਫਰੈਸ਼ਮੈਂਟ ਦਿੱਤੀ ਗਈ।
ਇਹ ਵੀ ਪੜ੍ਹੋ: Bollywood News: ਰੋਹਿਤ ਸ਼ਰਮਾ ਨੂੰ ਮਿਲ ਕੇ ਗਦਗਦ ਹੋਏ ਅਨੁਪਮ ਖੇਰ, ਦੱਸਿਆ ‘ਅਸਲੀ ਹੀਰੋ’
ਚੇਅਰਮੈਨ ਮਨਜੀਤ ਸਿੰਘ ਗਿੱਲ ਨੇ ਸੰਬੋਧਨ ਹੁੰਦਿਆਂ ਦੱਸਿਆ ਕਿ ਇਸ ਤਰ੍ਹਾਂ ਦੇ ਪ੍ਰਭਾਵਸ਼ਾਲੀ ਸਮਾਗਮ ਕਰਵਾਉਣੇ ਬੱਚਿਆਂ ਲਈ ਬਹੁਤ ਹੀ ਜਰੂਰੀ ਹਨ। ਉਨਾਂ ਨੇ ਬੱਚਿਆਂ ਦੁਆਰਾ ਪੇਸ਼ ਕੀਤੀਆਂ ਸੱਭਿਆਚਾਰਕ ਵੰਨਗੀਆਂ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਸਿਹਤਮੰਦ ਜੀਵਨ ਜਿਉਣ ਲਈ ਆਪਣੇ ਕੀਮਤੀ ਵਿਚਾਰ ਪੇਸ਼ ਕੀਤੇ। ਅੰਤ ਵਿੱਚ ਸਕੂਲ ਮੁੱਖੀ ਰਾਜਵੀਰ ਕੌਰ ਗਿੱਲ ਦੁਆਰਾ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਵਿਕਾਸ ਕੁਮਾਰ ਦੁਆਰਾ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ ਗਈ। ਇਸ ਸਮੇਂ ਮਨਜੀਤ ਸਿੰਘ ਗਿੱਲ, ਵੀਰ ਸਿੰਘ, ਹੇਮ ਰਾਜ ਗਰਗ, ਸਿਮਰਜੀਤ ਕੌਰ ਅਰਵਦੀਪ ਕੌਰ, ਹਰਮੀਤ ਕੌਰ, ਕਿਰਨਦੀਪ ਕੌਰ, ਤਰਨਪ੍ਰੀਤ ਕੌਰ ਆਦਿ ਹਾਜ਼ਰ ਸਨ।













