ਕੋਵਿਡ ਟੀਕਾਕਰਨ ਵਿੱਚ ਲੱਗੇ 172.29 ਕਰੋੜ ਟੀਕੇ

Covid Vaccination Sachkahoon

ਕੋਵਿਡ ਟੀਕਾਕਰਨ ਵਿੱਚ ਲੱਗੇ 172.29 ਕਰੋੜ ਟੀਕੇ

ਨਵੀਂ ਦਿੱਲੀ। ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ 46 ਲੱਖ ਤੋਂ ਜ਼ਿਆਦਾ ਕੋਵਿਡ ਟੀਕੇ ਲਗਾਏ ਗਏ ਹਨ। ਇਸ ਦੇ ਨਾਲ ਹੀ ਕੁੱਲ ਟੀਕਾਕਰਨ 172.29 ਕਰੋੜ ਤੋਂ ਜ਼ਿਆਦਾ ਹੋ ਗਿਆ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਿੱਚ ਸ਼ਨੀਵਾਰ ਨੂੰ ਇੱਥੇ ਦੱਸਿਆ ਕਿ ਪਿਛਲੇ 24 ਘੰਟੇ ਵਿੱਚ 46 ਲੱਖ 82 ਹਜ਼ਾਰ 662 ਕੋਵਿਡ ਟੀਕੇ ਲਗਾਏ ਗਏ ਹਨ। ਇਸ ਦੇ ਨਾਲ ਹੀ ਅੱਜ ਸਵੇਰੇ ਸੱਤ ਵਜੇ ਤੱਕ 172 ਕਰੋੜ 29 ਲੱਖ 47 ਹਜ਼ਾਰ 688 ਕੋਵਿਡ ਟੀਕੇ ਦਿੱਤੇ ਜਾ ਚੁੱਕੇ ਹਨ।

ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਕੋਵਿਡ ਸੰਕਰਮਣ ਦੇ 50 ਹਜ਼ਾਰ 407 ਨਵੇਂ ਮਰੀਜ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਦੇਸ਼ ਵਿੱਚ ਕਰੋਨਾ ਰੋਗੀਆਂ ਦੀ ਸੰਖਿਆ ਛੇ ਲੱਖ 10 ਹਜ਼ਾਰ 443 ਹੋ ਗਈ ਹੈ। ਇਹ ਸੰਕਰਮਿਤ ਕੇਸਾਂ ਦਾ 1.43 ਪ੍ਰਤੀਸ਼ਤ ਹੈ। ਰੋਜਾਨਾ ਇਨਫੈਕਸ਼ਨ ਦੀ ਦਰ 3.48 ਫੀਸਦੀ ਹੋ ਗਈ ਹੈ। ਮੰਤਰਾਲੇ ਨੇ ਕਿਹਾ ਕਿ ਇਸ ਮਿਆਦ ਵਿੱਚ ਇੱਕ ਲੱਖ 36 ਹਜਾਰ 962 ਲੋਕਾਂ ਨੂੰ ਕੋਵਿਡ ਤੋਂ ਮੁਕਤ ਕੀਤਾ ਗਿਆ ਹੈ। ਹੁਣ ਤੱਕ ਕੁੱਲ 4 ਕਰੋੜ 14 ਲੱਖ 68 ਹਜਾਰ 120 ਲੋਕ ਕੋਵਿਡ ਤੋਂ ਠੀਕ ਹੋ ਚੁੱਕੇ ਹਨ। ਰਿਕਵਰੀ ਦਰ 97.37 ਫੀਸਦੀ ਹੈ। ਦੇਸ਼ ਵਿੱਚ ਪਿਛਲੇ 24 ਘੰਟੇ ਵਿੱਚ 14 ਲੱਖ 50 ਹਜਾਰ 532 ਕੋਵਿਡ ਟੈਸਟ ਕੀਤੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ