ਪੈਟਰੋਲੀਅਮ ਮੰਤਰੀ ਨੇ ਦਿੱਤੇ ਕੰਪਨੀਆਂ ਨੂੰ ਆਦੇਸ਼
ਨਵੀਂ ਦਿੱਲੀ। ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ‘ਚ ਸਰਕਾਰੀ ਤੇਲ ਕੰਪਨੀਆਂ 16 ਜੂਨ ਤੋਂ ਹਰ ਦਿਨ ਬਦਲਾਅ ਕਰੇਗੀ। ਇਸ ਤੋਂ ਪਹਿਲਾ ਕੰਪਨੀਆਂ ਨੇ ਇਸ ਯੋਜਨਾ ਨੂੰ 1 ਮਈ ਤੋਂ ਦੇਸ਼ ਦ ਪੰਜ ਸ਼ਹਿਰਾਂ ‘ਚ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਸੀ। ਕੰਪਨ ਦੇ ਅਧਿਕਾਰੀਆਂ ਮੁਤਾਬਕ ਸਰਕਾਰੀ ਤੇਲ ਕੰਪਨੀਆਂ ਹੁਣ ਆਪਣੇ ਪੈਟਰੋਲ ਪੰਪਾਂ ‘ਤ ਕੀਮਤਾਂ ਹਰ 15 ਦਿਨਾਂ ਦੀ ਥਾਂ ਰੋਜਾਨਾਂ ਬਦਲਣ ਦੀ ਤਿਆਰੀ ਕਰ ਰਹੀਆਂ ਹਨ। ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨਾਲ ਮੀਟਿੰਗ ਤੋਂ ਬਾਅਦ ਤੇਲ ਕੰਪਨੀਆਂ ਨੇ ਇਹ ਫੈਸਲਾ ਕੀਤਾ ਹੈ।