ਮਾਣ ਭਰੇ ਪੰਦਰ੍ਹਾਂ ਵਰ੍ਹੇ

‘ਸੱਚ ਕਹੂੰ’ ਦੀ ਪਾਠਕਾਂ ਨਾਲ ਪੰਦਰ੍ਹਾਂ ਸਾਲਾਂ ਦੀ ਸਾਂਝ ਸਾਡੇ ਲਈ ਮਾਣ ਭਰੀ ਅਤੇ ਹੌਂਸਲੇ ਬੁਲੰਦ ਕਰਨ ਵਾਲੀ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਮਹਾਨ ਪ੍ਰੇਰਨਾ ਤੇ ਸੁਚੱਜੇ ਮਾਰਗਦਰਸ਼ਨ ‘ਚ ਸੱਚ ਕਹੂੰ ਨੇ ਜਨਤਕ ਮੁੱਦਿਆਂ ਪ੍ਰਤੀ ਜ਼ਿੰਮੇਵਾਰੀ ਨੂੰ ਪੂਰੀ ਸੰਜੀਦਗੀ, ਸ਼ਿੱਦਤ ਤੇ ਵਚਨਬੱਧਤਾ ਨਾਲ ਨਿਭਾਇਆ ਹੈ ਸਮਾਜਿਕ , ਆਰਥਿਕ, ਰਾਜਨੀਤਿਕ ਤੇ ਸੱਭਿਆਚਾਰਕ ਖੇਤਰ ਦੇ ਉਤਰਾਵਾਂ-ਚੜ੍ਹਾਵਾਂ ਦਰਮਿਆਨ ਸੁਚੇਤ ਰਹਿੰਦਿਆਂ ਸੱਚ ਕਹੂੰ ਸਰਵ ਸਾਂਝੀਵਾਲਤਾ, ਲੋਕ ਭਲਾਈ, ਗਿਆਨ-ਵਿਗਿਆਨ ਤੇ ਪ੍ਰਗਤੀਵਾਦੀ ਵਿਚਾਰਾਂ ਦੇ ਪ੍ਰਚਾਰ-ਪ੍ਰਸਾਰ ਲਈ ਨਿਰੰਤਰ ਯਤਨਸ਼ੀਲ ਹੈ ਪਾਠਕਾਂ ਦਾ ਬੇਮਿਸਾਲ ਸਹਿਯੋਗ ਤੇ ਪਿਆਰ ਸਾਡੇ ਲਈ ਸਿਰਫ ਖੁਸ਼ਕਿਸਮਤੀ ਹੀ ਨਹੀਂ ਹੈ ਸਗੋਂ ਇਹ ਸਾਡੀਆਂ ਜ਼ਿੰਮੇਵਾਰੀਆਂ ਹੋਰ ਵੱਡੀਆਂ ਕਰ ਰਿਹਾ ਹੈ ਉਮੀਦ ਕਰਦੇ ਹਾਂ ਕਿ ਸਮਾਜ ਦੀ ਬਿਹਤਰੀ ਦੇ ਇਸ ਪਵਿੱਤਰ ਕਾਰਜ ‘ਚ ਜੁਟੇ ਸੱਚ ਕਹੂੰ ਨੂੰ ਪਾਠਕਾਂ ਦਾ ਹੁੰਗਾਰਾ-ਦੂਣ-ਸਵਾਇਆ ਮਿਲਦਾ ਰਹੇਗਾ   ਆਮੀਨ!
ਸੰਪਾਦਕ