14 ਇੰਪਰੂਵਮੈਂਟ ਟਰੱਸਟਾਂ ਦੇ ਚੇਅਰਮੈਨ ਨਿਯੁਕਤ

ਮੁੱਖ ਮੰਤਰੀ ਨੇ ਦਿੱਤੀ ਪ੍ਰਵਾਨਗੀ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ 14 ਇੰਪਰੂਵਮੈਂਟ ਟਰੱਸਟਾਂ ਦੇ ਚੇਅਰਮੈਨਾਂ ਦੀ ਨਿਯੁਕਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ।ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਬਾਦਲ ਨੇ ਅੱਜ ਸਵੇਰੇ ਇਸ ਸਬੰਧੀ ਫਾਈਲ ‘ਤੇ ਸਹੀ ਪਾ ਦਿੱਤੀ ਹੈ।
ਬੁਲਾਰੇ ਨੇ ਦੱਸਿਆ ਕਿ ਉਮੇਸ਼ ਸ਼ਾਰਦਾ ਨੂੰ ਇੰਪਰੂਵਮੈਂਟ ਟਰੱਸਟ ਕਪੂਰਥਲਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਜਦਕਿ ਅਜੈ ਸੂਦ ਨੂੰ ਖੰਨਾ, ਡਾ. ਸੁਭਾਸ਼ ਵਰਮਾ ਨੂੰ ਲੁਧਿਆਣਾ, ਡਾ. ਈਸ਼ਵਰ ਸਰਦਾਨਾ ਨੂੰ ਨੰਗਲ, ਐਡਵੋਕੇਟ ਜੀਤੇਂਦਰ ਦੇਵ ਸ਼ਰਮਾ ਨੂੰ ਪਠਾਨਕੋਟ, ਸ੍ਰੀਮਤੀ ਸਰਬਜੀਤ ਕੌਰ ਬਾਥ ਨੂੰ ਤਰਨ ਤਾਰਨ ਅਤੇ ਕ੍ਰਿਸ਼ਨ ਮਹਿਤਾ ਨੂੰ ਰਾਜਪੁਰਾ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।ਇਸੇ ਤਰ੍ਹਾਂ ਸੁਰੇਸ਼ ਮਹਾਜਨ ਨੂੰ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਜਦਕਿ ਐਡਵੋਕੇਟ ਸੁਰੇਸ਼ ਭਾਟੀਆ ਨੂੰ ਬਟਾਲਾ, ਦਿਆਲ ਸੋਢੀ ਨੂੰ ਬਠਿੰਡਾ, ਰਮੇਸ਼ ਵਰਮਾ ਨੂੰ ਫਾਜ਼ਿਲਕਾ, ਸੁਨੀਲ ਚੁਮ ਨੂੰ ਫਗਵਾੜਾ, ਗੁਰਤੇਜ ਢਿੱਲੋਂ ਨੂੰ ਨਾਭਾ ਅਤੇ ਜੋਗੀ ਰਾਮ ਨੂੰ ਇੰਪਰੂਵਮੈਂਟ ਟਰੱਸਟ ਸੰਗਰੂਰ ਦਾ ਚੇਅਰਮੈਨ ਲਾਇਆ ਗਿਆ ਹੈ।