13 ਮਈ ਨੂੰ ਜਾਰੀ ਹੋਵੇਗਾ ਨਿਮੋਨੀਏ ਦਾ ਟੀਕਾ

ਏਜੰਸੀ
ਨਵੀਂ ਦਿੱਲੀ, ੀ
ਕੇਂਦਰ ਸਰਕਾਰ ਦੇ ਕੌਮੀ ਟੀਕਾਕਰਨ ਪ੍ਰੋਗਰਾਮ ਤਹਿਤ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ‘ਚ 13 ਮਈ ਨੂੰ ਨਿਮੋਨੀਏ ਦਾ ਟੀਕਾ ਜਾਰੀ ਕਰੇਗੀ
ਕੇਂਦਰੀ ਸਿਹਤ ਮੰਤਰੀ ਜੇ. ਪੀ. ਨੱਢਾ 13 ਪ੍ਰਕਾਰ ਦੇ ਨਿਊਮੋਕੋਕਲ ਬੈਕਟੀਰੀਆ ਖਿਲਾਫ਼ ਲੜਨ ਵਾਲੇ ਵੈਕਸੀਨ ਨੂੰ ਜਾਰੀ ਕਰਨਗੇ ਸਿਹਤ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਹਿਲੇ ਗੇੜ ‘ਚ ਇਹ ਟੀਕਾ ਬਿਹਾਰ, ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ‘ਚ ਤੇ ਪੂਰੇ ਹਿਮਾਚਲ ਪ੍ਰਦੇਸ਼ ‘ਚ ਨਿਯਮਿਤ ਟੀਕਾਕਰਨ ਪ੍ਰੋਗਰਾਮ ਤਹਿਤ ਬੱਚਿਆਂ ਨੂੰ ਲਾਇਆ ਜਾਵੇਗਾ ਅਧਿਕਾਰੀ ਅਨੁਸਾਰ ਇਹ ਟੀਕਾ ਦੇਸ਼ ‘ਚ ਨਿਮੋਨੀਆ ਦੀ ਵਜ੍ਹਾ ਨਾਲ ਬੱਚਿਆਂ ਦੀ ਮੌਤ ਦਰ ਨੂੰ ਘੱਟ ਕਰੇਗਾ ਜਿੱਥੇ ਹਰ ਸਾਲ ਇੱਕ ਲੱਖ ਤੋਂ ਜ਼ਿਆਦਾ ਬੱਚਿਆਂ ਦੀ ਮੌਤ ਇਸ ਸਮੱਸਿਆ ਨਾਲ ਹੋ ਜਾਂਦੀ ਹੈ ਦੇਸ਼ ‘ਚ ਇਹ 12ਵੀਂ ਬਿਮਾਰੀ ਹੈ, ਜਿਸ ਨਾਲ ਨਜਿੱਠਣ ਲਈ ਕੋਈ ਟੀਕਾ ਸ਼ੁਰੂ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਟੀਵੀ, ਡਿਪਥੀਰੀਆ, ਟੇਟਨੈਸ, ਮੀਸਲਸ, ਪੋਲੀਓ ਆਦਿ ਦੇ ਲਈ ਨਿਯਮਿਤ ਟੀਕਾਕਰਨ ਪ੍ਰੋਗਰਾਮ ਤਹਿਤ ਟੀਕੇ ਲਾਏ ਜਾਂਦੇ ਹਨ