12 ਡਿਫਾਲਟਰਾਂ ਨੇ ਬੈਂਕਾਂ ਦੇ ਦੱਬੇ 1.75 ਲੱਖ ਕਰੋੜ ਰੁਪਏ

ਏਜੰਸੀ
ਨਵੀਂ ਦਿੱਲੀ,
ਭਾਰਤੀ ਰਿਜ਼ਰਵ ਬੈਂਕ ਨੇ ਬੈਡ ਲੋਨ (ਭੁਗਤਾਨ ਨਾ ਕੀਤੇ ਜਾਣ ਵਾਲਾ ਕਰਜ਼ਾ) ਨਾਲ ਨਜਿੱਠਣ ਲਈ 12 ਵੱਡੇ ਕਰਜ਼ਦਾਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਦਿਵਾਲੀਆ ਐਲਾਨ ਕਰਨ ਦੀ ਕਾਰਵਾਈ ਸ਼ੁਰੂ ਕਰ ਕਰਨ ਦਾ ਫੈਸਲਾ ਕੀਤਾ ਹੈ ਰਿਜ਼ਰਵ ਬੈਂਕ ਦੀ ਇਨਟਰਨਲ ਐਡਵਾਈਜ਼ਰੀ ਕਮੇਟੀ (ਆਈਏਸੀ) ਨੇ 5000 ਹਜ਼ਾਰ ਕਰੋੜ ਰੁਪਏ ਤੋਂ ਵੱਧ ਕਰਜ਼ ਵਾਲੇ ਕਾਰਪੋਰੇਟ ਵਿਅਕਤੀਆਂ ਦੀ ਪਛਾਣ ਕੀਤੀ ਹੈ
ਇਨ੍ਹਾਂ 12 ਵਿਅਕਤੀਆਂ ‘ਤੇ ਵੱਖ-ਵੱਖ ਬੈਂਕਾਂ ਦੇ ਲਗਭਗ ਇੱਕ ਲੱਖ 75 ਹਜ਼ਾਰ ਕਰੋੜ ਰੁਪਏ ਬਕਾਇਆ ਹੈ, ਜੋ ਕਿ ਬੈਂਕਾਂ ਦੇ ਕੁੱਲ ਐਨਪੀਏ ਦਾ ਲਗਭਗ 25 ਫੀਸਦੀ ਉੱਧਾਰ ਹੈ, ਇਨ੍ਹਾਂ ਕਰਜ਼ਦਾਰਾਂ ‘ਤੇ ਇਨਸਾਲਵੇਂਸੀ ਐਂਡ ਬੈਂਕਰਪਸ਼ੀ ਕੋਡ 2016 (ਆਈਬੀਸੀ) ਤਹਿਤ ਕਾਰਵਾਈ ਹੋਵੇਗੀ ਹਾਲਾਂਕਿ ਰਿਜ਼ਰਵ ਬੈਂਕ ਨੇ ਇਨ੍ਹਾਂ ਦੇ ਨਾਂਅ ਨਹੀਂ ਜ਼ਾਹਿਰ ਕੀਤੇ