ਪਾਕਿਸਤਾਨ ’ਚ ਅੱਤਵਾਦ ਵਿਰੋਧੀ ਮੁਹਿੰਮ ’ਚ ਟੀਟੀਪੀ ਕਮਾਂਡ ਸਮੇਤ 11 ਅੱਤਵਾਦੀ ਢੇਰ

Pakistan

ਪੇਸ਼ਾਵਰ। ਪਾਕਿਸਤਾਨ (Pakistan) ’ਚ ਵਜੀਰਿਸਤਾਨ ਪ੍ਰਾਂਤ ਦੇ ਵਾਨਾ ’ਚ ਸੁਰੱਖਆ ਬਲਾਂ ਨੇ ਅੱਤਵਾਦੀਆਂ ਵਿਰੁੱਧ ਚਲਾਏ ਗਏ ਅਭਿਆਨ ’ਚ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ (ਟੀਟੀਪੀ) ਦੇ ਇੱਕ ਮੁੱਖ ਕਮਾਂਡਰ ਸਮੇਤ 11 ਅੱਤਵਾਦੀਆਂ ਨੂੰ ਮਾਰ ਸੁੱਟਿਆ।

ਕੀ ਹੈ ਮਾਮਲਾ

ਡਾਨ ਸਮਾਚਾਰ ਪੱਤਰ ਦੀ ਸ਼ੁੱਕਰਵਾਰ ਦੀ ਰਿਪੋਰਟ ਅਨੁਸਾਰ ਫੌਜ ਦੇ ਮੀਡੀਆ ਵਿੰਗ ਨੇ ਦੱਸਿਆ ਕਿ ਵਾਨਾ ’ਚ ਇੱਕ ਖੂਫ਼ੀਆ ਅਭਿਆਨ ’ਚ ਸੁਰੱਖਿਆ ਬਲਾਂ ਨੇ ਟੀਟੀਪੀ ਅੱਤਵਾਦੀਆਂ ਦੇ ਇੱਕ ਟਿਕਾਣੇ ’ਤੇ ਧਾਵਾ ਬੋਲ ਕੇ ਉਸ ਦੇ ਕਮਾਂਡਰ ਹਫੀਜੁੱਲ੍ਹਾ ਸਤੇ ਘੱਟ ਤੋਂ ਘੱਟ 11 ਅੱਤਵਾਦੀਆਂ ਨੂੰ ਮਾਰ ਸੁੱਟਿਆ।  ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨ (ਆਈਏਐੱਸਪੀਆਰ) (Pakistan) ਨੇ ਵੀਰਵਾਰ ਸ਼ਾਮ ਜਾਰੀ ਇੱਕ ਬਿਆਨ ’ਚ ਕਿਹਾ ਕਿ ਅਭਿਆਨ ਕਾਰਨ ਇੱਕ ਵੱਡੀ ਅੱਤਵਾਦੀ ਗਤੀਵਿਧੀ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਫੌਜ (Pakistan) ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ-ਬਾਰੂਦ ਵੀ ਬਰਾਮਦ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਅੱਤਵਾਦੀ ਸੁਰੱਖਿਹਾ ਬਲਾਂ ਦੇ ਖਿਲਾਫ਼ ਗਤੀਵਿਧੀਆਂ ’ਚ ਸਰਗਰਮ ਰੂਪ ’ਚ ਸ਼ਾਮਲ ਸਨ ਅਤੇ ਜਿਲ੍ਹੇ ’ਚ ਪੁਲਿਸ ਮੁਲਾਜ਼ਮਾਂ ਦੀ ਹੱਤਿਆ ਕਰ ਰਹੇ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ