ਬਿਹਾਰ : ਸ਼ਰਾਬਬੰਦੀ ਲਾਗੂ ਕਰਨ ‘ਚ ਨਾਕਾਮ 11 ਥਾਣੇਦਾਰ ਮੁਅੱਤਲ

ਪਟਨਾ। ਸੂਬੇ ‘ਚ ਸ਼ਰਾਬਬੰਦੀ ਲਾਗੂ ਹੋਣ ਤੋਂ ਬਾਅਦ ਪਹਿਲੀ ਵਾਰ ਥਾਣੇਦਾਰਾਂ ‘ਤੇ ਗਾਰ ਡਿੱਗੀ ਹੈ। ਵੱਖ-ਵੱਖ ਜ਼ਿਲ੍ਹਿਆਂ ‘ਚ ਤਾਇਨਾਤ 11 ਥਾਣੇਦਾਰਾਂ ਨੂੰ ਪੁਲਿਸ ਮੁੱਖ ਦਫ਼ਤਰ ‘ਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਥਾਣੇਦਾਰਾਂ ‘ਤੇ ਉਨ੍ਹਾਂ ਦੇ ਏਰੀਅੇ ‘ਚ ਦੇਸੀ ਸ਼ਰਾਬ ਬਣਾਉਣ ਦੇ ਸਮਾਨ ਮਿਲਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ।
ਵੀਰਵਾਰ ਨੂੰ ਵੀ 7 ਥਾਣੇਦਾਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਏਡੀਜੀ ਮੁੱਖ ਦਫ਼ਤਰ ਸੁਨੀਲ ਕੁਮਾਰ ਨੇ ਦੱਸਿਆ ਕਿ ਸ਼ਰਾਬ ਦੇ ਗੈਰ-ਕਾਨੂੰਨੀ ਨੂੰ ਰੋਕਣ ‘ਚ ਲਾਪ੍ਰਵਾਹੀ ਵਰਤਣ ਵਾਲੇ 11 ਥਾਣੇਦਾਰਾਂ ਨੂੰ ਮੁਅੱਤਲ ਕਰਨ ਦਾ ਆਦੇਸ ਦਿੱਤਾ ਗਿਆ ਹੈ। ਇਨ੍ਹਾਂ ‘ਚ ਪਟਨਾ ਦੇ ਮਸੌੜੀ ਤੇ ਫੁਲਵਾਰੀ ਸ਼ਰੀਫ਼, ਜਹਾਨਾਬਾਦ ਦੇ ਮੁਖਦੁਮਪੁਰ, ਰੋਹਤਾਸ ਦੇ ਡੇਹਰੀ, ਕੈਮੂਰ ਦੇ ਚਾਂਦ, ਮੋਤਿਹਾਰੀ ਦੇ ਮੁਫੱਸਿਲ, ਭਾਗਲਪੁਰ ਦੇ ਸੁਲਤਾਨਗੰਜ, ਪੂਰਨੀਆ ਦੇ ਮਰੰਗਾ ਤੇ ਰੂਪੌਲੀ ਤੇ ਸੀਤਾਮੜ੍ਹ ਦੇ ਰੂਨੀਸੈਦਪੁਰ ਤੇ ਬੈਰਗਨਿਆ ਦੇ ਥਾਣਾ ਮੁਖੀ ਸ਼ਾਮਲ ਹਨ।