ਨਜਮਾ ਹੇਪਤੁੱਲਾ ਨੇ ਮਣੀਪੁਰ ਦੀ ਰਾਜਪਾਲ ਵਜੋਂ ਚੁੱਕੀ ਸਹੁੰ

ਇੰਫਾਲ। ਡਾ. ਨਜਮਾ ਹੇਪਤੁੱਲਾ ਨੇ ਅੱਜ ਮਣੀਪੁਰ ਦੀ 18ਵੀਂ ਤੇ ਪਹਿਲੀ ਮਹਿਲਾ ਰਾਜਪਾਲ ਵਜੋਂ ਸੰਹੁ ਚੁੱਕੀ।
ਮਣੀਪੁਰ ਹਾਈਕੋਰਟ ਦੇ ਕਾਰਜਵਾਹਕ ਮੁੱਖ ਜੱਜ ਜਸਟਿਸ ਰਾਕੇਸ਼ ਰੰਜਨ ਪ੍ਰਸਾਦ ਨੇ ਡਾ. ਹੇਪਤੁੱਲਾ ਨੂੰ ਅਹੁਦੇ ਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ।
ਸਹੁੰ ਚੁੱਕ ਸਮਾਰੋਹ ਤੋਂ ਬਾਅਦ ਰਾਜਪਾਲ ਨੇ ਸਲਾਮੀ ਗਾਰਦ ਦਾ ਨਿਰੀਖਣ ਕੀਤਾ।