ਚੰਡੀਗੜ੍ਹ, (ਏਜੰਸੀ) ਹਰਿਆਣਾ ਸਰਕਾਰ ਨੇ ਰੀਓ ਓਲੰਪਿਕ ‘ਚ ਕਾਂਸੀ ਤਮਗਾ ਜਿੱਤਣ ਵਾਲੀ ਪਹਿਲਵਾਨ ਸਾਕਸ਼ੀ ਮਲਿਕ ਨੂੰ ਢਾਈ ਕਰੋੜ ਰੁਪਏ ਤੇ ਨੌਕਰੀ ਦੇਣ ਦਾ ਐਲਾਨ ਕੀਤਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਾਕਸ਼ੀ ਦੀ ਸ਼ਲਾਘਾ ਕਰਦਿਆ ਕਿਹਾ ਕਿ ਸਾਕਸ਼ੀ ਮਲਿਕ ਨੇ ਰੀਓ ਓਲੰਪਿਕ ‘ਚ ਭਾਰਤ ਦੇ ਤਮਗਿਆਂ ਦਾ ਖਾਤਾ ਖੋਲ੍ਹ ਕੇ ਹਰਿਆਣਾ ਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ ਮੈਂ ਉਸ ਨੂੰ ਤੇ ਉਸਦੇ ਪਰਿਵਾਰ ਨੂੰ ਵਧਾਈ ਦਿੰਦਾ ਹਾਂ ਜਿਸ ਤਰ੍ਹਾਂ ਉਸਨੇ ਤਮਗਾ ਜਿੱਤਿਆ, ਇਹ ਉਸਦੇ ਸੰਯਮ ਤੇ ਜ਼ਜ਼ਬੇ ਨੂੰ ਦਿਖਾਉਂਦਾ ਹੈ
ਬ੍ਰੇਕ ਦੌਰਾਨ ਕੋਚ ਨੇ ਕਿਹਾ ਕਿ ਤਿੰਨ ਮਿੰਟ ਹੀ ਬਚੇ ਹਨ ਤੇ ਉਨ੍ਹਾਂ ਹੈਂਡ ਟੂ ਹੈਂਡ ਖੇਡਣ ਦੀ ਬਜਾਇ ਬਾਹਰੋਂ ਹਮਲਾ ਕਰਨ ਦੀ ਸਲਾਹ ਦਿੱਤੀ, ਇਹ ਦਾਅ ਮੇਰੇ ਕੰਮ ਆਇਆ’
ਮੈਨੂੰ ਮਾਣ ਹੈ ਕਿ ਮੈਂ ਰੀਓ ਓਲੰਪਿਕ ‘ਚ ਸੋਕਾ ਸਮਾਪਤ ਕਰਦਿਆਂ ਭਾਰਤ ਲਈ ਪਹਿਲਾ ਤਮਗਾ ਜਿੱਤ ਲਿਆ ਮੈਨੂੰ ਪੂਰਾ ਭਰੋਸਾ ਹੈ ਕਿ ਇਹ ਤਮਗਾ ਅਗਲੇ ਤਿੰਨ ਦਿਨਾਂ ‘ਚ ਦੇਸ਼ ਲਈ ਹੋਰ ਕਈ ਤਮਗਿਆਂ ਦਾ ਰਾਸਤਾ ਖੋਲ੍ਹੇਗਾ
ਸਾਕਸ਼ੀ ਮਲਿਕ, ਮਹਿਲਾ ਪਹਿਲਵਾਨ
ਸਾਕਸ਼ੀ ਮਲਿਕ ਨੇ ਇਤਿਹਾਸ ਰਚਿਆ ਹੈ ਕਾਂਸੀ ਤਮਗਾ ਜਿੱਤਣ ‘ਤੇ ਉਸ ਨੂੰ ਵਧਾਈ ਪੂਰਾ ਦੇਸ਼ ਅੱਜ ਖੁਸ਼ੀਆਂ ਮਨਾ ਰਿਹਾ ਹੈ
ਨਰਿੰਦਰ ਮੋਦੀ,ਪ੍ਰਧਾਨ ਮੰਤਰੀ
ਸਾਕਸ਼ੀ ਮਲਿਕ ਨੂੰ ਤਮਗਾ ਜਿੱਤਣ ‘ਤੇ ਵਧਾਈ ਉਨ੍ਹਾਂ ਦੇਸ਼ ਨੂੰ ਗੌਰਵਮਈ ਕੀਤਾ ਹੈ’
ਪ੍ਰਣਬ ਮੁਖਰਜੀ, ਰਾਸ਼ਟਰਪਤੀ