ਕਾਂਗਰਸੀ ਆਗੂ ਦੀ ਕਾਰ ਹੇਠ ਆਉਣ ਕਾਰਨ ਬਜ਼ੁਰਗ ਦੀ ਮੌਤ

ਨਵੀਂ ਦਿੱਲੀ। ਅਲਾਪੁਝਾ ‘ਚ ਕਾਂਗਰਸੀ ਆਗੂ ਜਯੋਤਿਰਾਦਿੱਤ ਸਿੰਧੀ ਦੀ ਕਾਰ ਦੀ ਟੱਕਰ ਲੱਗਣ ਕਾਰਨ ਇੱਕ 62 ਸਾਲਾ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੀੜਤ ਵਿਅਕਤੀ ਖੁਦ ਦੁਪਹੀਆ ਵਾਹਨ ਚਲਾ ਰਿਹਾ ਸੀ। ਹਾਦਸਾ ਅੱਜ ਸਵੇਰੇ ਲਗਭਗ 11:30 ਵਜੇ ਵਾਪਰਿਆ। ਸਿੰਧੀਆ ਦੀ ਕਾਰ ਨੈਸ਼ਨਲ ਹਾਈਵੇ-66 ‘ਤੇ ਮੋਟਰਸਾਇਕਲ ਨਾਲ ਭਿੜ ਗਈ।
ਚੇਰਥਾਲਾ ਪੁਲਿਸ ਨੇ ਦੱਸਿਆ ਕਿ  ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਾਂਗਸੀ ਸਾਂਸਦ ਆਪਣੀ ਕਾਰ ਰਾਹੀਂ ਕੋਚੀ ਤੋਂ ਅਲਾਪੁਝਾ ਜਾ ਰਹੇ ਸਨ।