1 ਜੁਲਾਈ ਤੋਂ ਆਮਦਨ ਟੈਕਸ ਰਿਟਰਨ ਭਰਨ ਲਈ ਅਧਾਰ ਜ਼ਰੂਰੀ

ਏਜੰਸੀ
ਨਵੀਂ ਦਿੱਲੀ,
ਅਧਾਰ ਕਾਰਡ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਡੇ ਫੈਸਲੇ ਦੇ ਇੱਕ ਦਿਨ ਬਾਅਦ ਹੀ ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਨੇ ਬਿਆਨ ਜਾਰੀ ਕਰਕੇ ਆਮਦਨ ਟੈਕਸ ਭਰਨ ਵਾਲਿਆਂ ਨੂੰ ਕਿਹਾ ਕਿ 1 ਜੁਲਾਈ ਤੋਂ ਅਧਾਰ ਕਾਰਡ ਬਣਵਾਉਣ ਦੀ ਯੋਗਤਾ ਰੱਖਣ ਵਾਲੇ ਹਰ ਵਿਅਕਤੀ ਨੂੰ ਆਮਦਨ ਟੈਕਸ ਰਿਟਰਨ ਭਰਨ ਲਈ ਅਧਾਰ ਨੰਬਰ ਜਾਂ ਅਧਾਰ ਬਣਵਾਉਣ ਲਈ ਬਿਨੈ ਕਰਨ ਤੋਂ ਬਾਅਦ ਮਿਲਿਆ ਇਨਰੋਲਮੈਂਟ ਨੰਬਰ ਦੇਣਾ ਹੀ ਪਵੇਗਾ ਸੀਬੀਡੀਟੀ ਨੇ ਇਹ ਵੀ ਕਿਹਾ ਕਿ ਪੈਨ ਨੰਬਰ ਦੇ ਨਾਲ ਅਧਾਰ ਨੂੰ ਜੋੜਨ ਲਈ ਆਮਦਨ ਟੈਕਸ ਵਿਭਾਗ ਲੋਕਾਂ ਨੂੰ ਆਪਣੇ ਅਧਾਰ ਨੰਬਰ ਦੀ ਸੂਚਨਾ ਦੇਣੀ ਪਵੇਗੀ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਅਧਾਰ ਦੇ ਮਾਮਲੇ ‘ਤੇ ਪਟੀਸ਼ਨ ਦੀ ਸੁਣਵਾਈ ਕਰਦਿਆਂ ਲੋਕਾਂ ਨੂੰ ਥੋੜੀ ਰਾਹਤ ਦਿੱਤੀ ਕੋਰਟ ਨੇ ਪੈਨ ਕਾਰਡ ਵੰਡਣ ਤੇ ਆਮਦਨ ਟੈਕਸ ਰਿਟਰਨ ਭਰਨ ਲਈ ਅਧਾਰ ਜ਼ਰੂਰੀ ਕਰਨ ਸਬੰਧੀ ਆਮਦਨ ਕਰ ਕਾਨੂੰਨ ਦੀ ਤਜਵੀਜ਼ ਨੂੰ ਸਹੀ ਠਹਿਰਾਇਆ, ਪਰੰਤੂ ਉਸਨੇ ਇਸ ਨਾਲ ਸਬੰਧੀ ਨਿੱਜਤਾ ਦੇ ਅਧਿਕਾਰ ਦੇ ਮੁੱਦੇ ‘ਤੇ ਸੰਵਿਧਾਨ ਬੈਂਚ ਦਾ ਫੈਸਲਾ ਹੋਣ ਤੱਕ ਇਸਦੇ ਅਮਲ ‘ਤੇ ਆਂਸ਼ਿਕ ਰੋਕ ਲਾ ਦਿੱਤੀ ਸੀ