ਹੜ੍ਹ : ਡੇਢ ਲੱਖ ਤੋਂ ਵੱਧ ਲੋਕ ਰਾਹਤ ਕੈਂਪਾਂ ‘ਚ

Floods, More Than 1.5 Million People, Relief Camps

125 ਵਿਅਕਤੀਆਂ ਦੀ ਮੌਤ, ਅਮਿਤ ਸ਼ਾਹ ਕਰਨਗੇ ਕਰਨਾਟਕ ‘ਚ ਹਵਾਈ ਸਰਵੇ

ਏਜੰਸੀ, ਨਵੀਂ ਦਿੱਲੀ

ਦੇਸ਼ ਦੇ ਪੱਛਮੀ ਹਿੱਸੇ ਤੋਂ ਲੈ ਕੇ ਦੱਖਣ ਦੇ ਸੂਬਿਆਂ ਤੱਕ ਹੜ੍ਹ ਦਾ ਕਹਿਰ ਲਗਾਤਾਰ ਵਧ ਰਿਹਾ ਹੈ ਕੇਰਲ, ਕਰਨਾਟਕ, ਮਹਾਂਰਾਸ਼ਟਰ ਤੇ ਗੁਜਰਾਤ ‘ਚ 125 ਤੋਂ ਵੱਧ ਵਿਅਕਤੀਆਂ ਦੀ ਮੌਤ ਦੀਆਂ ਖਬਰਾਂ ਹਨ ਬਚਾਅ ਤੇ ਰਾਹਤ ਏਜੰਸੀਆਂ ਦੇ ਅਨੁਸਾਰ ਕੇਰਲ ‘ਚ ਵੀਰਵਾਰ ਤੱਕ ਹੜ੍ਹ ਨਾਲ ਸਭ ਤੋਂ ਵੱਧ 55 ਵਿਅਕਤੀਆਂ ਦੀ ਮੌਤ ਹੋਈ ਹੈ ਮਹਾਂਰਾਸ਼ਟਰ ‘ਚ 27 ਵਿਅਕਤੀਆਂ ਦੀ ਮੌਤ ਦੀ ਖਬਰ ਹੈ  ਇਹੀ ਨਹੀਂ ਹਾਲੇ ਕਈ ਹੋਰ ਦਿਨਾਂ ਤੱਕ ਭਿਆਨਕ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਇਸ ਨੂੰ ਦੇਖਦਿਆਂ ਕੇਰਲ ਸਰਕਾਰ ਨੇ ਮਿਲਟਰੀ ਟੀਮਾਂ ਨੂੰ ਰੇਸਕਿਊ ਯੂਨਿਟਸ ਬਣਾ ਕੇ ਅਭਿਆਨ ਚਲਾਉਣ ਤੇ ਫਸੇ ਹੋਏ ਲੋਕਾਂ ਨੂੰ ਏਅਰਲਿਫਟ ਰਾਹੀਂ ਬਾਹਰ ਕੱਢਣ ਦਾ ਆਦੇਸ਼ ਦਿੱਤਾ ਹੈ ਇਸ ਦੌਰਾਨ ਕੇਰਲ ‘ਚ ਧਰਤੀ ਖਿਸਕਣ ਕਾਰਨ ਦੱੱਬੇ 9 ਵਿਅਕਤੀਆਂ ਦੱਬੇ 9 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ   ਮਲਪਪੁਰਮ ਜ਼ਿਲ੍ਹੇ ‘ਚ 8 ਅਗਸਤ ਨੂੰ ਧਰਤੀ ਖਿਸਕ ਗਈ ਸੀ ਇਸ ਦਰਮਿਆਨ ਕੇਂਦਰੀ ਮੰਤਰੀ ਅਮਿਤ ਸ਼ਾਹ ਕਰਨਾਟਕ ਬੇਲਾਗਾਵੀ ਜ਼ਿਲ੍ਹੇ ‘ਚ ਹੜ੍ਹ ਦਾ ਜਾਇਜ਼ਾ ਲੈਣ ਲਈ ਹਵਾਈ ਸਰਵੇ ਲਈ ਪਹੁੰਚਣ ਵਾਲੇ ਹਨ ਕੋਸਟਗਾਰਡ ਨੇ ਆਪਣੇ ਟਵੀਟ ‘ਚ 3 ਸੂਬਿਆਂ ‘ਚ ਫਸੇ ਹੋਏੇ 2,200 ਨਾਗਰਿਕਾਂ ਨੂੰ ਬਚਾਉਣ ਦੀ ਜਾਣਕਾਰੀ ਦਿੱਤੀ ਹੈ ਕਰਨਾਟਕ ‘ਚ ਘੱਟ ਤੋਂ ਘੱਟ 24 ਵਿਅਕਤੀਆਂ ਦੇ ਮਾਰੇ ਜਾਣ ਤੇ 9 ਵਿਅਕਤੀਆਂ ਦੇ ਲਾਪਤਾ ਹੋਣ ਦੀ ਖਬਰ ਹੈ

ਕਰਨਾਟਕ ਨੇ ਕੇਂਦਰ ਸਰਕਾਰ ਤੋਂ ਮੰਗੀ 3,000 ਕਰੋੜ ਦੀ ਮੱਦਦ

ਹੜ੍ਹ ਦੇ ਚੱਲਦਿਆਂ ਕਰਨਾਟਕ ‘ਚ 6,000 ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ ਹੈ ਚੀਫ਼ ਮਿਨੀਸਟਰ ਬੀਐਸ ਯੇਦੀਯੁਰੱਪਾ ਨੇ ਇਸ ਨੂੰ ਬੀਤੀ 45 ਸਾਲਾਂ ‘ਚ ਸੂਬੇ ‘ਤੇ ਆਈ ਸਭ ਤੋਂ ਵੱਡੀ ਕੁਦਰਤੀ ਆਫ਼ਤਾ ਕਰਾਰ ਦਿੱਤਾ ਹੈ ਕੇਂਦਰ ਸਰਕਾਰ ਤੋਂ ਉਨ੍ਹਾਂ 3000 ਕਰੋੜ ਰੁਪਏ ਦੀ ਰਸ਼ੀ ਦੀ ਮੰਗ ਕੀਤੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।