ਸਫ਼ਾਈ ਮਹਾਂ ਅਭਿਆਨ ਲਈ ਤਿਆਰ ‘ਇੰਸਾਂ’

ਤਿਆਰੀਆਂ : ਸਫ਼ਾਈ ਦਾ ਜ਼ਰੀਆ ਬਣੇਗੀ ਡਾ. ਐੱਮਐੱਸਜੀ ਦੀ ਅਗਲੀ ਫਿਲਮ ‘ਜੱਟੂ ਇੰਜੀਨੀਅਰ’

  • 13 ਜੋਨਾਂ ‘ਚ ਵੰਡੀ ਗਈ ਰਾਜਧਾਨੀ ਦਿੱਲੀ
  • ਸੇਵਾਦਾਰਾਂ ਨੇ ਸੰਭਾਲੀਆਂ ਡਿਊਟੀਆਂ

ਕਰਨਾਲ, (ਸੱਚ ਕਹੂੰ ਨਿਊਜ਼) 19 ਮਈ ਨੂੰ ਰਿਲੀਜ਼ ਹੋਣ ਜਾ ਰਹੀ ਪੂਜਨੀਕ ਗੁਰੂ ਜੀ ਦੀ ਅਗਲੀ ਫਿਲਮ ‘ਜੱਟੂ ਇੰਜੀਨੀਅਰ’ ਸਫ਼ਾਈ ਦਾ ਤੋਹਫ਼ਾ ਲੈ ਕੇ ਆਵੇਗੀ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਗਏ ‘ਹੋ ਪ੍ਰਿਥਵੀ ਸਾਫ਼ ਮਿਟੇ ਰੋਗ ਅਭਿਸ਼ਾਪ’ ਤਹਿਤ ਕੱਲ੍ਹ 6 ਮਈ ਨੂੰ ਇਤਿਹਾਸਕ ਕਰਣ ਨਗਰੀ ਤੇ ਸੀਐੱਮ ਸਿਟੀ ਕਰਨਾਲ ਤੇ 7 ਮਈ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਹੋਣ ਜਾ ਰਹੇ ਸਫਾਈ ਮਹਾਂ ਅਭਿਆਨ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਸਫ਼ਾਈ ਮਹਾਂ ਅਭਿਆਨ ਦੇ ਮੱਦੇਨਜ਼ਰ ਕਰਨਾਲ ਨਗਰ ਨੂੰ ਜਿੱਥੇ 4 ਜੋਨਾਂ ‘ਚ ਵੰਡਿਆ ਗਿਆ ਹੈ ਉੱਥੇ ਰਾਜਧਾਨੀ ਦਿੱਲੀ ਨੂੰ 13 ਜੋਨਾਂ ‘ਚ ਵੰਡਿਆ ਗਿਆ ਹੈ ਸਫ਼ਾਈ ਮਹਾਂ ਅਭਿਆਨ ਦੇ 31ਵੇਂ 32ਵੇਂ ਗੇੜ ਨੂੰ ਲੈ ਕੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ‘ਚ ਕਮਾਲ ਦਾ ਉਤਸ਼ਾਹ ਹੈ।

ਸੇਵਾਦਾਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ ਜ਼ਿਕਰਯੋਗ ਹੈ ਕਿ ਸਫਾਈ ਮਹਾਂ ਅਭਿਆਨ ਦੀ ਸ਼ੁਰੂਆਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਖੁਦ ਆਪਣੇ ਪਵਿੱਤਰ ਕਰ-ਕਮਲਾਂ ਨਾਲ ਝਾੜੂ ਲਾ ਕੇ ਕਰਨਗੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਵੱਲੋਂ ਹੁਣ ਤੱਕ ‘ਹੋ ਪ੍ਰਿਥਵੀ ਸਾਫ਼ ਮਿਟੇ ਰੋਗ ਅਭਿਸ਼ਾਪ’ ਤਹਿਤ 30 ਸਫਾਈ ਮਹਾਂ ਅਭਿਆਨ ਚਲਾਏ ਜਾ ਚੁੱਕੇ ਹਨ 6 ਤੇ 7 ਮਈ ਨੂੰ ਹੋਣ ਜਾ ਰਹੇ ਇਹ ਸਫ਼ਾਈ ਮਹਾਂ ਅਭਿਆਨ ਦਾ 31ਵਾਂ ਤੇ 32ਵਾਂ ਗੇੜ ਹੈ ਦਿੱਲੀ ‘ਚ 7 ਮਈ ਨੂੰ ਦਿੱਲੀ ‘ਚ ਹੋਣ ਜਾ ਰਹੇ 32ਵੇਂ ਸਫਾਈ ਮਹਾਂ ਅਭਿਆਨ ਸਬੰਧੀ ਸਾਰੇ 14 ਜੋਨ ਤੇ ਉਨ੍ਹਾਂ ‘ਚ ਲੱਗੀਆਂ ਸੇਵਾਦਾਰਾਂ ਦੀਆਂ ਡਿਊਟੀਆਂ ਬਾਰੇ ਸਫ਼ਾ ਨੰਬਰ 2  ‘ਤੇ 6 ਮਈ ਨੂੰ ਕਰਨਾਲ ‘ਚ ਹੋਣ  ਵਾਲੇ 31ਵੇਂ ਸਫਾਈ ਮਹਾਂ ਅਭਿਆਨ ਸਬੰਧੀ ਜੋਨ ਤੇ ਸੇਵਾਦਾਰਾਂ ਦੀਆਂ ਡਿਊਟੀਆਂ ਪੇਜ਼ ਨੰਬਰ 4 ‘ਤੇ ਪੜ੍ਹ ਸਕਦੇ ਹੋ।

ਕਰਨਾਲ ਸਫ਼ਾਈ ਮਹਾਂ ਅਭਿਆਨ ਦਾ ਫਾਰਮੇਟ

ਜੋਨ ਨੰਬਰ 1 : ਰਾਮ ਨਗਰ, ਪ੍ਰੇਮ ਨਗਰ, ਗਾਂਧੀ ਕਲੋਨੀ, ਮਾਨ ਕਲੋਨੀ, ਸ਼ਿਵ ਕਲੋਨੀ, ਗਲੀ ਨੰ. 1 ਤੋਂ 13, ਹਕੀਕਤ ਨਗਰ, ਹਾਂਸੀ ਰੋਡ ਦੀਆਂ ਸਾਰੀਆਂ ਗਲੀਆਂ, ਪਿੰਡ ਸਇਦਪੁਰਾ, ਜਰੀਫਾਫਾਰਮ, ਵਿਜੈ ਨਗਰ, ਪਾਲ ਨਗਰ, ਗੁਰੂਨਾਨਕਪੁਰਾ, ਧੌਲਗੜ੍ਹ, ਉਚਾਨਾ, ਆਨੰਦ ਵਿਹਾਰ, ਘੋਗੜੀਪੁਰਾ ਦੇ ਹੇਠਾਂ ਵਾਲਾ ਇਲਾਕਾ, ਲਵ-ਕੁਸ਼ ਕਲੋਨੀ, ਸ਼ਿਵਾ ਜੀ ਕਲੋਨੀ, ਬਾਲਮਿਕੀ ਬਸਤੀ ਗਿਰੜਾ ਪੀਟ ਦੇ ਨੇੜੇ

ਜੋਨ ਨੰ. 2 : ਇਬਰਾਹਿਮ ਮੰਡੀ ਏਰੀਆ, ਬੈਂਕ ਕਲੋਨੀ, ਚਮਲ ਗਾਰਡਨ, ਸਦਰ ਬਜ਼ਾਰ, ਅੰਬੇਦਕਰ ਨਗਰ, ਰਮੇਸ਼ ਨਗਰ, ਪੁਰਾਣੀ ਅਨਾਜ ਮੰਡੀ, ਸ਼ਮਸ਼ਾਨ ਏਰੀਆ, ਨਾਵਲਟੀ ਰੋਡ, ਨਿਆਂਪੁਰੀ, ਰੇਲਵੇ ਰੋਡ, ਬਜੀਦਾ ਰੋਡ, ਸੈਕਟਰ 3,16, ਸ਼ਾਮ ਨਗਰ, ਪ੍ਰੀਤਮ ਨਗਰ, ਮੋਤੀ ਨਗਰ, ਡੀ. ਸੀ. ਕਲੋਨੀ, ਅਸ਼ੋਕ ਨਗਰ, ਜਾਟੋ ਗੇਟ, ਜੁੰਡਲਾ ਗੇਟ, ਦਿਆਲਪੁਰਾ ਗੇਟ, ਕਰਣ ਗੇਟ, ਮੀਰਾ ਘਾਟੀ, ਸੁਭਾਸ਼ ਗੇਟ, ਪਿੰਡ ਮਦਨਪੁਰ, ਦੋਹਾ, ਖਿਰਕੀ, ਰਾਮਦੇਵ ਕਲੋਨੀ

ਜੋਨ ਨੰ. 3 : ਨਹਿਰੂ ਪਲੇਸ, ਦੁੱਗਲ ਕਲੋਨੀ, ਚਾਰ ਚਮਨ, ਦਿਆਲ ਸਿੰਘ ਕਲੋਨੀ, ਮਾਤਾ ਗਾਮੜੀ, ਸਬਜ਼ੀ ਮੰਡੀ, ਮੁਗਲ ਕਨਾਲ, ਅਵਤਾਰ ਕਲੋਨੀ, ਕਲਪਨਾ ਚਾਵਲਾ ਹਸਪਤਾਲ, ਮਾਡਲ ਟਾਊਨ, ਸੈਣੀ ਕਲੋਨੀ, ਵਜੀਰ ਚੰਦ ਕਲੋਨੀ, ਕੁੰਜਪੁਰਾ ਰੋਡ, ਸੈਕਟਰ 12, 13, 14, ਦਿਆਨੰਦ ਕਲੋਨੀ, ਪੀਡਬਲਯੂਡੀ ਵਿਭਾਗ ਖੇਤਰ

ਜੋਨ ਨੰ. 4 : ਸੈਕਟਰ 4,5,6,7,8,9, ਬਸੰਤ ਵਿਹਾਰ, ਅਸ਼ੋਕਾ ਨਰਸਰੀ, ਆਰਕੇ ਪੁਰਮ, ਐੱਲ. ਆਈ. ਸੀ. ਕਲੋਨੀ, ਮੰਗਲਪੁਰ, ਬੁਢਾਖੇੜਾ, ਨਰਸੀ ਵਿਲੇਜ, ਡੀ. ਸੀ. ਕਲੋਨੀ, ਫੂਸਗੜ੍ਹ, ਰਾਜੀਵਪੁਰਮ, ਵਿਕਾਸ ਕਲੋਨੀ, ਦੁਰਗਾ ਕਲੋਨੀ, ਕਰਣ ਵਿਹਾਰ, ਪ੍ਰਿਥਵੀ ਵਿਹਾਰ, ਸੂਰਜ ਨਗਰ, ਸ਼ੂਗਰਮਿੱਲ ਕਲੋਨੀ, ਰਾਮਪੁਰਾ ਕਟਾ ਬਾਗ, ਨਹਿਰ ਕਲੋਨੀ, ਵਿਕਾਸ ਕਲੋਨੀ, ਕਾਲੜਾ ਕਲੋਨੀ।