ਸਫ਼ਾਈ ਨਾਲ ‘ਜੱਟੂ ਇੰਜੀਨੀਅਰ’ ਨੇ ਚਮਕਾਇਆ ਕਰਨਾਲ

5 ਲੱਖ ਸੇਵਾਦਾਰਾਂ ਨੇ2 ਘੰਟਿਆਂ’ਚ ਸ਼ਹਿਰ ਚਮਕਾਇਆ

  • ਕਰਨਾਲ ਦੀ ਸਾਫ਼-ਸਫ਼ਾਈ ‘ਚ ਸੋਨੇ ‘ਤੇ ਸੁਹਾਗਾ ਸਾਬਤ ਹੋਵੇਗਾ ਸਫ਼ਾਈ ਮਹਾਂ ਅਭਿਆਨ : ਪੂਜਨੀਕ ਗੁਰੂ ਜੀ
  • ਹਰਿਆਣਾ ‘ਚ ‘ਜੱਟੂ ਇੰਜੀਨੀਅਰ’ ਫਿਲਮ ਟੈਕਸ ਫ੍ਰੀ

ਕਰਨਾਲ, (ਸੱਚ ਕਹੂੰ ਨਿਊਜ਼) । ਦਾਨਵੀਰ ਕਰਨ ਦੀ ਧਰਤੀ ਅਤੇ ਇਤਿਹਾਸਕ ਨਗਰੀ ਕਰਨਾਲ ਨੂੰ ਇੱਕ ਵਾਰ ਫਿਰ ਸਫ਼ਾਈ ਦਾ ਤੋਹਫ਼ਾ ਮਿਲਿਆ ਇਹ ਅਹਿਮ ਮੌਕਾ ਸੀ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ‘ਹੋ ਪ੍ਰਿਥਵੀ ਸਾਫ਼ ਮਿਟੇ ਰੋਗ ਅਭਿਸ਼ਾਪ’ ਸਵੱਛ ਭਾਰਤ ਅਭਿਆਨ ਦੇ 31ਵੇਂ ਗੇੜ ਦਾ 5 ਲੱਖ ਤੋਂ ਵੱਧ ਸਾਧ-ਸੰਗਤ ਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਸਿਰਫ਼ 2 ਘੰਟਿਆਂ ‘ਚ ਹੀ ਪੂਰੇ ਕਰਨਾਲ ਸ਼ਹਿਰ ਦੇ ਸੁੰਦਰ ਰੂਪ ਨੂੰ ਹੋਰ ਨਿਖਾਰ ਦਿੱਤਾ।

ਸੀਐੱਮ ਸਿਟੀ ਕਰਨਾਲ ਦੇ ਮਹਾਂਰਿਸ਼ੀ ਬਾਲਮੀਕ ਚੌਂਕ (ਘੰਟਾ ਘਰ ਚੌਂਕ) ਤੋਂ 31ਵੇਂ ਸਫ਼ਾਈ ਮਹਾਂ ਅਭਿਆਨ ਦਾ ਸ਼ੁੱਭ ਆਰੰਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਸਵੇਰੇ 9 ਵਜ ਕੇ 38 ਮਿੰਟ ‘ਤੇ ਖੁਦ ਝਾੜੂ ਲਾ ਕੇ ਕੀਤਾ ਇਸ ਤੋਂ ਬਾਅਦ ਪੂਜਨੀਕ ਗੁਰੂ ਜੀ ਤੇ ਮੁੱਖ ਮੰਤਰੀ ਸ੍ਰ. ਮਨੋਹਰ ਲਾਲ ਨੇ ਸਫ਼ਾਈ ਮਹਾਂ ਅਭਿਆਨ ਸਬੰਧੀ ਸਲੋਗਨ ਲਿਖੇ ਗੁਬਾਰੇ ਛੱਡੇ ਤੇ ਝੰਡੀ ਦਿਖਾਈ।
ਇਸ ਮੌਕੇ ਪੂਜਨੀਕ ਗੁਰੂ ਜੀ ਦੀ ਸਾਹਿਬਜ਼ਾਦੀ ਹਨੀਪ੍ਰੀਤ ਜੀ ਇੰਸਾਂ, ਟਰਾਂਸਪੋਰਟ ਮੰਤਰੀ ਕ੍ਰਿਸ਼ਨ ਲਾਲ ਪਵਾਰ, ਮੁੱਖ ਸੰਸਦੀ ਸਕੱਤਰ ਖਸਸ਼ੀਸ਼ ਸਿੰਘ, ਵਿਧਾਇਕ ਹਰਵਿੰਦਰ ਕਲਿਆਣ, ਕਰਨਾਲ ਨਗਰ ਨਿਗਮ ਦੀ ਮੇਅਰ ਰੇਣੂਬਾਲਾ ਗੁਪਤਾ, ਲਿਬਰਟੀ ਕੰਪਨੀ ਦੇ ਐਮਡੀ ਸ਼ੰਮੀ ਬਾਂਸਲ, ਕੁਰੂਕੁਸ਼ੇਤਰ ਵਿਕਾਸ ਬੋਰਡ ਦੇ ਚੇਅਰਮੈਨ ਅਸ਼ੋਕ ਸੁਖੀਜਾ, ਸਮੇਤ ਅਨੇਕ ਪਤਵੰਤੇ ਹਾਜ਼ਰ ਸਨ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਵੱਲੋਂ 24 ਮਾਰਚ 2013 ਨੂੰ ਕਰਨਾਲ ‘ਚ ਸਫ਼ਾਈ ਮਹਾਂ ਅਭਿਆਨ ਚਲਾਇਆ ਗਿਆ ਸੀ, ਜਿਸ ‘ਚ 3 ਲੱਖ ਸੇਵਾਦਾਰਾਂ ਨੇ ਸਿਰਫ਼ 5 ਘੰਟੇ ‘ਚ ਸ਼ਹਿਰ ਨੂੰ ਚਕਾਚਕ ਕਰ ਦਿੱਤਾ ਸੀ।

ਸਫ਼ਾਈ ਮਹਾਂ ਅਭਿਆਨ ਨੂੰ ਲੈ ਕੇ ਕਰਨਾਲ ਸ਼ਹਿਰ ਨੂੰ 4 ਜੋਨਾਂ ‘ਚ ਵੰਡਿਆ ਗਿਆ ਸੀ ਤੇ ਵੱਖ-ਵੱਖ ਸੂਬਿਆਂ ਦੇ ਸੇਵਾਦਾਰਾਂ ਦੀਆਂ ਵੱਖ-ਵੱਖ ਜੋਨਾਂ ‘ਚ ਡਿਊਟੀਆਂ ਲਾਈਆਂ ਗਈਆਂ ਸਨ ਸੇਵਾਦਾਰ ਸਿੱਧੇ ਆਪਣੇ-ਆਪਣੇ ਜੋਨਾਂ ‘ਚ ਪਹੁੰਚੇ ਤੇ ਸੇਵਾ ਕਾਰਜਾਂ ‘ਚ ਜੁਟ ਗਏ ਹਾਲਾਂਕਿ ਕਰਨਾਲ ਸ਼ਹਿਰ ਸਫ਼ਾਈ ਦੇ ਨਜ਼ਰੀਏ ਨਾਲ ਸਾਫ਼-ਸੁਥਰਾ ਦਿਖਾਈ ਦੇ ਰਿਹਾ ਸੀ, ਪਰੰਤੂ ਸੇਵਾਦਾਰਾਂ ਦੀ ਅਣਥੱਕ ਮਿਹਨਤ ਨਾਲ ਗਲੀ-ਮੁਹੱਲਿਆਂ ‘ਚੋਂ ਗੰਦਗੀ ਦੇ ਢੇਰ ਕੱਢੇ ਗਏ।

ਗਊ ਦਾ ਮਲ ਮੂਤਰ ਵੀ ਵਰਦਾਨ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਗਊ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ ਗਊ ਦਾ ਦੁੱਧ ਤੇ ਘਿਓ ਇਨਸਾਨ ਦੇ ਸਿਹਤ ਲਈ ਬਹੁਤ ਹੀ ਲਾਭਕਾਰੀ ਹਨ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਗਊ ਮੂਤਰ ਤੇ ਗੋਬਰ ਨਾਲ ਘਰ ‘ਚ ਬੈਕਟੀਰੀਆ ਵਾਇਰਸ ਨਹੀਂ ਫੈਲਦਾ ਇਸ ਲਈ ਗਊ ਦਾ ਦੁੱਧ ਹੀ ਨਹੀਂ, ਗਊ ਮੂਤਰ ਵੀ ਵਰਦਾਨ ਹੈ ਇਸ ਦੌਰਾਨ ਪੂਜਨੀਕ ਗੁਰੂ ਜੀ ਨੇ …….ਉਦਘਾਟਨ ਕਰਦਿਆਂ ਫ਼ਰਮਾਇਆ ਕਿ ਉਹ ਬਚਪਨ ਦੇ ਦਿਨਾਂ ‘ਚ ਦੇਸ਼ੀ ਗਊ ਦਾ ਇੱਕ-ਇੱਕ ਕਿੱਲੋ ਘਿਓ ਪੀ ਜਾਇਆ ਕਰਦੇ ਸਨ ਆਪ ਜੀ ਨੇ ਫ਼ਰਮਾਇਆ ਕਿ ਗਊ ਦਾ ਘਿਓ ਸਰੀਰ ਲਈ ਫਾਇਦੇਮੰਦ ਹੈ, ਪਰ ਇਹ ਘਿਓ ਦੇਸ਼ੀ ਗਊ ਦਾ ਹੀ ਹੋਣਾ ਚਾਹੀਦਾ ਹੈ ਪੂਜਨੀਕ ਗੁਰੂ ਜੀ ਨੇ ਇਸ ਦੌਰਾਨ ਹਰਿਆਣਾ ਸਰਕਾਰ ਦੀ ਸ਼ਲਾਘਾ ਕਰਦਿਆਂ ਫ਼ਰਮਾਇਆ ਕਿ ਸਰਕਾਰ ਵੱਲੋਂ ਸੂਬੇ ‘ਚ ਗਾਵਾਂ ਨੂੰ ਯੂਆਈਡੀ ਤਹਿਤ ਟੈਗ ਕੀਤਾ ਜਾ ਰਿਹਾ ਹੈ, ਜੋ ਸ਼ਲਾਘਾਯੋਗ ਹੈ।