ਸ੍ਰੀ ਗੁਰੂਸਰ ਮੋਡੀਆ ‘ਚ 1108 ਯੂਨਿਟ ਖੂਨਦਾਨ

Sri Gurusar Modia, 1108 Units Donated

ਮੁਫ਼ਤ ਮੈਡੀਕਲ ਜਾਂਚ ਕੈਂਪ ‘ਚ 350 ਮਰੀਜ਼ਾਂ ਦੀ ਜਾਂਚ

  • ਖੂਨਦਾਨੀਆਂ ‘ਚ ਦਿਸਿਆ ਭਾਰੀ ਉਤਸ਼ਾਹ, ਖੂਨ ਲੈਣ ਪਹੁੰਚੀਆਂ ਸੱਤ ਟੀਮਾਂ

ਸ੍ਰੀ ਗੁਰੂਸਰ ਮੋਡੀਆ (ਸੁਰਿੰਦਰ ਗੁੰਬਰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ‘ਚ ਪਿੰਡ ਸ੍ਰੀ ਗੁਰੂਸਰ ਮੋਡੀਆ (ਜ਼ਿਲ੍ਹਾ ਸ੍ਰੀਗੰਗਾਨਗਰ) ਵਿਖੇ ਖੂਨਦਾਨ ਕੈਂਪ ਲਾਇਆ ਗਿਆ ਇਸ ਕੈਂਪ ‘ਚ ਸੱਤ ਟੀਮਾਂ ਵੱਲੋਂ ਕੁੱਲ 1108 ਯੂਨਿਟ ਖੂਨ ਇਕੱਠਾ ਕੀਤਾ ਗਿਆ ਸ਼ਾਹ ਸਤਿਨਾਮ ਜੀ ਜਨਰਲ ਹਸਪਤਾਲ ਸ੍ਰੀ ਗੁਰੂਸਰ ਮੋਡੀਆ ‘ਚ ਮੁਫ਼ਤ ਮੈਡੀਕਲ ਜਾਂਚ ਕੈਂਪ ‘ਚ ਕੁੱਲ 350 ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ ਜ਼ਿਕਰਯੋਗ ਹੈ ਕਿ ਸ੍ਰੀ ਗੁਰੂਸਰ ਮੋਡੀਆ ਪੂਜਨੀਕ ਗੁਰੂ ਜੀ ਦੀ ਪਵਿੱਤਰ ਅਵਤਾਰ ਭੂਮੀ ਹੈ ਇਸ ਮੈਡੀਕਲ ਜਾਂਚ ਕੈਂਪ ‘ਚ ਇਸਤਰੀ ਰੋਗਾਂ ਦੇ ਮਾਹਿਰ ਡਾ. ਸਵਿਤਾ ਰਾਠੀ ਤੇ ਨੱਕ, ਕੰਨ ਤੇ ਗਲਾ ਰੋਗਾਂ ਦੇ ਮਾਹਿਰ ਡਾ. ਮਹੇਸ਼ ਮਹਿਤਾ ਨੇ ਆਪਣੀਆਂ ਸੇਵਾਵਾਂ ਦਿੱਤੀਆਂ।

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਵਸ (15 ਅਗਸਤ) ਨੂੰ ਸਮਰਪਿਤ ਇਸ ਖੂਨਦਾਨ ਕੈਂਪ ਦਾ ਸ਼ੁੱਭ ਆਰੰਭ ਡੇਰਾ ਸੱਚਾ ਸੌਦਾ ਦੀ ਪਵਿੱਤਰ ਮਰਿਆਦਾ ਅਨੁਸਾਰ ਬੇਨਤੀ ਦਾ ਸ਼ਬਦ ਬੋਲ ਕੇ ਕੀਤਾ ਗਿਆ ਖੂਨਦਾਨ ਕੈਂਪ ਸਬੰਧੀ ਡੇਰਾ ਸ਼ਰਧਾਲੂਆਂ ਦੇ ਨਾਲ-ਨਾਲ ਆਮ ਲੋਕਾਂ ‘ਚ ਵੀ ਭਾਰੀ ਉਤਸ਼ਾਹ ਸੀ ਇਸ ਖੂਨਦਾਨ ਕੈਂਪ ‘ਚ ਪੁਰੋਹਿਤ ਬਲੱਡ ਬੈਂਕ ਸ੍ਰੀਗੰਗਾਨਗਰ ਤੇ ਸੰਜੀਵਨੀ ਬਲੱਡ ਬੈਂਕ ਬੀਕਾਨੇਰ ਦੀ ਟੀਮ ਨੇ 375 ਯੂਨਿਟ, ਪਾਰਸ ਬਲੱਡ ਬੈਂਕ ਜੋਧਪੁਰ ਦੀ ਟੀਮ ਨੇ 181 ਯੂਨਿਟ, ਸੁਮਨ ਬਲੱਡ ਬੈਂਕ ਜੈਪੁਰ ਦੀ ਟੀਮ ਨੇ 170 ਯੂਨਿਟ, ਸਵਾਸਤੀਕ ਬਲੱਡ ਬੈਂਕ ਸ੍ਰੀਗੰਗਾਨਗਰ ਦੀ ਟੀਮ ਨੇ 215 ਯੂਨਿਟ, ਮੈਤਰੀ ਬਲੱਡ ਬੈਂਕ ਸੂਰਤਗੜ੍ਹ ਦੀ ਟੀਮ ਨੇ 102 ਯੂਨਿਟ ਤੇ ਤਪੋਵਨ ਬਲੱਡ ਬੈਂਕ ਸ੍ਰੀਗੰਗਾਨਗਰ ਦੀ ਟੀਮ ਨੇ 65 ਯੂਨਿਟ ਖੂਨ ਇਕੱਠਾ ਕੀਤਾ ਇਸ ਦੌਰਾਨ ਨਾਮ ਚਰਚਾ ‘ਚ ਹਜ਼ਾਰਾਂ ਡੇਰਾ ਸ਼ਰਧਾਲੂਆਂ ਵੱਲੋਂ ਰਾਮ-ਨਾਮ ਦਾ ਗੁਣਗਾਨ ਕੀਤਾ ਗਿਆ ਕਵੀਰਾਜ਼ਾਂ ਨੇ ਭਜਨ ਬੋਲ ਕੇ ਸਾਧ-ਸੰਗਤ ਨੂੰ ਮੰਤਰ ਮੁਗਧ ਕਰ ਦਿੱਤਾ ਇਸ ਤੋਂ ਬਾਅਦ ਸਾਧ-ਸੰਗਤ ਨੂੰ ਲੰਗਰ ਛਕਾਇਆ ਗਿਆ।