ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਸਮੇਂ ‘ਤੇ ਖੋਲ੍ਹਣ ਲਈ ਵਚਨਬੱਧ ਹਾਂ : ਪਾਕਿਸਤਾਨ

We Are Committed to Opening, Sri Kartarpur Sahib, Crossing Time, Pakistan

ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਮੁਕਤ ਯਾਤਰਾ ਦੀ ਇਜ਼ਾਜਤ ਦਾ ਮਤਾ

ਇਸਲਾਮਾਬਾਦ (ਏਜੰਸੀ)। ਪਾਕਿਸਤਾਨ ਨੇ ਕਿਹਾ ਕਿ ਉਹ ਕਾਫ਼ੀ ਅਰਸੇ ਤੋਂ ਪੈਂਡਿੰਗ ਕਸ਼ਮੀਰ ਵਿਵਾਦ ਸਬੰਧੀ ਵਧਦੇ ਤਣਾਅ ਦੇ ਬਾਵਜ਼ੂਦ ਸ੍ਰੀ ਕਰਤਾਰਪੁਰ ਲਾਂਘੇ ਨੂੰ ਖੋਲ੍ਰਣ ਦੀ ਅਪਾਣੀ ਯੋਜਨਾ ‘ਤੇ ਕਾਇਮ ਹੈ  ਪਾਕਿਸਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ‘ਚ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਪ੍ਰਕਾਸ਼ ਉਤਸਵ ‘ਤੇ ਇਹ ਲਾਂਘਾ ਨਵੰਬਰ ‘ਚ ਖੋਲ੍ਹਿਆ ਜਾਣਾ ਹੈ ਇਸ ਗਲਿਆਰੇ ਦੇ ਖੁੱਲ੍ਹ ਜਾਣ ਨਾਲ ਭਾਰਤ ਵੱਲੋਂ ਸਿੱਖ ਪਾਕਿਸਤਾਨ ਸਥਿਤ ਆਪਣੇ ਪਹਿਲੇ ਗੁਰੂ ਜੀ ਦੇ ਇਸ ਧਾਰਮਿਕ ਸਥਾਨ ‘ਤੇ ਬਿਨਾ ਵੀਜ਼ਾ ਦਰਸ਼ਨ ਕਰਨ ਜਾ ਸਕਣਗੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਸਲ ਨੇ ਮੰਗਲਵਾਰ ਨੂੰ ਹਫ਼ਤਾਵਾਰੀ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਸ੍ਰੀ ਕਰਤਾਪੁਰ ਸਾਹਿਬ ਲਾਂਘੇ ਸਬੰਧੀ ਮੀਟਿੰਗ ਛੇਤੀ ਹੀ ਹੋਵੇਗੀ। (Sri Kartarpur Sahib)

ਉਨ੍ਹਾਂ ਕਾ ਕਿ ਪਾਕਿਸਤਾਨ ਨਵੰਬਰ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਅਵਤਾਰ ਦਿਹਾੜੇ ਮੌਕੇ ਇਸ ਗਲਿਆਰੇ ਨੂੰ ਭਾਰਤ ਦੇ ਸ਼ਰਧਾਲੂਆਂ ਲਈ ਖੋਲ੍ਹਣ ਲਈ ਬਚਨਵੱਧ ਹੈ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਦੇ ਇਸ ਪਵਿੱਤਰ ਗੁਰਦੁਆਰੇ ਦੇ ਦਰਸ਼ਨ ਦੀ ਇਜ਼ਾਜਤ ਦੇਣ ਦੀ ਪਹਿਲ ਤਹਿਤ ਪਾਕਿਸਤਾਨ ਵੱਲੋਂ ਬਣਾਏ ਜਾਣ ਵਾਲੇ ਗਲਿਆਰੇ ਦਾ ਕੰਮ ਪਿਛਲੇ ਸਾਲ ਸ਼ੁਰੂ ਕੀਤਾ ਸੀ ਇਹ ਧਾਰਮਿਕ ਸਥਾਨ ਸਰਹੱਦ ਤੋਂ ਕੁਝ ਕਿਲੋਮੀਟਰ ਦੂਰ ਪਾਕਿਸਤਾਨ ‘ਚ ਸਥਿਤ ਹੈ ਗੁਰਦੁਆਰੇ ਤੱਕ ਸ਼ਰਧਾਲੂਆਂ ਨੂੰ ਵੀਜ਼ਾ ਮੁਕਤ ਯਾਤਰਾ ਦੀ ਆਗਿਆ ਦਾ ਮਤਾ ਹੈ। (Sri Kartarpur Sahib)