ਸਿੰਧੂ ਦੂਜੇ ਗੇੜ ‘ਚ, ਸਾਇਨਾ ਪਹਿਲੇ ਗੇੜ ‘ਚ ਹੀ ਬਾਹਰ

Sindhu, Second Round, Saina , First round

ਚਾਂਗਝੂ (ਏਜੰਸੀ) ਭਾਰਤ ਦੀ ਦੋ ਓਲੰਪਿਕ ਤਮਗਾ ਜੇਤੂ ਸਟਾਰ ਮਹਿਲਾ ਸ਼ਟਲਰਾਂ ਦੀ ਚਾਈਨਾ ਓਪਨ-2019 ਬੈਡਮਿੰਟਨ ਟੂਰਨਾਮੈਂਟ ‘ਚ ਬੁੱਧਵਾਰ ਨੂੰ ਸਿੰਗਲ ਦੇ ਪਹਿਲੇ ਗੇੜ ‘ਚ ਰਲੀ-ਮਿਲੀ ਸ਼ੁਰੂਆਤ ਰਹੀ, ਜਿੱਥੇ ਪੀਵੀ ਸਿੰਧੂ ਨੇ ਜਿੱਤ ਦੇ ਦੂਜੇ ਗੇੜ ‘ਚ ਜਗ੍ਹਾ ਬਣਾਈ ਉੱਥੇ ਅੱਠਵਾਂ ਦਰਜਾ ਸਾਇਨਾ ਨੇਹਵਾਲ ਪਹਿਲੇ ਹੀ ਗੇੜ ‘ਚ ਗੈਰ ਦਰਜਾ ਖਿਡਾਰੀ ਹੱਥੋਂ ਉਲਟਫੇਰ ਦਾ ਸ਼ਿਕਾਰ ਬਣ ਗਈ ਪੰਜਵਾਂ ਦਰਜਾ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਸੋਨ ਜੇਤੂ ਸਿੰਧੂ ਨੇ ਉਮੀਦ ਅਨੁਸਾਰ ਪ੍ਰਦਰਸ਼ਨ ਕੀਤਾ (PV Sindhu)

ਇਹ ਵੀ ਪੜ੍ਹੋ : ਭਾਰਤ-ਕੈਨੇਡਾ ਸਬੰਧਾਂ ’ਚ ਬਰਕਰਾਰ ਰਿਹਾ ਤਣਾਅ ਤਾਂ ਦਾਲਾਂ ਦੀਆਂ ਕੀਮਤਾਂ ’ਤੇ ਪਾ ਸਕਦੈ ਅਸਰ!

ਮਹਿਲਾ ਸਿੰਗਲ ਦੇ ਪਹਿਲੇ ਗੇੜ ‘ਚ ਚੀਨ ਦੀ ਲੀ ਜੁਈਰੂਈ ਦੀ ਚੁਣੌਤੀ ‘ਤੇ ਅਸਾਨੀ  ਨਾਲ ਕਾਬੂ ਪਾਉਂਦਿਆਂ 34 ਮਿੰਟਾਂ ‘ਚ 21-18, 21-12 ਨਾਲ ਲਗਾਤਾਰ ਸੈੱਟਾਂ ‘ਚ ਜਿੱਤ ਹਾਸਲ ਕੀਤੀ ਹਾਲਾਂਕਿ ਅੱਠਵਾਂ ਦਰਜਾ ਸਾਈਨਾ ਨੂੰ ਥਾਈਲੈਂਡ ਦੀ ਬੁਸਾਨਨ ਓਂਗਬਮਰੂੰਗਫਾਨ ਹੱਥੋਂ ਲਗਾਤਾਰ ਸੈੱਟਾਂ ‘ਚ 10-21, 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ 44 ਮਿੰਟਾਂ ਤੱਕ ਚੱਲੇ ਮੁਕਾਬਲੇ ‘ਚ ਖਾਸ ਸੰਘਰਸ਼ ਪੇਸ਼ ਨਹੀਂ ਕਰ ਸਕੀ। (PV Sindhu)

ਇਹ ਵੀ ਪੜ੍ਹੋ : ਪੁਲਿਸ ਨੇ ਸੁਖਪਾਲ ਖਹਿਰਾ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਮਾਮਲਾ?

ਪੁਰਸ਼ ਸਿੰਗਲ ਦੇ ਪਹਿਲੇ ਗੇੜ ‘ਚ ਬੀ ਸਾਈਂ ਪ੍ਰਣੀਤ ਨੇ ਵੀ ਪਸੀਨਾ ਵਹਾਉਣ ਤੋਂ ਬਾਅਦ ਦੂਜੇ ਗੇੜ ‘ਚ ਜਗ੍ਹਾ ਬਣਾ ਲਈ ਹੈ ਪ੍ਰਣੀਤ ਨੇ ਥਾਈ ਖਿਡਾਰੀ ਸੁਪਾਨਿਊ ਅਵਿੰਗਸਾਨੋਨ ਖਿਲਾਫ ਇੱਕ ਘੰਟੇ  12 ਮਿੰਟ ਤੱਕ ਚੱਲੇ ਮੁਕਾਬਲੇ ‘ਚ 21-19, 21-23, 21-14 ਨਾਲ ਜਿੱਤ ਦਰਜ ਕੀਤੀ ਰੀਓ ਓਲੰਪਿਕ ਦੀ ਚਾਂਦੀ ਜੇਤੂ ਅਤੇ ਭਾਰਤ ਦੀ ਟੋਕੀ ਓਲੰਪਿਕ-2020 ‘ਚ ਵੱਡੀ ਤਮਗਾ ਉਮੀਦ ਸਿੰਧੂ ਦਾ ਹੁਣ ਮਹਿਲਾ ਸਿੰਗਲ ਦੇ ਦੂਜੇ ਗੇੜ ‘ਚ ਕੈਨੇਡਾ ਦੀ ਮਿਸ਼ੇਲ ਲੀ ਅਤੇ ਥਾਈਲੈਂਡ ਦੀ ਪੋਰਨਪਾਵੀ ਚੋਚੂਵੋਂਗ ਦਰਮਿਆਨ ਮੁਕਾਬਲੇ ਦੀ ਜੇਤੂ ਜੋੜੀ ਨਾਲ ਮੁਕਾਬਲਾ ਹੋਵੇਗਾ ਦੇਸ਼ ਲਈ ਵਿਸ਼ਵ ਚੈਂਪੀਅਨਸ਼ਿਪ-2019 ‘ਚ ਸੋਨ ਤਮਗਾ ਜਿੱਤਣ ਵਾਲੀ ਦੇਸ਼ ਦੀ ਇਕਮਾਤਰ ਬੈਡਮਿੰਟਨ ਖਿਡਾਰੀ ਬਣੀ ਸਿੰਧੂ ਦਾ ਜੁਈਰੂਈ ਖਿਲਾਫ ਪ੍ਰਦਰਸ਼ਨ ਉਨ੍ਹਾਂ ਦੇ ਫਾਰਮ ਅਨੁਸਾਰ ਰਿਹਾ। (PV Sindhu)

ਦੋਵਾਂ ਖਿਡਾਰੀਆਂ ਦਰਮਿਆਨ ਇਸ ਤੋਂ ਪਹਿਲਾਂ ਬਰਾਬਰੀ ਦਾ ਰਿਕਾਰਡ ਸੀ ਪਰ ਇਸ ਜਿੱਤ ਨਾਲ ਵਿਸ਼ਵ ਦੀ ਪੰਜਵੇਂ ਨੰਬਰ ਦੀ ਸਿੰਧੂ ਨੇ ਆਪਣਾ ਜੁਈਰੂਈ ਖਿਲਾਫ ਜਿੱਤ-ਹਾਰ ਦਾ ਰਿਕਾਰਡ 4-3 ਪਹੁੰਚਾ ਦਿੱਤਾ ਹੈ ਸਾਈਨਾ ਨੂੰ ਥਾਈ ਖਿਡਾਰੀ ਨੇ ਇਕਮਾਤਰ ਵਾਰ ਸਾਲ 2017 ‘ਚ ਥਾਈਲੈਂਡ ਓਪਨ ‘ਚ ਹਰਾਇਆ ਸੀ ਹਾਲਾਂਕਿ ਕਰੀਅਰ ਦੇ ਕੁੱਲ ਪੰਜ ਮੈਚਾਂ ‘ਚ ਸਾਇਨਾ ਉਨ੍ਹਾਂ ਤੋਂ ਹੁਣ ਵੀ 3-2 ਨਾਲ ਅੱਗੇ ਹੈ 29 ਸਾਲਾਂ ਸਾਇਨਾ ਨੇ 2014’ਚ ਚਾਂਗਝੂ ‘ਚ ਖਿਤਾਬ ਜਿੱਤਿਆ ਸੀ। (PV Sindhu)

2015 ‘ਚ ਫਾਈਨਲ ਤੱਕ ਪਹੁੰਚੀ ਸੀ ਪਰ ਲੰਦਨ ਓਲੰਪਿਕ ਦੀ ਕਾਂਸੀ ਜੇਤੂ ਸਾਇਨਾ ਦਾ ਖਰਾਬ ਪ੍ਰਦਰਸ਼ਨ ਕਾਇਮ ਰਿਹਾ ਅਤੇ ਆਪਣੇ ਤੋਂ 10 ਰੈਂਕ ਹੇਠਾਂ 18ਵੀਂ ਰੈਂਕਿੰਗ ਦੀ ਬੁਸਾਨਨ ਖਿਲਾਫ ਉਹ 69 ‘ਚੋਂ ਕੁੱਲ 27 ਅੰਕ ਹੀ ਜਿੱਤ ਸਕੀ ਥਾਈ ਖਿਡਾਰੀ ਨੇ ਕੁੱਲ ਤਿੰਨ ਗੇਮ ਅੰਕ ਜਿੱਤੇ ਜਦੋਂਕਿ ਸਾਇਨਾ ਇੱਕ ਵੀ ਗੇਮ ਪੁਆਂਇੰਟ ਨਹੀਂ ਲੈ ਸਕੀ ਸਾਬਕਾ ਨੰਬਰ ਇੱਕ ਖਿਡਾਰੀ ਸੱਟ ਕਾਰਨ ਦੋ ਮਹੀਨੇ ਤੱਕ ਕੋਰਟ ਤੋਂ ਦੂਰ ਰਹੀ ਹੈ ਉਹ ਵਿਸ਼ਵ ਚੈਪੀਅਨਸ਼ਿਪ ‘ਚ ਵੀ ਦੂਜੇ ਹੀ ਗੇੜ ‘ਚੋਂ ਬਾਹਰ ਹੋ ਗਈ ਸੀ। (PV Sindhu)