ਸਾਈਬਰ ਹਮਲਾ : ਫਿਰੌਤੀ ਮੰਗਣ ਵਾਲੇ ਰੈਂਸਮਵੇਅਰ ‘ਵਾਨਾਕ੍ਰਾਈ’ ਦਾ ਕਹਿਰ

ਹਰਿ. ਸਕੱਤਰੇਤ ‘ਚ ਇੰਟਰਨੈੱਟ ਸੇਵਾਵਾਂ ਬੰਦ

ਚੰਡੀਗੜ੍ਹ (ਅਨਿਲ ਕੱਕੜ) । ਕੰਪਿਊਟਰ ਨੂੰ ਲਾੱਕ ਕਰਕੇ ਫਿਰੌਤੀ ਮੰਗਣ ਵਾਲੇ ‘ਵਾਨਾਕ੍ਰਾਈ’ ਨਾਂਅ ਦੇ ਰੈਂਸਮਵੇਅਰ ਨੇ ਦੁਨੀਆ ਭਰ ‘ਚ ਕਹਿਰ ਮਚਾ ਦਿੱਤਾ ਹੈ, ਜਿਸ ਦਾ ਅਸਰ ਅੱਜ ਹਰਿਆਣਾ ਦੇ ਸਕੱਤਰੇਤ ‘ਚ ਵੀ ਦੇਖਣ ਨੂੰ ਮਿਲੀ। ਚਿਤਾਵਨੀ ਦੌਰਾਨ ਦਿਨ ਭਰ ਪੂਰੇ ਹਰਿਆਣਾ ਸਕੱਤਰੇਤ ‘ਚ ਇੰਟਰਨੈੱਟ ਸੇਵਾਵਾਂ ਪ੍ਰਭਾਵਿਤ ਰਹੀਆਂ, ਜਿਸ ਨਾਲ ਆਮ ਕੰਮਕਾਜ ‘ਤੇ ਕਾਫ਼ੀ ਅਸਰ ਪਿਆ ਜਿੱਥੇ ਕਰਮਚਾਰੀਆਂ ਨੂੰ ਬਾਓਮੈਟ੍ਰਿਕ ਹਾਜ਼ਰੀ ਲਾਉਣ ‘ਚ ਮੁਸ਼ਕਲਾਂ ਆਈਆਂ ਮੁਲਾਜ਼ਮ ਦਿਨ ਭਰ ਇੰਟਰਨੈੱਟ ਸੇਵਾਵਾਂ ਜਾਰੀ ਹੋਣ ਦੀ ਉਡੀਕ ਕਰਦੇ ਰਹੇ ਜ਼ਿਕਰਯੋਗ ਹੈ ਕਿ 150 ਤੋਂ 200 ਦੇਸ਼ਾਂ ‘ਚ ਫੈਲ ਚੁੱਕੇ ਇਸ ਵਾਇਰਸ ਦੀ ਚਿਤਾਵਨੀ ਸ਼ੁੱਕਰਵਾਰ ਤੇ ਬੀਤੇ ਦਿਨ ਜਾਰੀ ਕਰ ਦਿੱਤੀ ਗਈ ਸੀ, ਜਿਸ ਦੀ ਪ੍ਰੀਕੋਸ਼ਨ ‘ਚ ਨੈਸ਼ਨਲ ਇੰਫੋਰਮੈਟਿਕਸ ਸੈਂਟਰ ਹਰਿਆਣਾ ਦੀ ਸਾਈਬਰ ਸਕਿਊਰਿਟੀ ਦੀਆਂ ਟੀਮਾਂ ਸ਼ੁੱਕਰਵਾਰ ਤੋਂ ਹੀ ਜੁਟ ਗਈਆਂ ਸਨ।

12 ਸਾਈਬਰ ਸਕਿਊਰਿਟੀ ਐਕਸਪਰਟ ਦੀ ਟੀਮ ਨੇ ਪੂਰੇ ਹਰਿਆਣਾ ਸਕੱਤਰੇਤ ਦੇ ਲਗਭਗ 1000 ਤੋਂ ਵੱਧ ਕੰਪਿਊਟਰਾਂ ਨੂੰ ਅਪਡੇਟ ਕੀਤਾ ਤੇ ਉਨ੍ਹਾਂ ‘ਤੇ ਇੰਟਰਨੈੱਟ ਸੇਵਾਵਾਂ ਦੇ ਨਾਲ-ਨਾਲ ਲੇਨ (ਲੋਕਲ ਏਰੀਆ ਨੈਟਵਰਕ) ਵੀ ਬੰਦ ਕਰ ਦਿੱਤਾ ਤਾਂ ਕਿ ਵਾਇਰਸ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ‘ਚ ਫੈਲ ਲਾ ਸਕੇ ਸਾਈਬਰ ਸਿਕਿਊਰਿਟੀ ਐਕਸਪਰਟ ਅਨੁਸਾਰ ਸੋਮਵਾਰ ਦੇਰ ਸ਼ਾਮ ਤੱਕ ਸਾਰੇ ਕੰਪਿਊਟਰਾਂ ਨੂੰ ਅਪਡੇਟ ਕਰਕੇ ਉਨ੍ਹਾਂ ਦੁਬਾਰਾ ਇੰਟਰਨੈੱਟ ਸੁਵਿਧਾ ਮੁਹੱਈਆ ਕਰਵਾ ਦਿੱਤੀ ਜਾਵੇਗੀ।

ਸੀਆਈਆਰਟੀ-ਇਨ ਨੇ ਜਾਰੀ ਕੀਤਾ ਸੀ ਰੈੱਡ ਕਲਰਡ ਅਲਰਟ

ਭਾਰਤ ‘ਚ ਸਾਈਬਰ ਸੁਰੱਖਿਆ ਏਜੰਸੀਆਂ ਲਈ ਸੋਮਵਾਰ ਦਾ ਦਿਨ ਬੇਹੱਦ ਅਹਿਮ ਰਿਹਾ, ਕਿਉਂਕਿ ਸਾਈਬਰ ਸੁਰੱਖਿਆ ਏਜੰਸੀ ਸੀਆਈਆਰਟੀ-ਇਨ ਨੇ ਰੈੱਡ ਕਲਰਡ ਭਾਵ ਸਭ ਤੋਂ ਗੰਭੀਰ ਅਲਰਟ ਜਾਰੀ ਕੀਤਾ ਸੀ ਜਿਸਦੇ ਅਨੁਸਾਰ ਜੇਕਰ ਇੱਕ ਵੀ ਕੰਪਿਊਟਰ ‘ਤੇ ਵਾਇਰਸ ਦਾ ਅਟੈਕ ਹੋਇਆ ਤਾਂ ਪੂਰਾ ਲੋਕਲ ਨੈਟਵਰਕ ਉਸਦੀ ਲਪੇਟ ‘ਚ ਆ ਜਾਵੇਗਾ ਦੱਸਿਆ ਜਾ ਰਿਹਾ ਹੈ ਕਿ ਪੂਰੀ ਦੁਨੀਆ ਦੇ 150 ਤੋਂ ਜ਼ਿਆਦਾ ਦੇਸ਼ਾਂ ਦੇ 3 ਲੱਖ ਕੰਪਿਊਟਰ ਇਸ ਵਾਇਰਸ ਦੀ ਲਪੇਟ ‘ਚ ਆ ਗਏ ਹਨ ਸਭ ਤੋਂ ਵੱਧ ਨੁਕਸਾਨ ਬ੍ਰਿਟੇਨ ‘ਚ ਹੋਣ ਦੀ ਸੰਭਾਵਨਾ ਹੈ।

ਨੈਸ਼ਨਲ ਇੰਫੋਰਮੇਟਿਕਸ ਸੈਂਟਰ (ਐਨਆਈਸੀ) ਵੱਲੋਂ ਜਾਰੀਆਂ ਸਾਰੀਆਂ ਪ੍ਰਣਾਲੀਆਂ ਸੁਰੱਖਿਅਤ ਹਨ ਤੇ ਸੁਚਾਰੂ ਢੰਗ ਨਾਲ ਕੰਮ ਕਰ ਰਹੀਆਂ ਹਨ ਭਾਰਤ ‘ਤੇ ਹੋਰ ਦੇਸ਼ਾਂ ਵਰਗਾ ਕੋਈ ਵੱਡਾ ਅਸਰ ਨਹੀਂ ਹੋਇਆ ਹੈ ਅਸੀਂ ਨੇੜਿਓਂ ਨਜ਼ਰ ਰੱਖ ਰਹੇ ਹਾਂ ਹੁਣ ਤੱਕ ਮਿਲੀ ਸੂਚਨਾ ਅਨੁਸਾਰ ਕੇਰਲਾ ਤੇ ਆਂਧਰਾ ਪ੍ਰਦੇਸ਼ ਦੇ ਕੁਝ ਸੀਮਤ ਇਲਾਕਿਆਂ ‘ਚ ਛੋਟੇ-ਮੋਟੇ ਮਾਮਲੇ ਸਾਹਮਣੇ ਆਏ ਹਨ।

ਕਿਵੇਂ ਬਚੀਏ ਇਸ ਵਾਇਰਸ ਤੋਂ, ਕਰੋ ਇਹ ਉਪਾਅ

ਰੈਂਸਮਵੇਅਰ ਇੱਕ ਅਜਿਹਾ ਮਾਲਵੇਅਰ ਜਾਂ ਵਾਇਰਸ ਹੁੰਦਾ ਹੈ ਜੋ ਕੰਪਿਊਟਰ ਸਿਸਟਮ ਦੀ ਫਾਈਲ ਨੂੰ ਲਾੱਕ ਕਰ ਦਿੰਦਾ ਹੈ ਰੈਂਸਮਵੇਅਰ ਅਟੈਕ ਤੋਂ ਬਚਣ ਲਈ ਆਪਣੇ ਕੰਪਿਊਟਰ ‘ਚ ਐਂਟੀ ਵਾਇਰਸ ਅਪਡੇਟ ਰੱਖੋ ਵਿੰਡੋ ਜੇਕਰ ਪਾਇਰੈਟਿਡ ਹੈ ਤਾਂ ਜ਼ਿਆਦਾ ਤੇਜ਼ੀ ਨਾਲ ਇਸ ਵਾਇਰਸ ਦੀ ਲਪੇਟ ‘ਚ ਆ ਸਕਦੀ ਹੈ ਜੋ ਵੀ ਮੇਲ ਯੂਜ ਕਰਦੇ ਹਨ, ਉਸ ‘ਚ ਸਕਿਊਰਿਟੀ ਜ਼ਰੂਰ ਰੱਖੋ ਅਣਜਾਣ ਲਿੰਕ ਤੋਂ ਆਈ ਈਮੇਲ ਨੂੰ ਨਾ ਖੋਲ੍ਹੇ ਉਸਦੇ ਅਟੈਚਮੈਂਟ ਤੇ ਲਿੰਕ ‘ਤੇ ਕਲਿੱਕ ਨਾ ਕਰੋ ਆਉਂਦੇ ਦੋ ਜਾਂ ਤਿੰਨ ਦਿਨਾਂ ‘ਚ ਏਟੀਐਮ ‘ਤੇ ਇਸ ਸਾਈਬਰ ਹਮਲੇ ਦੀ ਸੰਭਾਵਨਾ ਹੈ।