ਸਮਿੱਥ ਦਾ ਦੂਹਰਾ ਸੈਂਕੜਾ, ਆਸਟਰੇਲੀਆ ਦਾ ਵਿਸ਼ਾਲ ਸਕੋਰ

Smith's, Double hundred,  Australia's , Largest score

ਸਮਿੱਥ ਨੇ ਕਰੀਅਰ ਦਾ ਤੀਜਾ ਦੂਹਰਾ ਸੈਂਕੜਾ ਲਾਇਆ | Steve Smith

  • ਆਸਟਰੇਲੀਆ ਨੇ ਦੂਜੇ ਦਿਨ ਅੱਠ ਵਿਕਟਾਂ ‘ਤੇ 497 ਦੌੜਾਂ ਬਣਾ ਕੇ ਕੀਤਾ ਪਾਰੀ ਐਲਾਨ | Steve Smith

ਮੈਨਚੇਸਟਰ, (ਏਜੰਸੀ)। ਤਜ਼ਰਬੇਕਾਰ ਬੱਲੇਬਾਜ ਸਟੀਵਨ ਸਮਿੱਥ (211) ਦੇ ਵਧੀਆ ਦੂਹਰੇ ਸੈਂਕੜੇ ਤੇ ਉਸਦੀ ਕਪਤਾਨ ਟਿਮ ਪੇਨ ਨਾਲ ਹੋਈ ਸੈਂਕੜਾ ਸਾਂਝੇਦਾਰੀ ਦੀ ਬਦੌਲਤ ਆਸਟਰੇਲੀਆ ਨੇ ਇੰਗਲੈਂਡ ਖਿਲਾਫ ਏਸ਼ੇਜ ਟੈਸਟ ਸੀਰੀਜ ਦੇ ਚੌਥੇ ਮੁਕਾਬਲੇ ਦੇ ਦੂਜੇ ਦਿਨ ਅੱਠ ਵਿਕਟਾਂ ‘ਤੇ 497 ਦੌੜਾਂ ਬਣਾ ਕੇ ਪਾਰੀ ਐਲਾਨ ਕਰ ਦਿੱਤੀ ਸਮਿੱਥ ਨੇ ਆਪਣੇ ਕਰੀਅਰ ਦਾ ਤੀਜਾ ਦੂਹਰਾ ਸੈਂਕੜਾ ਲਾਇਆ ਤੇ ਟੀਮ ਨੂੰ ਮਜਬੂਤ ਸਥਿਤੀ ‘ਤੇ ਪਹੁੰਚਾ ਦਿੱਤਾ ਇੰਗਲੈਂਡ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਸਲਾਮੀ ਬੱਲੇਬਾਜ ਜੋ ਡੇਨਲੀ ਦੀ ਵਿਕਟ ਗੁਆ ਕੇ 23 ਦੌੜਾਂ ਬਣਾਈਆਂ ਲਈਆਂ ਤੇ ਉਹ ਹੁਣ ਵੀ ਆਸਟਰੇਲੀਆ ਦੇ 497 ਦੌੜਾਂ ਤੋਂ ਸਿਰਫ 474 ਦੌੜਾਂ ਪਿੱਛੇ ਹਨ। (Steve Smith)

ਡੇਨਲੀ ਨੇ ਚਾਰ ਦੌੜਾਂ ਬਣਾਈਆਂ ਸਮਿੱਥ ਨੇ 319 ਗੇਂਦਾ ‘ਚ 211 ਦੌੜਾਂ ਦੀ ਪਾਰੀ ‘ਚ 24 ਚੌਕੇ ਤੇ ਦੋ ਛੱਕੇ ਲਾਏ ਸਮਿੱਥ ਦਾ ਸਾਥ ਕਪਤਾਨ ਪੇਨ ਨੇ ਬਖੂਬੀ ਦਿੱਤਾ ਤੇ ਦੋਵਾਂ ਦਰਮਿਆਨ ਛੇਵੇਂ ਵਿਕਟ ਲਈ 145 ਦੌੜਾਂ ਦੀ ਵੱਡੀ ਸਾਂਝੇਦਾਰੀ ਕੀਤੀ ਪੇਨ ਨੇ 127 ਗੇਂਦਾਂ ‘ਚ 8 ਚੌਕਿਆਂ ਦੇ ਸਹਾਰੇ 58 ਦੌੜਾਂ ਬਣਾਈਆਂ ਇਸ ਤੋਂ ਪਹਿਲਾਂ ਆਸਟਰੇਲੀਆ ਨੇ ਦੂਜੇ ਦਿਨ ਤਿੰਨ ਵਿਕਟਾਂ ‘ਤੇ 170 ਦੌੜਾਂ ਨਾਲ ਅੱਗੇ ਖੇਡਣਾ ਸ਼ੁਰੂ ਕੀਤਾ ਸੀ ਪਰ ਉਸ ਨੇ ਦੂਜੇ ਦਿਨ ਟ੍ਰੇਵਿਸ ਹੈਡ (19) ਤੇ ਮੈਥਯੂ ਵੇਡ (16) ਨੂੰ ਗਵਾਇਆ। (Steve Smith)

ਇਹ ਵੀ ਪੜ੍ਹੋ : ਵਿਦੇਸ਼ ਜਾਣ ਦੇ ਚਾਹਵਾਨ ਲੋਕ ਕਰਨ ਇਹ ਕੰਮ, ਪੁਲਿਸ ਪ੍ਰਸ਼ਾਸਨ ਦੀ ਸਲਾਹ

ਹਾਲਾਂਕਿ ਇਸ ਤੋਂ ਬਾਅਦ ਸਮਿੱਥ ਤੇ ਪੇਨ ਨੇ ਚਾਹ ਦੇ ਸਮੇਂ ਤੱਕ ਟੀਮ ਨੂੰ ਕੋਈ ਹੋਰ ਨੁਕਸਾਨ ਨਹੀਂ ਹੋਣ ਦਿੱਤਾ ਤੇ ਇੰਗਲੈਂਡ ਦਾ ਦਰਦ ਵਧਾ ਦਿੱਤਾ ਚਾਹ ਤੋਂ ਬਾਅਦ ਦੋਵੇਂ ਬੱਲੇਬਾਜ਼ ਇੱਕ ਵਾਰ ਫਿਰ ਕ੍ਰੀਜ ‘ਤੇ ਉੱਤਰੇ ਪਰ ਪੇਨ ਕ੍ਰੇਗ ਓਵਰਟਾਨ ਦੀ ਗੇਂਦ ‘ਤੇ ਵਿਕਟ ਦੇ ਪਿੱਛੇ ਜਾਨੀ ਬੇਅਰਸਟੋ ਨੂੰ ਆਪਣੀ ਵਿਕਟ ਗੁਆ ਬੈਠੇ ਤੇ ਸਮਿੱਥ ਨਾਲ ਉਸਦੀ ਸਾਂਝੇਦਾਰੀ ਦਾ ਅੰਤ ਹੋ ਗਿਆ ਇਸ ਤੋਂ ਬਾਅਦ ਸਮਿੱਥ ਨੇ ਪੈਟ ਕਮਿੰਸ ਨਾਲ ਪਾਰੀ ਨੂੰ ਅੱਗੇ ਵਧਾਇਆ ਪਰ ਉਹ ਵੀ ਸਸਤੇ ‘ਚ ਪੈਵੇਲੀਅਨ ਪਰਤ ਗਏ। ਉਸਦੀ ਵਿਕਟ ਜੈਕ ਲੀਚ ਨੇ ਝਟਕਾਈ ਉਨ੍ਹਾਂ ਨੇ ਚਾਰ ਦੌੜਾਂ ਬਣਾਈਆਂ ਸਮਿੱਥ ਦਾ ਸਾਥ ਦੇਣ ਮਿਸ਼ੇਲ ਸਟਾਰਕ ਕ੍ਰੀਜ ‘ਤੇ ਆਏ ਤੇ ਦੋਵਾਂ ਨੇ ਆਸਟਰੇਲੀਆ ਪਾਰੀ ਨੂੰ ਅੱਗੇ ਵਧਾਇਆ ਸਮਿੱਥ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਆਪਣਾ ਦੂਹਰਾ ਸੈਂਕੜਾ ਪੂਰਾ ਕੀਤਾ। (Steve Smith)

ਸਟਾਰਕ ਤੇ ਸਮਿੱਕ ਦਰਮਿਆਨ ਅੱਠਵੇਂ ਵਿਕਟ ਲਈ 51 ਦੌੜਾਂ ਸਾਂਝੇਦਾਰੀ ਹੋਈ ਪਰ ਕਪਤਾਨ ਜੋ ਰੂਟ ਨੇ ਡੇਨੀ ਦੇ ਹੱਥੋਂ ਕੈਚ ਕਰਾ ਕੇ ਸਮਿੱਥ ਦੀ ਪਾਰੀ ਦਾ ਅੰਤ ਕਰ ਦਿੱਤਾ ਸਮਿੱਥ ਦੇ ਆਊਟ ਹੋਣ ਤੋਂ ਬਾਅਦ ਸਟਾਰਕ ਤੇ ਨਾਥਨ ਨਿਓਨ ਨੇ ਮੋਰਚਾ ਸੰਭਾਲਿਆ ਤੇ ਦੋਵਾਂ ਨੇ ਨੌਵੀਂ ਵਿਕਟ ਲਈ 59 ਦੌੜਾਂ ਦੀ ਸਾਂਝੇਦਾਰੀ ਪਾਈ ਆਸਟਰੇਲੀਆ ਨੇ 497 ਦੇ ਸਕੋਰ ‘ਤੇ ਪਾਰੀ ਐਲਾਨ ਕਰ ਦਿੱਤੀ ਸਟਾਰਕ ਨੇ 58 ਗੇਂਦਾਂ ‘ਚ ਸੱਤ ਚੌਂਕੇ ਤੇ ਦੋ ਛੱਕਿਆਂ ਦੀ ਮੱਦਦ ਨਾਲ ਨਾਬਾਦ 54 ਤੇ ਲਿਓਨ ਨੇ 26 ਗੇਂਦਾਂ ‘ਚ ਚਾਰ ਚੌਂਕਿਆਂ ਦੀ ਸਹਾਰੇ ਨਾਬਾਦ 26 ਦੌੜਾਂ ਬਣਾਈਆਂ ਇੰਗਲੈਂਡ ਵੱਲੋਂ ਤੇਜ਼ ਗੇਂਦਬਾਜ ਸਟੂਅਰਟ ਬ੍ਰਾਡ ਨੇ 97 ਦੌੜਾਂ ਦੇ ਕੇ ਤਿੰਨ ਵਿਕਟਾਂ ਝਟਕਾਈਆਂ, ਲੀਚ ਤੇ ਓਵਰਟਾਨ ਨੇ 83 ਤੇ 85 ਦੌੜਾਂ ਦੇ ਕੇ 2-2 ਵਿਕਟਾਂ ਤੇ ਰੂਟ ਨੇ 39 ਦੌੜਾਂ ‘ਤੇ ਇੱਕ ਵਿਕਟ ਹਾਸਲ ਕੀਤੀ। (Steve Smith)