ਸਪਾ-ਬਸਪਾ ਗਠਜੋੜ ਟੁੱਟਣ ਕੰਢੇ

Split, SP-BSP, Coalition, Break

ਉਪ ਚੋਣਾਂ ਇਕੱਲਿਆਂ ਲੜੇਗੀ ਬਹੁਜਨ ਸਮਾਜ ਪਾਰਟੀ | BSP

ਲਖਨਊ (ਏਜੰਸੀ)। ਯੂਪੀ ਆਗੂਆਂ ਨਾਲ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਸਮੀਖਿਆ ਕਰਦਿਆਂ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਵੱਡਾ ਬਿਆਨ ਦਿੱਤਾ ਹੈ ਮਾਇਆਵਤੀ ਨੇ ਕਿਹਾ ਕਿ ਗਠਜੋੜ ਤੋਂ ਚੋਣਾਂ ‘ਚ ਉਮੀਦ ਅਨੁਸਾਰ ਨਤੀਜੇ ਨਹੀਂ ਮਿਲੇ ਹਨ ਉਨ੍ਹਾਂ ਦਾਅਵਾ ਕੀਤਾ ਕਿ ਯਾਦਵ ਵੋਟ ਟਰਾਂਸਫਰ ਨਹੀਂ ਹੋ ਸਕਿਆ ਹੈ ਲਿਹਾਜਾ, ਹੁਣ ਗਠਜੋੜ ਦੀ ਸਮੀਖਿਆ ਕੀਤੀ ਜਾਵੇਗੀ। (BSP)

ਇੰਨਾ ਹੀ ਨਹੀਂ ਮਾਇਆਵਤੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਸਪਾ ਮੁਖੀ ਅਖਿਲੇਸ਼ ਯਾਦਵ ਆਪਣੀ ਪਤਨੀ ਤੇ ਭਰਾ ਨੂੰ ਵੀ ਚੋਣ ਨਹੀਂ ਜਿਤਾ ਸਕੇ ਹਨ ਸੂਤਰਾਂ ਅਨੁਸਾਰ ਮਾਇਆਵਤੀ ਦੇ ਇਸ ਰੁਖ ਤੋਂ ਬਾਅਦ ਸਪਾ-ਬਸਪਾ ਗਠਜੋੜ ਟੁੱਟਣ ਦੇ ਕੰਢੇ ‘ਤੇ ਨਜ਼ਰ ਆ ਰਿਹਾ ਹੈ ਬੀਐਸਪੀ ਸੁਪਰੀਮੋ ਮਾਇਆਵਤੀ ਨੇ ਅੱਜ ਦਿੱਲੀ ‘ਚ ਚੋਣਾਵੀ ਹਾਰ ਦੀ ਸਮੀਖਿਆ ਕੀਤੀ 2019 ਲੋਕ ਸਭਾ ਚੋਣਾਂ ‘ਚ ਬਸਪਾ ਨੂੰ ਸੰਤੋਸ਼ਜਨਕ ਸੀਟਾਂ ਨਾ ਮਿਲਣ ਤੇ ਕੁਝ ਪ੍ਰਦੇਸ਼ਾਂ ‘ਚ ਕਰਾਰੀ ਹਾਰ ਸਬੰਧੀ ਮਾਇਆਵਤੀ ਨੇ ਪਾਰਟੀ ਵਰਕਰਾਂ ਦੀ ਅਖਿਲ ਭਾਰਤੀ ਪੱਧਰ ‘ਤੇ ਮੀਟਿੰਗ ਸੱਦੀ ਯੂਪੀ ਦੇ ਸਾਰੇ ਬਸਪਾ ਸਾਂਸਦਾਂ ਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਮੀਟਿੰਗ ‘ਚ ਮਾਇਆਵਤੀ ਨੇ ਕਿਹਾ ਕਿ ਪਾਰਟੀ ਸਾਰੀਆਂ ਵਿਧਾਨ ਸਭਾ ਜਿਮਨੀ ਚੋਣਾਂ ‘ਚ ਲੜੇਗੀ ਤੇ ਹੁਣ 50 ਫੀਸਦੀ ਵੋਟ ਦਾ ਟੀਚਾ ਲੈ ਕੇ ਸਿਆਸਤ ਕਰਨੀ ਹੈ।

ਮਾਇਆਵਤੀ ਨੇ ਈਵੀਐਮ ‘ਚ ਘਪਲੇ ਦਾ ਵੀ ਦੋਸ਼ ਲਾਇਆ ਮੀਟਿੰਗ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਸ੍ਰਾਵਸਤੀ ਤੋਂ ਨਵੇਂ ਚੁਣੇ ਬਸਪਾ ਸਾਂਸਦ ਰਾਮ ਸ਼੍ਰੋਮਣੀ ਵਰਮਾ ਨੇ ਈਵੀਐਮ ਘਪਲੇ ਦਾ ਦੋਸ਼ ਲਾਇਆ ਉਨ੍ਹਾਂ ਕਿਹਾ ਕਿ ਲੰਮੇ ਪੱਧਰ ‘ਤੇ ਘਪਲਾ ਹੋਇਆ ਹੈ ਅਸੀਂ ਸਾਰੇ ਪਹਿਲਾਂ ਤੋਂ ਕਹਿ ਰਹੇ ਹਾਂ ਕਿ ਬੈਲੇਟ ਪੇਪਰ ਨਾਲ ਚੋਣਾਂ ਹੋਣੀਆਂ ਚਾਹੀਦੀਆਂ ਹਨ, ਜਿਸ ਨੂੰ ਨਾ ਤਾਂ ਚੋਣ ਕਮਿਸ਼ਨ ਮੰਨ ਰਿਹਾ ਹੈ ਨਾ ਸਰਕਾਰ ਮੰਨ ਰਹੀ ਹੈ ਅਸੀਂ ਚਾਹੁੰਦੇ ਹਾਂ ਕਿ ਬੈਲੇਟ ਪੇਪਰ ਨਾਲ ਚੋਣਾਂ ਕਰਵਾਈਆਂ ਜਾਣ, ਜੋ ਨਿਰਪੱਖ ਹੋਣ ਪਾਰਟੀ ਸੁਪਰੀਮੋ ਮਾਇਆਵਤੀ ਜੋ ਵੀ ਦਿਸ਼ਾ-ਨਿਰਦੇਸ਼ ਦੇਣਗੀਆਂ, ਅਸੀਂ ਉਸ ਦੀ ਪਾਲਣਾ ਕਰਾਂਗੇ। (BSP)