ਸ਼ਹੀਦਾਂ ‘ਤੇ ਮਾੜੀ ਰਾਜਨੀਤੀ

ਇਹ ਦੁੱਖ ਦਾ ਵਿਸ਼ਾ ਹੈ ਕਿ ਦੇਸ਼ ਭਗਤਾਂ ਨੂੰ ਕਦੇ ਧਰਮ ਤੇ ਕਦੇ ਜਾਤ ਦੀ ਨਜ਼ਰ ਨਾਲ ਵੇਖਿਆ ਜਾਂਦਾ ਸੀ ਹੁਣ ਸੱਤਾ ਤੋਂ ਬਾਹਰ ਉੱਤਰ ਪ੍ਰਦੇਸ਼ ਦੇ ਸਾਬਕਾ ਮੰਤਰੀ ਨੇ ਹਲਕੀ ਤੇ ਸਵਾਰਥੀ ਸਿਆਸਤ ਦਾ ਸਬੂਤ ਦਿੰਦਿਆਂ ਸ਼ਹੀਦ ਫੌਜੀਆਂ ਨੂੰ ਸੂਬਿਆਂ ਦੇ ਅਧਾਰ ‘ਤੇ ਵੰਡਣਾ ਸ਼ੁਰੂ ਕਰ ਦਿੱਤਾ ਹੈ ਅਖਿਲੇਸ਼ ਯਾਦਵ ਨੇ ਬਿਆਨ ਦਿੱਤਾ ਹੈ ਕਿ ਕੋਈ ਸ਼ਹੀਦ ਫੌਜੀ ਗੁਜਰਾਤ ਦਾ ਨਹੀਂ ਸ਼ਹੀਦਾਂ ਦੇ ਨਾਂਅ ‘ਤੇ ਸਿਆਸਤ ਕਰਨ ਵਾਲੇ ਆਗੂਆਂ ਨੂੰ ਇਸ ਗੱਲ ਦਾ ਇਲਮ ਹੋਣਾ ਚਾਹੀਦਾ ਹੈ।

ਕਿ ਸ਼ਹੀਦ ਕਿਸੇ ਇੱਕ ਸੂਬੇ ਜਾਂ ਖੇਤਰ ਦੇ ਨਹੀਂ ਸਗੋਂ ਪੂਰੀ ਕੌਮ ਦੇ ਹੁੰਦੇ ਹਨ ਅਖਿਲੇਸ਼ ਦਾ ਬਿਆਨ ਵੀ ਉਸੇ ਤਰ੍ਹਾਂ ਘਟੀਆ ਹੈ ਜਿਵੇਂ ਸਪਾ ਆਗੂ ਆਜ਼ਮ ਖਾਨ ਨੇ ਕਾਰਗਿਲ ਜੰਗ ਦੀ ਜਿੱਤ ਦਾ ਸਿਹਰਾ ਇੱਕ ਧਰਮ ਵਿਸ਼ੇਸ਼ ਦੇ ਫੌਜੀਆਂ ਨੂੰ ਦਿੱਤਾ ਸੀ ਦਰਅਸਲ ਅਜਿਹੀ ਬਿਆਨਬਾਜ਼ੀ ਸ਼ਹੀਦਾਂ ਦਾ ਅਪਮਾਨ ਤੇ ਫੌਜੀਆਂ ਦੇ ਹੌਂਸਲੇ ਨੂੰ ਤੋੜਨ ਦੀ ਘਟੀਆ ਸਾਜਿਸ਼ ਹੈ ਇਹ ਘਟਨਾ ਚੱਕਰ ਇਸ ਕਰਕੇ ਹੋਰ ਵੀ ਚਿੰਤਾਜਨਕ ਹੈ ਕਿਉਂਕਿ ਇਸ ਵਕਤ ਦੇਸ਼ ਨੂੰ ਵਿਦੇਸ਼ੀ ਤਾਕਤਾਂ ਨਾਲ ਸਰਹੱਦ ‘ਤੇ ਲੋਹਾ ਲੈਣਾ ਪੈ ਰਿਹਾ ਹੈ ਅਖਿਲੇਸ਼ ਸ਼ਹੀਦਾਂ ‘ਤੇ ਰਾਜਨੀਤੀ ਕਰਨ ਦੀ ਬਜਾਇ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਦਰਅਸਲ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਲੋਕ ਹਿੱਤ ‘ਚ ਧੜਾ-ਧੜ ਫੈਸਲੇ ਲੈ ਰਹੀ ਹੈ।

ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਅਦਿੱਤਿਆ ਨਾਥ ਯੋਗੀ ‘ਤੇ ਸੰਪ੍ਰਦਾਇਕਤਾ ਦਾ ਠੱਪਾ ਲੱਗਾ ਸੀ ਸਰਕਾਰ ਬਣਨ ਤੋਂ ਬਾਅਦ ਸਮਾਜਵਾਦੀ ਪਾਰਟੀ ਸਰਕਾਰ ‘ਚ ਕਿਸੇ ਸੰਪ੍ਰਦਾਇਕ ਤੱਤ ਨਾ ਮਿਲਣ ਕਰਕੇ ਬੁਰੀ ਤਰ੍ਹਾਂ ਪ੍ਰੇਸ਼ਾਨ ਹੈ ਤੇ ਹੁਣ ਬਿਨ ਸਿਰ ਪੈਰ ਦੀਆਂ ਗੱਲਾਂ ਕਰਕੇ ਯਾਦਵ ਖੁਦ ਅਲੋਚਨਾ ਦਾ ਹੀ ਸ਼ਿਕਾਰ ਹੋ ਰਹੇ ਹਨ ਚੰਗਾ ਹੋਵੇ ਜੇਕਰ ਯਾਦਵ ਲੋਕਾਂ ਦੀਆਂ ਸਮੱਸਿਆਵਾਂ ਸਰਕਾਰ ਤੱਕ ਪਹੁੰਚਾਉਣ ਦੀ ਆਪਣੀ ਜ਼ਿੰਮੇਵਾਰੀ ਨਿਭਾਉਣ ਸਿਆਸੀ ਤੌਰ ‘ਤੇ ਦੇਸ਼ ਦਾ ਮਹੱਤਵਪੂਰਨ ਸੂਬਾ ਹੋਣ ਦੇ ਬਾਵਜੂਦ ਉੱਤਰ ਪ੍ਰਦੇਸ਼ ਵਿਕਾਸ ਪੱਖੋਂ  ਬੁਰੀ ਤਰ੍ਹਾਂ ਪੱਛੜਿਆ ਹੋਇਆ ਹੈ ਅਜਿਹੇ ਹਾਲਾਤਾਂ ‘ਚ ਵਿਰੋਧੀ ਧਿਰ ਨੂੰ ਗੁਜਰਾਤ ਦੀ ਭੰਡੀ ‘ਚ ਉਲਝਣ ਦੀ ਬਜਾਇ ਇੱਕ ਜ਼ਿੰਮੇਵਾਰ ਆਗੂ ਦਾ ਰੋਲ ਅਦਾ ਕਰਨਾ ਚਾਹੀਦਾ ਹੈ ਅਜਿਹੀ ਬਿਆਨਬਾਜ਼ੀ ਉਹਨਾਂ ਦੀ ਹਾਰ ਦੀ ਬੁਖਲਾਹਟ ਹੀ ਦਰਸਾਉਂਦੀ ਹੈ।

ਵਿਵਾਦਤ ਬਿਆਨਾਂ ਨਾਲ ਹਰਮਨਪਿਆਰਤਾ ਖੱਟਣ ਦੇ ਪੈਂਤਰੇ ਸਪਾ ਨੂੰ ਹੀ ਨੁਕਸਾਨ ਪਹੁੰਚਾਉਣਗੇ ਸੱਤਾ ਦੀ ਜੰਗ ‘ਚ ਯਾਦਵ ਪਰਿਵਾਰ ਬੁਰੀ ਤਰ੍ਹਾਂ ਖਿੰਡ ਗਿਆ ਹੈ ਪਰ ਦੇਸ਼ ਹਰ ਤਰ੍ਹਾਂ ਨਾਲ ਇੱਕ ਹੈ ਸਰਹੱਦ ‘ਤੇ ਤਾਇਨਾਤ ਫੌਜੀ ਦੇਸ਼ ਲਈ ਕੁਰਬਾਨੀਆਂ ਦੇਣ ਵੇਲੇ ਗੁਜਰਾਤੀ ਜਾਂ ਪੰਜਾਬੀ ਨਹੀਂ ਵੇਖਦੇ ਨੌਜਵਾਨ ਆਗੂ ਯਾਦਵ ਨੂੰ ਸ਼ਹੀਦਾਂ ਦੇ ਸਤਿਕਾਰ ਲਈ ਅੱਗੇ ਆਉਣਾ ਚਾਹੀਦਾ ਹੈ ਸ਼ਹੀਦਾਂ ਦਾ ਸੂਬਾ ਪਰਖਣਾ ਘਟੀਆ ਸਿਆਸਤ ਹੈ ਸੱਤਾ ਗੁਆ ਬੈਠਣ ਖਾਤਰ ਕਿਸੇ ਵੀ ਜ਼ਿੰਮੇਵਾਰ ਆਗੂ ਨੂੰ ਏਨਾ ਨੀਵਾਂ ਨਹੀਂ ਜਾਣਾ ਚਾਹੀਦਾ ਸ਼ਹੀਦਾਂ ਨਾਲ ਖਿਲਵਾੜ ਕਰਨ ਵਾਲੇ ਆਗੂ ਸਰਹੱਦ ਦਾ ਮਾਹੌਲ ਵੇਖ ਕੇ ਆਉਣ ਤਾਂ ਉਹਨਾਂ ਨੂੰ ਅਹਿਸਾਸ ਹੋ ਜਾਵੇਗਾ ਕਿ ਕੁਰਸੀ ਲਈ ਰਾਜਨੀਤੀ ਤੇ ਦੇਸ਼ ਲਈ ਜਜ਼ਬੇ ‘ਚ ਕਿੰਨਾ ਫ਼ਰਕ ਹੁੰਦਾ ਹੈ ਸਿਆਸਤਦਾਨ ਮਸਖਰੇ ਵਾਲੀਆਂ ਹਰਕਤਾਂ ਕਰਨ ਤੋਂ ਸੰਕੋਚ ਹੀ ਕਰਨ।