ਰੀਓ ਓਲੰਪਿਕ ਤੋਂ ਨਸੀਹਤ ਲਈਏ

ਰੀਓ ਓਲੰਪਿਕ ਭਾਰਤੀ ਖੇਡ ਢਾਂਚੇ ਤੇ ਖੇਡ ਕਲਚਰ ਦੀਆਂ ਖਾਮੀਆਂ ਨੂੰ ਉਜ਼ਾਗਰ ਕਰ ਗਿਆ ਹੈ ਸਿਰਫ ਇੱਕ ਚਾਂਦੀ ਤੇ ਇੱਕ ਕਾਂਸੀ ਦੇ ਤਮਗੇ ਜਿੱਤਣ ਨਾਲ ਸਾਨੂੰ ਸਿਡਨੀ ਓਲੰਪਿਕ ਦਾ ਵੇਲਾ ਯਾਦ ਆ ਗਿਆ ਹੈ ਜਦੋਂ ਇੱਕੋ-ਇੱਕ ਮਹਿਲਾ ਵੇਟਲਿਫਟਰ ਕਰਨਮ ਮਲੇਸ਼ਵਰੀ ਨੇ ਕਾਂਸੀ ਦੇ ਤਮਗੇ ਨਾਲ ਦੇਸ਼ ਦੀ ਲਾਜ ਰੱਖੀ ਸੀ ਇਸ ਵਾਰ ਦੇ ਹਾਲਾਤ ਤਾਂ ਇਸ ਕਰਕੇ ਵੀ ਮਾੜੇ ਰਹੇ ਕਿਉਂਕਿ ਸਿਡਨੀ ਓਲੰਪਿਕ ਨੂੰ ਸੋਲ੍ਹਾਂ ਵਰ੍ਹੇ ਨਿੱਕਲ ਗਏ ਤੇ ਅਸੀਂ ਅੱਗੇ ਤੁਰਨ ਦੀ ਬਜਾਇ ਪਿਛਾਂਹ ਨੂੰ ਜਾ ਰਹੇ ਹਾਂ ।

ਜੇਕਰ ਕੌਮਾਂਤਰੀ ਮੰਚ ‘ਤੇ ਇਕੱਲੀ ਹਾਕੀ ਨੂੰ ਵੇਖੀਏ ਤਾਂ ਅਣਗੌਲੇ ਜਿਹੇ ਮੁਲਕਾਂ ਨੇ ਬੜੀ ਉਲਟਫੇਰ ਕੀਤੀ ਹੈ ਅਰਜਨਟੀਨਾ ਜੋ ਕਦੇ ਕਾਂਸੀ ਵੀ ਨਾ ਜਿੱਤ ਸਕਿਆ ਸੀ ਸੋਨ ਤਮਗਾ ਹਾਸਲ ਕਰ ਗਿਆ ਬੈਲਜ਼ੀਅਮ ਜੋ 1920 ‘ਚ ਕਾਂਸੀ ਦਾ ਤਮਗਾ ਹੀ ਜਿੱਤ ਸਕਿਆ ਸੀ, ਚਾਂਦੀ ਜਿੱਤਣ ‘ਚ ਕਾਮਯਾਬ ਹੋ ਗਿਆ ਲਗਾਤਾਰ ਦੋ ਵਾਰ ਸੋਨ ਤਮਗਾ ਜੇਤੂ ਜਰਮਨੀ ਵੀ ਇਸ ਵਾਰ ਲੜਖੜਾ ਗਿਆ ਅੱਠ ਵਾਰ ਦਾ ਸੋਨ ਤਮਗਾ ਜੇਤੂ ਭਾਰਤ ਲਈ ਤਸੱਲੀ ਵਾਲੀ ਗੱਲ ਸਿਰਫ ਇਹ ਰਹੀ ਕਿ 32 ਸਾਲਾਂ ਬਾਦ ਸਿਰਫ ਕੁਆਰਟਰ ਫਾਈਨਲ ‘ਚ ਪੁੱਜ ਸਕਿਆ ਜਿਮਨਾਸਟ ‘ਚ 120 ਸਾਲਾਂ ‘ਚ ਪਹਿਲੀ ਵਾਰ ਦੀਪਾ ਕਰਮਾਕਰ ਦਾ ਹਿੱਸਾ ਲੈਣਾ ਹੀ ਅਜੇ ਸਾਡੇ ਲਈ ਵੱਡੀ ਪ੍ਰਾਪਤੀ ਬਣੀ ਹੋਈ ਹੈ।

ਦੂਜੇ ਪਾਸੇ ਟੈਨਿਸ ਤੇ ਬੈਡਮਿੰਟਨ ‘ਚ ਧੁੰਮਾਂ ਪਾਉਣ ਵਾਲੇ ਸਾਡੇ ਅੰਤਰਰਾਸ਼ਟਰੀ ਖਿਡਾਰੀ ਸਾਇਨਾ ਨੇਹਵਾਲ, ਸਾਨੀਆ ਮਿਰਜਾ, ਲਿਏਂਡਰ ਪੇਸ, ਰੋਹਿਤ ਬੋਪੰਨਾ ਵਰਗੇ ਖਿਡਾਰੀ ਵੀ ਕਿਸੇ ਗਿਣਤੀ ‘ਚ ਨਾ ਆਏ ਨਿਸ਼ਾਨੇਬਾਜ਼ੀ ‘ਚ 13 ਖਿਡਾਰੀ ਭੇਜ ਕੇ ਇੱਕ ਕਾਂਸੀ ‘ਤੇ ਵੀ ਨਿਸ਼ਾਨਾ ਨਹੀਂ ਲਾ ਸਕੇ ਜਦੋਂਕਿ ਪੀਵੀ ਸਿੰਧੂ ਪਹਿਲੀ ਵਾਰ ਹੀ ਚਾਂਦੀ ਜਿੱਤ ਲਿਆਈ ਸਾਫ਼ ਜਿਹੇ ਸ਼ਬਦਾਂ ‘ਚ ਖਿਡਾਰੀਆਂ ਦੀ ਚੋਣ ‘ਤੇ ਸਵਾਲ Àੁੱਠਦਾ ਹੈ ਨਵੇਂ ਤੇ ਕਾਬਲ ਖਿਡਾਰੀਆਂ ਨੂੰ ਮੌਕਾ ਨਹੀਂ ਮਿਲਦਾ ਖੇਡ ਢਾਂਚੇ ਅੰਦਰ ਭਾਈ-ਭਤੀਜਾਵਾਦ ਦਾ ਬੋਲਬਾਲਾ ਏਨਾ ਵਧ ਗਿਆ ਹੈ ਕਿ ਯੋਗ ਖਿਡਾਰੀ ਨੂੰ ਬੜਾ ਸੰਘਰਸ਼ ਕਰਨਾ ਪੈਂਦਾ ਹੈ ਨੌਜਵਾਨ ਵਰਗ ਦਾ ਵੱਡਾ ਹਿੱਸਾ ਇਸੇ ਕਾਰਨ ਖੇਡ ਤੋਂ ਪਾਸਾ ਵੱਟ ਗਿਆ।

ਜਿਨ੍ਹਾਂ ‘ਚੋਂ ਕੁਝ ਨਸ਼ਿਆਂ ਦੀ ਮਾਰ ਹੇਠ ਆ ਗਏ ਹਨ ਓਲੰਪਿਕ ‘ਚ ਸਾਡੇ ਖਿਡਾਰੀ ਤਾਂ ਜ਼ਰੂਰ ਵਧੇ ਪਰ ਪ੍ਰਾਪਤੀਆਂ ਸੁੰਗੜ ਗਈਆਂ ਵਿਵਾਦਾਂ ਤੇ ਖੇਡਾਂ ਦਾ ਪੱਕਾ ਰਿਸ਼ਤਾ ਜੁੜ ਗਿਆ ਗੁੱਡਵਿਲ ਅੰਬੈਸਡਰ ਤੋਂ ਲੈ ਕੇ ਕੋਚਾਂ ਤੇ ਖਿਡਾਰੀਆਂ ਦੇ ਵਿਵਾਦ ਖੇਡ ਤਿਆਰੀਆਂ ‘ਚ ਰੁਕਾਵਟ ਬਣ ਰਹੇ ਹਨ ਅਨੈਤਿਕਤਾ ਵਧ ਰਹੀ ਹੈ ਕੋਚਾਂ ਤੇ ਖਿਡਾਰੀਆਂ ਦੀਆਂ ਰਿਸ਼ਤੇਦਾਰੀਆਂ ਨੇ ਨਵੀਆਂ ਧੜੇਬੰਦੀਆਂ ਪੈਦਾ ਕਰ ਦਿੱਤੀਆਂ ਹਨ, ਜਿਸ ਕਾਰਨ ਨਵੇਂ ਖਿਡਾਰੀਆਂ ਲਈ ਅਜਿਹਾ ਮਾਹੌਲ ਨਿਰਾਸ਼ਾ ਪੈਦਾ ਕਰਨ ਵਾਲਾ ਹੈ ਡੋਪਿੰਗ ਕਾਰਨ ਖਿਡਾਰੀਆਂ ਦਾ ਬਾਹਰ ਹੋਣਾ ਵੀ ਵੱਡੀ ਸਮੱਸਿਆ ਬਣ ਰਿਹਾ ਹੈ, ਜਿਸ ਸਬੰਧੀ ਠੋਸ ਨੀਤੀ ਬਣਾਏ ਜਾਣ ਦੀ ਜ਼ਰੂਰਤ ਹੈ ਨਿੱਜੀ ਖੁੰਦਕਾਂ ਕੱਢਣ ਦੀ ਬਜਾਇ ਦੇਸ਼ ਪਿਆਰ ਦੀ ਭਾਵਨਾ ਨਾਲ ਖੇਡਣ ਤੇ ਨਿਰਪੱਖ਼ਤਾ ਦਾ ਮਾਹੌਲ ਬਣਾਉਣ ਨਾਲ ਹੀ ਸੁਧਾਰ ਹੋ ਸਕਦਾ ਹੈ ।

ਇਹ ਵੀ ਪੜ੍ਹੋ : ਹੁਣ ਕੂਨੋ ਨੈਸ਼ਨਲ ਪਾਰਕ ’ਚ ਫਰਾਟਾ ਦੌੜਾਂ ਲਾਉਣਗੇ ਚੀਤੇ