ਯੂਪੀ ਲਿਜਾ ਜਾ ਰਹੇ 5 ਬਲਦ ਅਜ਼ਾਦ ਕਰਵਾਏ, ਦੋ ਕਾਬੂ

ਗਊ ਰੱਖਿਆ ਦਲ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਕੀਤੀ ਕਾਰਵਾਈ

ਸਮਾਣਾ, (ਸੁਨੀਲ ਚਾਵਲਾ)। ਗਊ ਰੱਖਿਆ ਦਲ ਨੇ ਇੱਕ ਗੁਪਤਾ ਸੂਚਨਾ ਦੇ ਅਧਾਰ ‘ਤੇ ਸਮਾਣਾ ਪਟਿਆਲਾ ਰੋਡ ‘ਤੇ ਸਥਿੱਤ ਟੋਲ ਪਲਾਜਾ ਨੇੜੇ ਇੱਕ ਟਰਾਲੇ ਨੂੰ ਰੋਕ ਕੇ ਉਸ ਵਿਚ ਬਣੇ ਕੈਬਿਨ ਵਿਚੋਂ 5 ਬਲਦਾਂ ਨੂੰ ਅਜ਼ਾਦ ਕਰਵਾਇਆ ਇਨ੍ਹਾਂ ਬਲਦਾਂ ਨੂੰ ਉੱਤਰ ਪ੍ਰਦੇਸ਼ ਲਿਜਾਇਆ ਜਾ ਰਿਹਾ ਸੀ ਦਲ ਮੈਂਬਰਾਂ ਨੇ ਟਰਾਲੇ ‘ਚ ਸਵਾਰ ਦੋ ਵਿਅਕਤੀਆਂ ਨੂੰ ਫੜਕੇ ਪੁਲਿਸ ਹਵਾਲੇ ਕਰ ਦਿੱਤਾ ਜਦਕਿ ਇੱਕ ਮੌਕੇ ਤੋਂ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਗਊ ਰੱਖਿਆ ਦਲ ਬੁਢਲਾਡਾ ਦੇ ਪ੍ਰਧਾਨ ਹਨੀ ਸ਼ਾਸਤਰੀ ਨੂੰ ਸੂਚਨਾ ਮਿਲੀ ਸੀ ਕਿ ਇੱਕ ਟਰਾਲੇ ਵਿਚ ਕੁਝ ਗਊ ਵੰਸ਼ ਨੂੰ ਯੂਪੀ ਲੈ ਕੇ ਜਾਇਆ ਜਾ ਰਿਹਾ ਹੈ ਜਿਸ ਦੇ ਅਧਾਰ ਤੇ ਉਨ੍ਹਾਂ ਸਮਾਣਾ ਦੇ ਕੁਲਦੀਪ ਸ਼ਰਮਾ, ਪ੍ਰਵੀਨ ਸ਼ਰਮਾ,ਮੋਹਿਤ ਸਿੰਗਲਾ ਅਤੇ ਕੁਝ ਹੋਰ ਸੰਗਠਨਾਂ ਦੇ ਆਗੂਆਂ ਨੂੰ ਨਾਲ ਲੈ ਕੇ ਟਰਾਲੇ ਦਾ ਪਿੱਛਾ ਕੀਤਾ ਤੇ ਉਸਨੂੰ ਸਮਾਣਾ/ਪਟਿਆਲਾ ਰੋਡ ‘ਤੇ ਸਥਿਤ ਟੋਲ ਪਲਾਜਾ ਨੇੜੇ ਜਾ ਕੇ ਕਾਬੂ ਕਰ ਲਿਆ। (Crime News)

ਟਰਾਲੇ ਵਿਚ ਬਣੇ ਕੈਬਿਨ ਵਿਚ 5 ਬਲਦਾਂ ਨੂੰ ਬੁਰੀ ਤਰ੍ਹਾਂ ਬੰਨ੍ਹ ਕੇ ਰੱਖਿਆ ਗਿਆ ਸੀ, ਜਿਨ੍ਹਾਂ ਨੂੰ ਉੱਕਤ ਵਿਅਕਤੀ ਮੁਜਫ਼ਰਨਗਰ ਯੂਪੀ ਲੈ ਕੇ ਜਾ ਰਹੇ ਸਨ। ਗਊ ਰੱਖਿਆ ਦਲ ਦੇ ਮੈਂਬਰਾਂ ਨੇ ਇਨ੍ਹਾਂ ਬਲਦਾਂ ਨੂੰ ਅਜ਼ਾਦ ਕਰਵਾਕੇ ਗੱਡੀ ਵਿਚ ਸਵਾਰ 3 ਵਿਅਕਤੀਆਂ ਵਿਚੋਂ 2 ਜਾਖ਼ਿਰ ਪੁੱਤਰ ਅਹਿਮਦ ਨਬੀ ਅਤੇ ਨਵਾਬ ਪੁੱਤਰ ਅੱਲਾ ਮੇਹਰ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਜਦੋਂਕਿ ਟਰਾਲੇ ਦਾ ਮਾਲਕ ਤੋਫ਼ਿਕ ਮੌਕੇ ਤੋਂ ਫਰਾਰ ਹੋ ਗਿਆ। (Crime News)