ਮੋਦੀ ਤੇ ਸੋਨੀਆ ਵੱਲੋਂ ਇਸਰੋ ਦੀ ਹਮਾਇਤ

Modi, Sonia, Support, ISRO

ਬੰਗਲੌਰ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਦਰਮਾ ‘ਤੇ ਭਾਰਤ ਦੇ ਦੂਜੇ ਮਿਸ਼ਨ ਚੰਦਰਯਾਨ-2 ਦੀ ਯਾਤਰਾ ਨੂੰ ਸ਼ਾਨਦਾਰ ਤੇ ਜਾਨਦਾਰ ਦੱਸਦਿਆਂ ਅੱਜ ਕਿਹਾ ਕਿ ਆਖਰੀ ਪਲਾਂ ‘ਚ ਚੰਨ ਦੀ ਸਤ੍ਹਾ ‘ਤੇ ਉਤਰਨ ਤੋਂ ਖੁੰਝਣ ਤੋਂ ਬਾਅਦ ਉਸ ਨੂੰ ਛੋਹਣ ਤੇ ਗਲ ਲਾਉਣ ਦੀ ਸਾਡੀ ਇੱਛਾ ਸ਼ਕਤੀ ਹੋਰ ਮਜ਼ਬੂਤ ਹੋਈ ਹੈ ਤੇ ਆਉਣ ਵਾਲੇ ਸਮੇਂ ‘ਚ ਅਸੀਂ ਨਿਸ਼ਚਿਤ ਤੌਰ ‘ਤੇ ਸਫ਼ਲ ਹੋਵਾਂਗੇ ਚੰਦਰਯਾਨ ਦੇ ਮਿਸ਼ਨ ਕੰਟਰੋਲ ਰੂਮ ‘ਚ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਡਾ. ਕੇ. ਸ਼ਿਵਨ ਤੇ ਹੋਰ ਵਿਗਿਆਨੀਆਂ ਦੀ ਮੌਜ਼ੂਦਗੀ ‘ਚ ਦੇਸ਼ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ਵਿਗਿਆਨ ‘ਚ ਅਸਫ਼ਲਤਾ ਹੁੰਦੀ ਹੀ ਨਹੀਂ, ਸਿਰਫ਼ ਪ੍ਰਯੋਗ ਤੇ ਕੋਸ਼ਿਸ਼ ਹੁੰਦੀ ਹੈ ਚੰਦਰਯਾਨ ਦਾ ਆਖਰੀ ਪੜਾਅ ਭਾਵੇਂ ਉਮੀਦ ਅਨੁਸਾਰ ਨਾ ਰਿਹਾ ਹੋਵੇ, ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ।

ਕਿ ਉਸ ਦੀ ਯਾਤਰਾ ਜਾਨਦਾਰ ਤੇ ਸ਼ਾਨਦਾਰ ਰਹੀ ਹੈ ਇਸ ਸਮੇਂ ਵੀ ਸਾਡਾ ਆਰਬੀਟਰ ਪੂਰੀ ਸ਼ਾਨ ਨਾਲ ਚੰਨ ਦੇ ਦੁਆਲੇ ਚੱਕਰ ਲਾ ਰਿਹਾ ਹੈ ਇਸਰੋ ਮੁਖੀ ਕੇ. ਸਿਵਨ ਨੇ ਕਿਹਾ ਕਿ ਮਿਸ਼ਨ 95 ਫੀਸਦੀ ਸਫ਼ਲ ਰਿਹਾ, ਲੈਂਡਰ ਨਾਲ ਮੁੜ ਸੰਪਰਕ ਕਰਨ ਦੀ ਕੋਸ਼ਿਸ਼ ਜਾਰੀ ਹੈ। ਦੇਸ਼ ਵਾਸੀਆਂ ਨੇ ਚੰਦਰਯਾਨ-2 ਮਿਸ਼ਨ ਲਈ ਇਸਰੋ ਵਿਗਿਆਨੀਆਂ ਦੀ ਕੋਸ਼ਿਸ਼ ਨੂੰ ਸਲਾਹਿਆ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਚੰਦਰਯਾਨ-2 ਮਿਸ਼ਨ ਲਈ ਇਸਰੋ ‘ਤੇ ਪ੍ਰਗਟਾਇਆ ਮਾਣ (ISRO)

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਚੰਨ ਦੀ ਸਤ੍ਹਾ ‘ਤੇ ਉਤਰਨ ਤੋਂ ਪਹਿਲਾਂ ਵਿਕ੍ਰਮ ਲੈਂਡਰ ਨਾਲ ਸੰਪਰਕ ਟੁੱਟਣ ਤੋਂ ਬਾਅਦ ਕਿਹਾ ਕਿ ਚੰਦਰਯਾਨ-2 ਮਿਸ਼ਨ ਦੇ ਨਾਲ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀ ਪੂਰੀ ਟੀਮ ਨੇ ਵਚਨਬੱਧਤਾ ਤੇ ਸਾਹਸ ਦਿਖਾਇਆ ਹੈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਚੰਦਰਯਾਨ-2 ਮਿਸ਼ਨ ਲਈ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਵਿਗਿਆਨੀਆਂ ਦੀ ਕੋਸ਼ਿਸ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸੰਗਠਨ ਨੇ ਪੁਲਾੜ ਖੋਜ ਦੇ ਖੇਤਰ ‘ਚ ਜੋ ਪ੍ਰਾਪਤੀ ਹਾਸਲ ਕੀਤੀ ਹੈ ਉਸ ਨਾਲ ਦੁਨੀਆ ‘ਚ ਭਾਰਤ ਦਾ ਮਾਣ ਵਧਿਆ ਹੈ। (ISRO)

ਇਹ ਵੀ ਪੜ੍ਹੋ : ਅੱਤਵਾਦੀ ਪੰਨੂ ‘ਤੇ ਐਨਆਈਏ ਦਾ ਵੱਡਾ ਐਕਸ਼ਨ

ਇਸਰੋ ਮੁਖੀ ਬੋਲੇ 95 ਫੀਸਦੀ ਸਫ਼ਲ ਰਿਹਾ ਮਿਸ਼ਨ, ਲੈਂਡਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਹਾਲੇ ਵੀ ਜਾਰੀ ਚੰਦਰਯਾਨ ਦੀ ਯਾਤਰਾ ਜਾਨਦਾਰ ਤੇ ਸ਼ਾਨਦਾਰ ਰਹੀ : ਮੋਦੀ, ਚੰਦਰਯਾਨ-2 ‘ਤੇ 978 ਕਰੋੜ ਹੋਇਆ ਖਰਚ। ਚੰਦਰਯਾਨ-2 ਸਬੰਧੀ ਪ੍ਰਿਅੰਕਾ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ ਹੈ, ਇਸਰੋ ਟੀਮ ‘ਚ ਹਰ ਇੱਕ ਮੈਂਬਰ ‘ਤੇ ਮਾਣ ਹੈ ਅਸਫ਼ਲਤਾ ਯਾਤਰਾ ਦਾ ਇੱਕ ਹਿੱਸਾ ਹੈ ਉਸ ਤੋਂ ਬਿਨਾ ਕੋਈ ਸਫ਼ਲਤਾ ਨਹੀਂ ਮਿਲਦੀ ਹੈ ਪੂਰਾ ਦੇਸ਼ ਤੁਹਾਡੇ ਨਾਲ ਖੜ੍ਹਾ ਹੈ ਤੇ ਤੁਹਾਡੇ ‘ਤੇ ਵਿਸ਼ਵਾਸ ਕਰਦਾ ਹੈ।

ਭਾਕਪਾ ਨੇ ਚੰਦਰਯਾਨ-2 ਅਭਿਆਨ ਲਈ ਵਿਗਿਆਨੀਆਂ ਨੂੰ ਦਿੱਤੀ ਵਧਾਈ

ਭਾਰਤੀ ਕਮਿਊਨਿਸਟ ਪਾਰਟੀ (ਭਾਕਪਾ) ਨੇ ਚੰਦਰਯਾਨ-2 ਅਭਿਆਨ ਲਈ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ ਤੇ ਦੇਸ਼ ‘ਚ ਵਿਗਿਆਨੀਕ ਖੋਜ ਕਾਰਜਾਂ ਲਈ ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੂੰ ਵਧੇਰੇ ਰਾਸ਼ੀ ਦਿੱਤੇ ਜਾਣ ਦੀ ਸਰਕਾਰ ਤੋਂ ਮੰਗ ਕੀਤੀ ਹੈ।

ਲੈਂਡਰ ਵਿਕ੍ਰਮ ਨਾਲ ਸੰਪਰਕ ਸਾਧਣ ਦੀ ਉਮੀਦ ਨਾਂਹ ਦੇ ਬਰਾਬਰ : ਇਸਰੋ ਅਧਿਕਾਰੀ

ਭਾਰਤ ਦੇ ਚੰਦਰਯਾਨ ਦਾ ਚੰਨ ਦੀ ਸਤ੍ਹਾ ਦੇ ਬਿਲਕੁਲ ਨੇੜੇ ਆਉਣ ਤੋਂ ਬਾਅਦ ਇਸਰੋ ਨਾਲ ਸੰਪਰਕ ਟੁੱਟ ਗਿਆ ਹੁਣ ਚੰਦਰਯਾਨ-2 ਦੇ ਮਿਸ਼ਨ ਨਾਲ ਜੁੜੇ ਇੱਕ ਸੀਨੀਅਰ ਇਸਰੋ ਅਧਿਕਾਰੀ ਨੇ ਅੱਜ ਕਿਹਾ ਕਿ ਭਾਰਤੀ ਪੁਲਾੜ ਖੋਜ ਸੰਗਠਨ ਨੇ ‘ਵਿਕ੍ਰਮ’ ਲੈਂਡਰ ਤੇ ਉਸ ‘ਚ ਮੌਜ਼ੂਦ ‘ਪ੍ਰਗਿਆਨ’ ਰੋਵਰ ਨੂੰ ਲਗਭਗ ਗੁਆ ਦਿੱਤਾ ਹੈ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਚੰਦਰਯਾਨ-2 ਮਿਸ਼ਨ ਤਹਿਤ ਭੇਜਿਆ ਗਿਆ 1,471 ਕਿੱਲੋਗ੍ਰਾਮ ਭਾਰੀ ਲੈਂਡਰ ‘ਵਿਕ੍ਰਮ’ ਭਾਰਤ ਦਾ ਪਹਿਲਾ ਮਿਸ਼ਨ ਸੀ ਜੋ ਸਵਦੇਸ਼ੀ ਤਕਨੀਕ ਦੀ ਮੱਦਦ ਨਾਲ ਚੰਨ ‘ਤੇ ਖੋਜ ਕਰਨ ਲਈ ਭੇਜਿਆ ਗਿਆ ਸੀ ਲੈਂਡਰ ਦਾ ਇਹ ਨਾਂਅ ਭਾਰਤੀ ਪੁਲਾੜ ਪ੍ਰੋਗਰਾਮ ਦੇ ਜਨਕ ਡਾ. ਵਿਕ੍ਰਮ ਏ ਸਾਰਾਭਾਈ ‘ਤੇ ਦਿੱਤਾ ਗਿਆ ਸੀ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ।