ਮਨਦੀਪ ਦੀ ਹੈਟ੍ਰਿਕ ਨਾਲ ਭਾਰਤ ਨੇ ਜਪਾਨ ਨੂੰ 4-3 ਨਾਲ ਹਰਾਇਆ

ਇਪੋਹ, (ਏਜੰਸੀ) । ਨੌਜਵਾਨ ਸਟ੍ਰਾਈਕਰ ਮਨਦੀਪ ਸਿੰਘ ਦੀ ਬਦੌਲਤ ਭਾਰਤ ਨੇ 26ਵੇਂ ਸੁਲਤਾਨ ਅਜਲਾਨ ਸ਼ਾਹ ਹਾਕੀ ਟੂਰਨਾਮੈਂਟ ਦੇ ਮਹੱਤਵਪੂਰਨ ਮੁਕਾਬਲੇ ‘ਚ ਬੁੱਧਵਾਰ ਨੂੰ ਜਪਾਨ ਨੂੰ ਰੋਮਾਂਚਕ ਸੰਘਰਸ਼ ‘ਚ 4-3 ਨਾਲ ਹਰਾ ਦਿੱਤਾ।

ਕਪਤਾਨ ਅਤੇ ਗੋਲਕੀਪਰ ਪੀਆਰ ਸ੍ਰੀਜੇਸ਼ ਦੇ ਅਸਟਰੇਲੀਆ ਖਿਲਾਫ ਪਿਛਲੇ ਮੈਚ ‘ਚ ਲੱਗੀ ਸੱਟ ਤੋਂ ਬਾਅਦ ਟੂਰਨਾਮੈਂਟ ਤੋਂ ਬਾਹਰ ਹੋ ਜਾਣ ਅਤੇ ਪਿਛਲੇ ਮੈਚ ‘ਚ ਅਸਟਰੇਲੀਆ ਤੋਂ ਮਿਲੀ ਹਾਰ ਤੋਂ ਬਾਅਦ ਭਾਰਤ ਨੇ ਪਟੜੀ ‘ਤੇ ਪਰਤਨ ਲਈ ਸਖਤ ਸੰਘਰਸ਼ ਕਰਦਿਆਂ ਜਬਰਦਸਤ ਜਿੱਤ ਹਾਸਲ ਕੀਤੀ ਭਾਰਤ ਦੀ ਜਿੱਤ ਦੇ ਹੀਰੋ ਰਹੇ ਮਨਦੀਪ ਜਿਨ੍ਹਾਂ ਨੇ ਭਾਰਤ ਨੂੰ ਦੋ ਵਾਰ ਬਰਾਬਰੀ ਦਿਵਾਈ ਅਤੇ ਫਿਰ ਮੈਚ ਜੇਤੂ ਗੋਲ ਦਾਗਿਆ ਮਨਦੀਪ ਨੇ 45ਵੇਂ ਮਿੰਟ ‘ਚ ਗੋਲ ਕਰਕੇ ਭਾਰਤ ਨੂੰ 2-2 ਦੀ ਬਰਾਬਰੀ ਦਿਵਾਈ ਅਤੇ ਫਿਰ 51ਵੇਂ ਮਿੰਟ ‘ਚ ਭਾਰਤ ਲਈ ਸਕੋਰ 3-3 ਨਾਲ ਬਰਾਬਰ ਕੀਤਾ।

ਉਨ੍ਹਾਂ ਨੇ 58ਵੇਂ ਮਿੰਟ ‘ਚ ਟੀਮ ਲਈ ਮੈਚ ਜੇਤੂ ਗੋਲ ਦਾਗਿਆ ਮਨਦੀਪ ਦੇ ਤਿੰਨੇ ਗੋਲ ਮੈਦਾਨੀ ਰਹੇ ਪਿਛਲੇ ਉਪ ਜੇਤੂ ਭਾਰਤ ਦੀ ਚਾਰ ਮੈਚਾਂ ‘ਚ ਇਹ ਦੂਜੀ ਜਿੱਤ ਹੈ ਅਤੇ ਉਸ ਦੇ ਸੱਤ ਅੰਕ ਹੋ ਗਏ ਹਨ ਭਾਰਤ ਨੇ ਬ੍ਰਿਟੇਨ ਨਾਲ 2-2 ਦਾ ਡਰਾਅ ਖੇਡਣ ਤੋਂ ਬਾਅਦ ਨਿਊਜ਼ੀਲੈਂਡ ਨੂੰ 3-0 ਨਾਲ ਹਰਾਇਆ ਪਰ ਉਸ ਨੂੰ ਵਿਸ਼ਵ ਚੈਂਪੀਅਨ ਅਸਟਰੇਲੀਆ ਤੋਂ 1-3 ਦੀ ਹਾਰ ਝੱਲਣੀ ਪਈ ਭਾਰਤ ਨੂੰ ਫਾਈਨਲ ਦੀ ਹੋੜ ‘ਚ ਬਣੇ ਰਹਿਣ ਲਈ ਇਹ ਮੈਚ ਜਿੱਤਣਾ ਜ਼ਰੂਰੀ ਸੀ ਅਤੇ ਮਨਦੀਪ ਦੇ ਕਮਾਲ ਨਾਲ ਭਾਰਤ ਨੇ ਜਿੱਤ ਹਾਸਲ ਕਰ ਲਈ ਮਨਦੀਪ ਨੇ ਇਸ ਤਰ੍ਹਾਂ ਟੂਰਨਾਮੈਂਟ ‘ਚ ਆਪਣੇ ਪੰਜ ਗੋਲ ਪੂਰੇ ਕਰ ਲਏ ਭਾਰਤ ਦਾ ਇੱਕ ਹੋਰ ਗੋਲ ਛੇਵੇਂ ਮਿੰਟ ‘ਚ ਡ੍ਰੈਗ ਫਿਲਕਰ ਰੁਪਿੰਦਰ ਪਾਲ ਸਿੰਘ ਨੇ ਕੀਤਾ।

ਭਾਰਤ ਨੇ ਮੈਚ ‘ਚ ਵਾਧਾ ਬਣਾਉਣ ਦੀ ਸ਼ੁਰੂਆਤ ਕੀਤੀ ਪਰ ਉਸ ਤੋਂ ਬਾਅਦ ਜਪਾਨ ਨੇ ਦੋ ਵਾਰ ਵਾਧਾ ਬਣਾਇਆ ਛੇਵੇਂ ਮਿੰਟ ‘ਚ ਰੁਪਿੰਦਰ ਪਾਲ ਨੇ ਪੈਨਲਟੀ ਕਾਰਨਰ ‘ਤੇ ਭਾਰਤ ਦਾ ਪਹਿਲਾ ਗੋਲ ਦਾਗਿਆ ਜਪਾਨ ਨੇ 10ਵੇਂ ਮਿੰਟ ‘ਚ ਕਾਜੂਮਾ ਮੁਰਾਤਾ ਦੇ ਗੋਲ ਨਾਲ ਬਰਾਬਰੀ ਹਾਸਲ ਕਰ ਲਈ ਪਹਿਲੇ ਦੋ ਕੁਆਰਟਰਾਂ ਤੱਕ ਸਕੋਰ 1-1 ਨਾਲ ਬਰਾਬਰ ਰਿਹਾ ਜਪਾਨ ਨੇ ਤੀਜੇ ਕੁਆਰਟਰ ‘ਚ 43ਵੇਂ ਮਿੰੰਟ ‘ਚ ਵਾਧਾ ਬਣਾ ਲਿਆ ਜਦੋਂ ਹੇਈਤਾ ਯੋਸ਼ਿਹਾਰਾ ਨੇ ਮੈਦਾਨੀ ਗੋਲ ਨਾਲ ਜਪਾਨ ਨੂੰ ਅੱਗੇ ਕਰ ਦਿੱਤਾ।

ਮਨਦੀਪ ਨੇ 45ਵੇਂ ਮਿੰਟ ‘ਚ ਭਾਰਤ ਨੂੰ ਬਰਾਬਰੀ ਦਿਵਾਈ ਪਰ ਜਪਾਨ ਨੇ ਇਸੇ ਮਿੰਟ ‘ਚ ਜਵਾਬੀ ਹਮਲਾ ਕੀਤਾ ਅਤੇ ਗੈਂਕੀ ਮਿਤਾਨੀ ਨੇ ਜਪਾਨ ਨੂੰ 3-2 ਨਾਲ ਅੱਗੇ ਕਰ ਦਿੱਤਾ ਮਨਦੀਪ ਨੇ 51ਵੇਂ ਅਤੇ 58ਵੇਂ ਮਿੰਟ ‘ਚ ਮੈਦਾਨੀ ਗੋਲ ਦਾਗਦਿਆਂ ਭਾਰਤ ਨੂੰ 4-3 ਨਾਲ ਜਿੱਤ ਦਿਵਾ ਦਿੱਤੀ ਭਾਰਤ ਦਾ ਅਗਲਾ ਮੁਕਾਬਲਾ ਪੰਜ ਮਈ ਨੂੰ ਮੇਜ਼ਬਾਨ ਮਲੇਸ਼ੀਆ ਨਾਲ ਹੋਵੇਗਾ ਅਤੇ ਫਾਈਨਲ ‘ਚ ਪਹੁੰਚਣ ਲਈ ਭਾਰਤ ਨੂੰ ਉਹ ਮੈਚ ਵੱਡੇ ਫਰਕ ਨਾਲ ਜਿੱਤਣਾ ਹੋਵੇਗਾ।