ਭ੍ਰਿਸ਼ਟਾਚਾਰ ਜੜ੍ਹੋਂ ਪੁੱਟਣ ਲਈ ਹੋਣ ਸਾਂਝੇ ਉਦਮ

ਚੰਗੇ ਸੁਫ਼ਨੇ ਦੇਖਣਾ ਬੁਰੀ ਗੱਲ ਨਹੀਂ ਹੈ, ਤੇ ਇਸ ਸੁਫ਼ਨੇ ਨੂੰ ਖੁੱਲ੍ਹੀ ਅੱਖ ਨਾਲ ਦੇਖਿਆ ਜਾਵੇ ਤਾਂ ਹੋਰ ਵੀ ਚੰਗਾ ਹੈ ਪਰ ਇਸ ਗੱਲ ਦਾ ਵੀ ਧਿਆਨ ਰੱਖਣਾ ਪਵੇਗਾ ਕਿ ਇਹਨਾਂ ਸੁਫ਼ਨਿਆਂ ‘ਚ ਕਿਸੇ ਤਰ੍ਹਾਂ ਦਾ ਸੌੜਾਪਣ ਨਾ ਹੋਵੇ ਮਤਲਬ ਸਾਫ਼ ਹੈ ਕਿ ਵੱਡੇ ਨਜ਼ਰੀਏ ਨਾਲ ਸੁਫ਼ਨੇ ਦੇਖੇ ਜਾਣੇ ਤਾਂ ਇਹ ਸਮੁੱਚੇ  ਵਿਕਾਸ ਦੀ ਧਾਰਣਾ ਨੂੰ ਠੋਸ ਆਧਾਰ ਪ੍ਰਦਾਨ ਕਰਨ ‘ਚ ਸਹਾਇਕ ਸਿੱਧ ਹੁੰਦੇ ਹਨ ਵਿਅਗਤੀਗਤ ਹਿੱਤਾਂ ਦਾ ਤਿਆਗ ਕਰਕੇ ਜੋ ਸੁਫ਼ਨਾ ਦੇਖਿਆ ਜਾਂਦਾ ਹੈ, ਉਸ ‘ਚ ਦੇਸ਼ ਦੀ ਭਲਾਈ ਹੋਵੇਗੀ ਹੀ, ਇਹ ਨਿਸ਼ਚਿਤ ਹੈ ਅਸਲ ‘ਚ ਜਿਹਨਾਂ ਸੁਫ਼ਨਿਆਂ ‘ਚ ਦੇਸ਼ ਭਗਤੀ ਦੀ ਭਾਵਨਾ ਭਰੀ  ਹੁੰਦੀ ਹੈ, ਉਨ੍ਹਾਂ ਨਾਲ ਦੇਸ਼ ਨੂੰ ਅੱਗੇ ਲਿਜਾਣ ‘ਚ ਮਜ਼ਬੂਤੀ ਅਤੇ ਸੁਨਹਿਰੇ ਰਸਤੇ ਬਣਦੇ ਹਨ ।

ਸਾਡਾ ਚਿੰਤਨ ਹਮੇਸ਼ਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਵੱਡੇ ਹਿੱਤ ਨੂੰ ਹਾਸਲ ਕਰਨ ਲਈ ਛੋਟੇ ਹਿੱਤਾਂ ਦਾ ਦੀ ਬਲੀ ਦਿੱਤੀ ਜਾਵੇ ਕਿਉਂਕਿ ਜਦੋਂ ਵੱਡਾ ਹਿੱਤ ਹਾਸਲ ਹੋਣ ਦੇ ਰਾਹ ਦਿਖਣ ਲੱਗਦੇ ਹਨ  ਤਾਂ ਛੋਟੇ ਹਿੱਤ ਖ਼ੁਦ ਹੀ ਖ਼ਤਮ ਹੋ ਜਾਂਦੇ ਹਨ ਦੇਸ਼ ਭਲਾਈ ਸਾਡਾ ਵੱਡਾ ਹਿੱਤ ਹੈ ਇੱਥੇ ਇੱਕ ਸਵਾਲ ਕਰਨਾ ਜ਼ਰੂਰੀ ਹੈ ਕਿ ਕੀ ਅਸੀਂ ਰਾਸ਼ਟਰੀ ਹਿੱਤਾਂ ਨੂੰ ਪੂਰੇ ਕਰਨ ਲਈ ਆਪਣੇ ਨਿੱਜੀ  ਹਿੱਤਾਂ ਦਾ ਤਿਆਗ ਨਹੀਂ ਕਰ ਸਕਦੇ? ਦੁਨੀਆ ਦੇ ਸਾਰੇ ਦੇਸ਼ਾਂ ‘ਚ ਦੇਖਿਆ ਜਾਂਦਾ ਹੈ ਕਿ ਦੇਸ਼ ਤੋਂ ਕਿਸੇ ਵੀ ਬੁਰਾਈ ਨੂੰ ਦੂਰ ਕਰਨ ਲਈ ਉੱਥੋਂ ਦੀ ਸਰਕਾਰ ਵੱਲੋਂ ਕੋਈ ਮੁਹਿੰਮ ਚਲਾਈ ਜਾਂਦੀ ਤਾਂ ਉਸ ਦੇਸ਼ ਦੇ ਨਾਗਰਿਕ ਆਪਣਾ ਪਹਿਲਾ ਫ਼ਰਜ਼ ਸਮਝ ਕੇ ਉਸ ਮੁਹਿੰਮ ਨੂੰ ਵੱਡਾ ਸਮਰੱਥਨ ਦਿੰਦੇ ਹਨ ।

ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸੁਫ਼ਨਾ ਦੇਖਿਆ ਹੈ, ਉਹ ਸੁਫ਼ਨਾ ਹੈ ਦੇਸ਼ ‘ਚੋਂ ਬੁਰਾਈ ਨੂੰ ਮਿਟਾਉਣ ਦਾ ਕੁਝ ਲੋਕ ਮੰਨਦੇ ਹਨ ਕਿ ਭ੍ਰਿਸ਼ਟਾਚਾਰ ਨਾਂਅ ਦੀ ਬੁਰਾਈ ਦੇਸ਼ ‘ਚੋਂ  ਖ਼ਤਮ ਹੀ ਨਹੀਂ ਹੋ ਸਕਦੀ ਇਹ ਵਿਚਾਰ ਸਿੱਧੇ ਤੌਰ ‘ਤੇ ਨਿਰਾਸ਼ਾ ਦਾ ਸੰਚਾਰ ਕਰਦਾ ਹੈ ਅਜਿਹੇ ‘ਚ ਇਹ ਕਹਿਣਾ ਜ਼ਰੂਰੀ ਹੈ ਕਿ ਜੋ ਲੋਕ ਭ੍ਰਿਸ਼ਟਾਚਾਰ ਨੂੰ ਜੀਵਨ ਦਾ ਅੰਗ ਮੰਨ ਬੈਠੇ ਹਨ, ਅਜਿਹੇ ਲੋਕ ਕਦੇ ਨਹੀਂ ਚਾਹੁੰਣਗੇ ਕਿ ਦੇਸ਼ ਤੋਂ ਇਸ ਬੁਰਾਈ ਦਾ ਅੰਤ ਹੋਵੇ ਕਿਸੇ ਵੀ ਸਮੱਸਿਆ ਦੇ ਖਾਤਮੇ ਲਈ ਸਾਂਝੇ ਯਤਨਾਂ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਸਿਰਫ਼ ਸਰਕਾਰੀ ਯਤਨਾਂ ਨਾਲ  ਕੋਈ ਕੰਮ  ਕਾਮਯਾਬ ਨਹੀਂ ਹੋ ਸਕਦਾ, ਇਸ ਲਈ ਪੂਰੇ ਦੇਸ਼ ਨੂੰ ਸਰਕਾਰ ਦਾ ਸਮਰੱਥਨ ਕਰਨਾ ਚਾਹੀਦਾ ਹੈ ।

ਸਰਕਾਰ ਨੇ ਯੋਜਨਾ ਬਣਾ ਦਿੱਤੀ ਹੈ, ਸਰਕਾਰੀ ਪੱਧਰ ‘ਤੇ ਖੁਦ ਸਰਕਾਰ ਦੇ ਮੰਤਰੀਆਂ ਨੇ ਇਸ ਦਾ ਪਾਲਣ ਵੀ ਸ਼ੁਰੂ ਕਰ ਦਿੱਤਾ ਹੈ ਹੁਣ ਲੋੜ ਆਮ ਜਨਤਾ ਦੀ ਹਿੱਸੇਦਾਰੀ ਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਇੱਕ ਬਹੁਤ ਹੀ ਚੰਗੀ ਗੱਲ ਕਹੀ ਹੈ ਕਿ ਮੇਰਾ ਸੁਫ਼ਨਾ ਹੈ ਕਿ ਦੇਸ਼ ‘ਚੋਂ ਭ੍ਰਿਸ਼ਟਾਚਾਰ ਰੂਪੀ ਸਮੱਸਿਆ ਖ਼ਤਮ ਹੋਵੇ ਪ੍ਰਧਾਨ ਮੰਤਰੀ ਦਾ ਇਹ ਸੁਫ਼ਨਾ ਖੁੱਲ੍ਹੀ ਅੱਖ ਨਾਲ ਦੇਖਿਆ ਗਿਆ ਇੱਕ ਅਜਿਹਾ ਸੁਫ਼ਨਾ ਹੈ, ਜਿਸ ਨੂੰ ਪੂਰਾ ਕਰਨ ਦੀ ਦਿਸ਼ਾ ‘ਚ ਮੌਜ਼ੂਦਾ ਸਮੇਂ ਹਰ ਦੇਸ਼ ਵਾਸੀ ਸੱਚੇ ਦਿਲੋਂ ਚਾਹੁੰਦਾ ਹੈ, ਪਰ ਇਹ ਵੀ ਸਭ ਜਾਣਦੇ ਹਨ ਕਿ ਸਿਰਫ਼ ਚਾਹੁੰਣ ਨਾਲ ਕੁਝ ਨਹੀਂ ਹੋ ਸਕਦਾ ਇਸ ਲਈ ਸਾਂਝੇ ਯਤਨ ਵੀ ਕਰਨੇ ਪੈਣਗੇ ਭਾਸ਼ਣ ਖ਼ਤਮ ਹੋਣ ਤੋਂ ਤੁਰੰਤ ਬਾਅਦ ਦੇਸ਼ ਦੇ ਬਿਜਲਈ ਸਮਾਚਾਰ ਜ਼ਰੀਏ ਜਿਸ ਤਰ੍ਹਾਂ ਦਾ ਦ੍ਰਿਸ਼ ਦਿਖਾਇਆ ਉਸ ਤੋਂ ਤਾਂ ਅਜਿਹਾ ਹੀ ਲੱਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ‘ਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੀ ਗੱਲ ਕਹਿ ਕੇ ਬਹੁਤ ਵੱਡਾ ਗੁਨਾਹ ਕਰ ਦਿੱਤਾ ਹੋਵੇ ਜਿਸ ਦੇਸ਼ ‘ਚ ਇਸ ਤਰ੍ਹਾਂ ਦੇ ਰਾਸ਼ਟਰ ਹਿਤੈਸ਼ੀ ਅਭਿਆਨਾਂ ਨੂੰ ਅਲੋਚਨਾਵਾਂ ਦੀ ਘੁੰਮਣਘੇਰੀ ‘ਚੋਂ ਲੰਘਣਾ ਪੈਂਦਾ ਹੋਵੇ ਉਸ ਦੇਸ਼ ਦਾ ਤਾਂ ਰੱਬ ਹੀ ਰਾਖਾ ਹੈ ।

ਭਾਰਤ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ‘ਚ ਅੱਗੇ ਵਧਣ ਤੋਂ ਪਹਿਲਾਂ ਇਸ ਗੱਲ ਦਾ ਅਧਿਐਨ ਕਰਨਾ ਬਹੁਤ ਜ਼ਰੂਰੀ ਹੈ ਕਿ ਸਾਡਾ ਭਾਰਤ ਦੇਸ਼ ਕੀ ਹੈ? ਕੀ ਮੌਜ਼ੂਦਾ ਸਮੇਂ ਜੋ ਤਸਵੀਰ ਦਿਖਦੀ ਹੈ ਸਿਰਫ਼ ਉਹੀ ਭਾਰਤ ਹੈ? ਜੇਕਰ ਸਾਡੇ ਚਿੰਤਨ ਦੀ ਦਿਸ਼ਾ ਇਹੀ ਰਹੀ ਤਾਂ ਅਸੀਂ ਭਾਰਤ ਨੂੰ ਉਹ ਤਰੱਕੀ ਅਤੇ ਵਿਕਾਸ ਨਹੀਂ ਦੇ ਸਕਾਂਗੇ, ਜਿਸ ਨਾਲ ਭਾਰਤ ਗਿਆਨ ਅਤੇ ਵਿਗਿਆਨ ਦੇ ਖੇਤਰ ‘ਚ ਅੱਗੇ ਦਿਖਾਈ ਦੇਵੇ ਹੋ ਸਕਦਾ ਹੈ ਕਿ ਕਈ ਲੋਕਾਂ ਨੂੰ ਇਹ ਲੱਗਦਾ ਹੋਵੇ ਕਿ ਇਹ ਕੰਮ ਹੋ ਹੀ ਨਹੀਂ ਸਕਦਾ, ਪਰ ਜਦੋਂ ਕੋਈ ਵਿਅਕਤੀ ਕੰਮ ਸ਼ੁਰੂ ਕਰ ਦਿੰਦਾ ਹੈ ਤਾਂ ਉਸਦਾ ਕੋਈ ਨਾ ਕੋਈ ਨਤੀਜਾ ਜ਼ਰੂਰ ਨਿੱਕਲਦਾ ਹੈ ।

ਭਾਰਤ ਸਬੰਧੀ ਅਧਿਐਨ ਕਰਨਾ ਹੈ ਤਾਂ ਸਾਨੂੰ ਗੁਲਾਮੀ ਤੋਂ ਪਹਿਲਾਂ ਵਾਲੇ ਸਮੇਂ ‘ਚ ਜਾਣਾ ਪਵੇਗਾ ਮੌਜ਼ੂਦਾ ਸਮੇਂ ਸਾਨੂੰ ਸਿਰਫ਼ ਗੁਲਾਮੀ ਤੋਂ ਬਾਅਦ ਦਾ  ਹੀ ਇਤਿਹਾਸ ਦੱਸਿਆ ਜਾਂਦਾ ਹੈ, ਜੋ ਅਸਲ ‘ਚ ਭਾਰਤ ਦਾ ਇਤਿਹਾਸ ਹੈ ਹੀ ਨਹੀਂ ਉਹ ਤਾਂ ਗੁਲਾਮੀ ਦਾ ਇਤਿਹਾਸ ਹੈ ਅਸੀਂ ਜਾਣਦੇ ਹਾਂ ਕਿ ਗੁਲਾਮੀ ਦੇ ਸਮੇਂ ‘ਚ ਭਾਰਤ ਨੂੰ ਖ਼ਤਮ ਕਰਨ ਦੇ ਬਹੁਤ ਸਾਰੇ ਕੋਝੇ ਯਤਨ ਕੀਤੇ ਗਏ, ਭਾਰਤ ਦੇ ਕਈ ਟੁਕੜੇ ਕੀਤੇ ਗਏ  ਅਸੀਂ ਜੇਕਰ ਇਹ ਗੱਲ ਸੋਚੀਏ ਕਿ ਸੰਕਲਪ ਕਰਨ ਨਾਲ ਕੀ ਨਹੀਂ ਹੋ ਸਕਦਾ, ਜੇਕਰ ਹੁਣ ਵੀ ਸੰਕਲਪ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ‘ਚ ਅਸੀਂ ਕੀ ਹੋਵਾਂਗੇ, ਇਸ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਹੁਣ ਜ਼ਰਾ ਦੂਜੀ ਗੱਲ ਦਾ ਵੀ ਅਧਿਐਨ ਕਰ ਲਿਆ ਜਾਵੇ ਤਾਂ ਚੰਗਾ ਹੋਵੇਗਾ ।

ਜਦੋਂ ਦੇਸ਼ ‘ਚੋਂ ਅੰਗਰੇਜ਼ਾਂ ਨੂੰ ਭਜਾਉਣ ਦੀ ਕਾਰਵਾਈ ਲਈ ਰਾਸ਼ਟਰੀ ਏਕਤਾ ਦਾ ਪ੍ਰਦਰਸ਼ਨ ਕਰਕੇ ਅਜ਼ਾਦੀ ਪ੍ਰਾਪਤ ਕਰਨ ਦੀ ਦਿਸ਼ਾ ‘ਚ ਕਦਮ ਵਧਾਇਆ ਜਾ ਰਿਹਾ ਸੀ, ਉਸ ਸਮੇਂ ਅਜ਼ਾਦੀ ਸੰਗਰਾਮ ਦੇ ਬਹਾਦਰ ਯੋਧਿਆਂ ਨੇ ਅਜਿਹੇ ਭਾਰਤ ਦੀ ਕਲਪਨਾ ਵੀ ਨਹੀਂ ਕੀਤੀ ਹੋਵੇਗੀ, ਜੋ ਅੱਜ ਦਿਖਾਈ ਦੇ ਰਿਹਾ ਹੈ ਅੱਜ ਭਾਰਤ ਭੂਮੀ ‘ਤੇ ਗੁਲਾਮੀ ਦੀਆਂ ਪੈੜਾਂ ਮੌਜ਼ੂਦ ਹਨ ਕਿਤੇ ਤਬਾਹ  ਸਨਮਾਨਜਨਕ ਥਾਵਾਂ ਦੇ ਖੰਡਰ ਦਿਖਦੇ ਹਨ, ਜਾਂ ਕਿਤੇ ਮੁਗਲਾਂ ਤੇ ਅੰਗਰੇਜਾਂ ਦੇ ਨਾਵਾਂ ਦੀ ਮਹਿਮਾ ਕਰਨ ਵਾਲੀਆਂ ਥਾਵਾਂ ।

ਇਹ ਵੀ ਪੜ੍ਹੋ : ਸੰਸਾਰ ਪ੍ਰਸਿੱਧ ਮੁੱਕੇਬਾਜ਼ ਮੁਹੰਮਦ ਅਲੀ ਨਾਲ ਲੜਨ ਵਾਲਾ ਪਦਮਸ੍ਰੀ ਕੌਰ ਸਿੰਘ

ਅਸੀਂ ਨਿਰਾਸ਼ਾਵਾਦ ਨੂੰ ਅਪਣਾ ਕੇ ਇਨ੍ਹਾਂ ਨਾਵਾਂ ਨੂੰ ਇਸ ਤਰ੍ਹਾਂ ਤੋਂ ਅਪਣਾ ਲਿਆ ਜਿਵੇਂ ਉਹ ਆਪਣੇ ਹੀ ਹੋਣ ਕੀ ਇਹ ਗੁਲਾਮੀ ਦੀ ਮਾਨਸਿਕਤਾ ਨੂੰ ਨਹੀਂ ਦਰਸਾਉਂਦਾ? ਸਾਨੂੰ ਇਸ ਬਾਰੇ  ਚਿੰਤਨ ਕਰਨਾ ਚਾਹੀਦਾ ਹੈ ਕਿ ਅਸੀਂ ਕਿਸ ਤਰ੍ਹਾਂ ਦਾ ਭਾਰਤ ਚਾਹੁੰਦੇ ਹਾਂ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਮੈਂ ਇੱਕ ਅਜਿਹੇ ਭਾਰਤ ਦਾ ਨਿਰਮਾਣ ਕਰਨਾ ਚਾਹੁੰਦਾ ਹਾਂ ਜਿਸ ‘ਚ ਗਰੀਬ ਤੋਂ ਗਰੀਬ ਵੀ ਇਹ ਮਹਿਸੂਸ ਕਰੇ ਕਿ ਇਹ ਮੇਰਾ ਭਾਰਤ ਹੈ, ਮੇਰਾ ਆਪਣਾ ਹੈ ਜਿਸ ‘ਚ ਊਚ-ਨੀਚ ਦਾ ਕੋਈ ਭੇਦ ਨਾ ਹੋਵੇ ਕੀ ਗਾਂਧੀ ਦੇ ਸੁਫ਼ਨਿਆਂ ਦਾ ਉਹ ਭਾਰਤ ਅੱਜਕੱਲ੍ਹ ਦਿਖਾਈ ਦਿੰਦਾ ਹੈ? ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਗਾਂਧੀ ਜੀ ਦੇ ਭਾਰਤ ਨੂੰ ਅਸਲ ਰੂਪ ਦੇਣ ਲਈ ਅੱਗੇ ਆ ਰਹੇ ਹਨ, ਇਹ ਅਲੋਚਨਾ ਦਾ ਵਿਸ਼ਾ ਨਹੀਂ ਸਗੋਂ ਇਸ ਨੂੰ ਜ਼ੋਰਦਾਰ ਸਮਰੱਥਨ ਦਿੱਤੇ ਜਾਣ ਦੀ ਲੋੜ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੱਛ, ਸੁੰਦਰ ਅਤੇ ਮਜ਼ਬੂਤ ਭਾਰਤ ਬਣਾਉਣ ਦਾ ਜੋ ਸੁਫ਼ਨਾ ਦੇਖਿਆ ਹੈ ਉਸ ਸੁਫ਼ਨੇ ਨੂੰ ਪੂਰਾ ਕਰਨ ਲਈ ਪੂਰੇ ਦੇਸ਼ ਤੋਂ ਇੱਕ ਹੀ ਅਵਾਜ਼ ਆਉਣੀ ਚਾਹੀਦੀ ਹੈ ਕਿ ਅੱਜ ਤੋਂ ਬਾਅਦ ਮੇਰਾ ਹਰ ਕਦਮ ਮੇਰੇ ਮਜ਼ਬੂਤ ਭਾਰਤ ਲਈ ਹੀ Àੁੱਠੇਗਾ ਜੋ ਰਾਜਨੀਤਿਕ ਪਾਰਟੀਆਂ ਇਸ ਤਰ੍ਹਾਂ ਦੀ ਮੁਹਿੰਮ ‘ਚ ਰਾਜਨੀਤੀ ਕਰਦੀਆਂ ਹਨ, ਉਹ ਕਿਤੇ ਨਾ ਕਿਤੇ ਦੇਸ਼ ਦਾ ਹੀ ਨੁਕਸਾਨ ਕਰਦੀਆਂ ਹਨ ਇਹੀ ਨਕਾਰਾਤਮਕ ਸਿਆਸਤ ਹੈ ।

ਦੇਸ਼ ਦੀਆਂ ਸਿਆਸੀ ਪਾਰਟੀਆਂ ਨੂੰ ਇਸ ਨਕਾਰਾਤਮਕਤਾ ਦੀ ਘੁੰਮਣਘੇਰੀ ‘ਚੋਂ ਨਿੱਕਲਣਾ  ਚਾਹੀਦਾ ਹੈ ਅਸੀਂ ਜਾਣਦੇ ਹਾਂ ਕਿ ਅੱਜ ਦੇ ਨੌਜਵਾਨ ਨੂੰ ਕੋਈ ਵੀ ਮੂਰਖ ਨਹੀਂ ਬਣਾ ਸਕਦਾ, ਕਿਉਂਕਿ ਦੇਸ਼ ਦੀਆਂ ਸਿਆਸੀ ਪਾਰਟੀਆਂ ਦੀ ਹਰ ਗਤੀਵਿਧੀ ਦੀ ਜਾਣਕਾਰੀ ਉਸ ਨੂੰ ਤੁਰੰਤ ਮਿਲ ਜਾਂਦੀ ਹੈ ਦੇਸ਼ ਦਾ ਹਰ ਨੌਜਵਾਨ ਸੂਚਨਾ ਤੰਤਰ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ ।
ਸੁਰੇਸ਼ ਹਿੰਦੁਸਤਾਨੀ