ਭਾਰਤ ਨੇ ਚਿਲੀ ਨੂੰ ਹਰਾ ਕੇ ਜਿੱਤਿਆ ਵਰਲਡ ਲੀਗ ਫ਼ਾਈਨਲ

(ਏਜੰਸੀ) ਵੈਸਟ ਕੈਨਵੂਕਰ । ਭਾਰਤੀ ਸੀਨੀਅਰ ਮਹਿਲਾ ਟੀਮ ਨੇ ਆਪਣੇ ਹੈਰਾਨੀਜਨਕ ਪ੍ਰਦਰਸ਼ਨ ਦੀ ਬਦੌਲਤ ਹਾਕੀ ਵਰਲਡ ਲੀਗ ਰਾਊਂਡ ਦੋ ਦੇ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਚਿਲੀ ਨੂੰ ਪੈਨਲਟੀ ਸ਼ੂਟ ਆਊਟ ਵਿੱਚ 3-1 ਨਾਲ ਹਰਾ ਕੇ ਨਾ ਸਿਰਫ਼ ਜਿੱਤ ਆਪਣੇ ਨਾਂਅ ਕੀਤੀ ਸਗੋਂ ਵਰਲਡ ਲੀਗ ਸੈਮੀਫਾਈਨਲ ਲਈ ਵੀ ਕੁਆਲੀਫਾਈ ਕਰ ਲਿਆ ਹੈ ਭਾਰਤ ਤੇ ਚਿਲੀ ਦਰਮਿਆਨ ਮੁਕਾਬਲਾ ਮਿਥੇ ਸਮੇਂ ਵਿੱਚ 1-1 ਦੀ ਬਰਾਬਰੀ ‘ਤੇ ਰਿਹਾ ਜਿਸ ਤੋਂ ਬਾਅਦ ਜੇਤੂ ਦਾ ਫੈਸਲਾ ਸ਼ੂਟਆਊਟ ਵਿੱਚ ਕੀਤਾ ਗਿਆ ਤੇ ਟੂਰਨਾਮੈਂਟ ਵਿੱਚ ਆਪਣੇ ਜੇਤੂ ਮੁਹਿੰਮ ਨੂੰ ਲਗਾਤਾਰ ਅੱਗੇ ਵਧਾ ਰਹੀਆਂ ਭਾਰਤੀ ਮਹਿਲਾਵਾ ਨੇ 3-1 ਨਾਲ ਜਿੱਤ ਆਪਣੇ ਨਾਂਅ ਕੀਤੀ ।

ਟੂਰਨਾਮੈਂਟ ਵਿੱਚ ਆਪਣੀ ਮਜ਼ਬੂਤ ਬਾਹਾਂ ਨਾਲ ਭਾਰਤ ਲਈ ਡਟੀ ਰਹੀ ਸਵਿਤਾ ਨੂੰ ਸਰਵੋਤਮ ਗੋਲਕੀਪਰ ਦਾ ਖਿਤਾਬ ਵੀ ਦਿੱਤਾ ਗਿਆ ਇਸ ਜਿੱਤ ਦੀ  ਬਦੌਲਤ ਵਿਸ਼ਵ ਰੈਂਕਿੰਗ ਵਿੱਚ 11ਵੇਂ ਨੰਬਰ ਦੀ ਟੀਮ ਭਾਰਤ ਨੇ ਤੇ 19ਵੀਂ ਰੈਂਕਿੰਗ ਦੀ ਟੀਮ ਚਿਲੀ ਨੇ ਦੱਖਣੀ ਅਫਰੀਕਾ ਜਾਂ ਬੈਲਜੀਅਮ ਵਿੱਚ ਹੋਣ ਵਾਲੇ ਵਰਲਡ ਲੀਗ ਸੈਮੀਫਾਈਨਲ ਲਈ  ਕੁਆਲੀਫਾਈ ਕਰ ਲਿਆ ਹੈ ਤੇ ਉਨ੍ਹਾਂ ਕੋਲ ਹੁਣ 2018 ਵਿੱਚ ਲੰਡਨ ਵਿੱਚ ਹੋਣ ਵਾਲੇ ਹਾਕੀ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਦਾ ਮੌਕਾ ਹੋਵੇਗਾ ਰੋਮਾਂਚਕ ਫਾਈਨਲ ਵਿੱਚ ਸਵਿਤਾ ਨੇ ਸ਼ੂਟ ਆਊਟ ਵਿੱਚ ਕਮਾਲ ਦੀ ਭੂਮਿਕਾ ਨਿਭਾਈ ਤੇ ਚਿਲੀ ਦੀ ਕਿਮ ਜੈਕਬ ਤੇ ਜੋਸੇਫ਼ਾ ਵਿਲਾਲਾਬਿਸ਼ੀਆ ਦੇ ਯਤਨਾਂ ਨੂੰ ਨਾਕਾਮ ਕੀਤਾ ਜਿਸ ਦੀ ਬਦੌਲਤ ਆਖਰ ਵਿੱਚ ਭਾਰਤ ਵਰਲਡ ਲੀਗ ਦਾ ਰਾਊਂਡ ਦੋ ਜਿੱਤਣ ਵਿੱਚ ਕਾਮਯਾਬ ਰਿਹਾ।

ਭਾਰਤ ਵੱਲੋਂ ਸ਼ੂਟਆਊਟ ਵਿੱਚ ਕਪਤਾਨ ਰਾਣੀ ਤੇ ਮੋਨਿਕਾ ਨੇ ਪੈਨਲਟੀ ‘ਤੇ ਇੱਕ ਤੋਂ ਬਾਅਦ ਇੱਕ ਗੋਲ ਕੀਤੇ ਤੇ ਭਾਰਤ ਨੂੰ 2-0 ਨਾਲ ਵਾਧਾ ਦਿਵਾਇਆ ਚਿਲੀ ਲਈ ਇੱਕੋ ਇੱਕ ਗੋਲ ਕੈਰੋਲੀਨਾ ਗਾਰਸੀਆ ਹੀ ਕਰ ਸਕੀ ਜਿਨ੍ਹਾਂ ਨੇ ਤੀਜੇ ਯਤਨ ਵਿੱਚ ਜਾ ਕੇ ਪੈਨਲਟੀ ‘ਤੇ ਗੋਲ ਦਾਗਿਆ ਪਰ ਫਿਰ ਦੀਪਿਕਾ ਨੇ ਭਾਰਤ ਲਈ ਤੀਜਾ ਗੋਲ ਕਰਕੇ 3-1 ਨਾਲ ਸ਼ੂਟ ਆਊਟ ਵਿੱਚ ਜਿੱਤ  ਦਿਵਾ ਦਿੱਤੀ ਇਸ ਤੋਂ ਪਹਲਾਂ ਮੈਚ ਵਿਚ ਭਾਰਤ ਨੂੰ ਚਿਲੀ ਹੱਥੋਂ ਪੰਜਵੇਂ ਹੀ ਮਿੰਟ ਵਿੱਚ ਗੋਲ ਖਾਣਾ ਪਿਆ ਜਦੋਂ ਮਾਰੀਆ ਮਾਲਡੋਨਾਡੋ ਨੇ ਗੋਲ ਕਰਕੇ ਆਪਣੀ ਟੀਮ ਨੂੰ 1-0 ਨਾਲ ਸ਼ੁਰੂਆਤ ਵਾਧਾ ਦਿਵਾ ਦਿੱਤਾ ਹਾਲਾਂਕਿ ਭਾਰਤ ਨੇ ਫਿਰ 22ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਹਾਸਲ ਕੀਤਾ ।

ਪਰ ਚਿਲੀ ਗੋਲਕੀਪਰ ਕਲਾਡੀਆ ਸੂਲਰ ਨੇ ਇਸ ਦਾ ਬਚਾਅ ਕਰ ਲਿਆ ਚਿਲੀ ਨੇ  ਤੀਜੇ ਕੁਆਰਟਰ ਵਿੱਚ ਦਬਦਬਾ ਕਾਇਮ ਰੱਖਿਆ ਪਰ ਅਨੂਪਾ ਬਾਰਲਾ ਨੇ ਪੈਨਲਟੀ ਕਾਰਨਰ ‘ਤੇ ਸਫ਼ਲ ਗੋਲ ਕਰਕੇ 41ਵੇਂ ਮਿੰਟ ਵਿੱਚ ਭਾਰਤ ਨੂੰ 1-1 ਨਾਲ ਬਰਾਬਰੀ  ਦਿਵਾ ਦਿੱਤੀ ਮੈਚ ਦਾ ਚੌਥਾ ਕੁਆਰਟਰ ਦੋਵੇਂ ਹੀ ਟੀਮਾਂ ਲਈ ਕਾਫ਼ੀ ਅਹਿਮ ਰਿਹਾ ਜੋ ਵਾਧੇ ਲਈ ਯਤਨ ਕਰਦੀਆਂ ਰਹੀਆਂ  ਭਾਰਤੀ ਕਪਤਾਨ ਰਾਣੀ ਨੇ ਆਖਰੀ ਸਮੇਂ ਵਿੱਚ ਮੈਦਾਨੀ ਗੋਲ ਦਾ ਚੰਗਾ ਯਤਨ ਕੀਤਾ ਪਰ ਕਲਾਡੀਆ ਨੇ ਉਨ੍ਹਾਂ ਦੇ ਮਜ਼ਬੂਤ ਬੈਕਹੈਂਡ ਲਈ ਯਤਨ ਨੂੰ ਨਾਕਾਮ ਕਰ ਦਿੱਤਾ ਜਿਸ ਨਾਲ ਦੋਵੇਂ ਟੀਮਾਂ ਦਾ ਸਕੋਰ ਤੈਅ ਸਮੇਂ ਵਿੱੱਚ 1-1 ਨਾਲ ਬਰਾਬਰੀ ‘ਤੇ ਰਿਹਾ ਤੇ ਸ਼ੂਟ ਆਊਟ ਕਰਨਾ ਪਿਆ ਜਿਸ ਨਾਲ ਫਿਰ ਭਾਰਤ ਨੂੰ ਸਫ਼ਲਤਾ ਹਾਸਲ ਹੋਈ।

ਇਹ ਵੀ ਪੜ੍ਹੋ : ਭੂਚਾਲ ਦੀ ਤਿਆਰੀ ਸਿਰਫ਼ ਇਮਾਰਤਾਂ ਬਾਰੇ ਨਹੀਂ

ਰਾਣੀ ਨੇ ਫਾਈਨਲ ਵਿੱਚ ਜਿੱਤ ਤੋਂ ਬਾਅਦ ਕਿਹਾ ਕਿ ਇਹ ਬਹੁਤ ਹੀ ਵਧੀਆ ਮੈਚ ਸੀ ਤੇ ਅਸੀਂ ਜਿਸ ਤਰ੍ਹਾਂ ਨਾਲ ਖੇਡਿਆ ਉਹ ਹੋਰ ਵੀ ਸ਼ੰਤੋਸ਼ਜਨਕ ਰਿਹਾ ਚਿਲੀ ਖਿਲਾਫ਼ ਖੇਡਣਾ ਆਸਾਨ ਨਹੀਂ ਸੀ ਪਰ ਅਸੀਂ ਖੁਦ ਦਾ ਮਨੋਬਲ ਉੱਚਾ ਰੱਖਿਆ ਤੇ ਗੋਲ ਕਰਨ ਲਈ ਕੋਸ਼ਿਸ਼ ਕਰਦੇ ਰਹੇ ਸਾਡੇ ਲਈ ਇਹ ਕਾਫ਼ੀ ਚੁਣੌਤੀ ਪੂਰਨ ਟੂਰਨਾਮੈਂਟ ਰਿਹਾ ਤੇ ਇੱਥੋਂ ਦਾ ਮੌਸਮ ਵੀ ਬਾਰਸ਼ ਦਾ ਸੀ ਪਰ ਅਸੀਂ ਵਰਲਡ ਲੀਗ ਸੈਮੀਫਾਈਨਲ ਵਿੱਚ ਥਾਂ ਬਣਾ ਕੇ ਬਹੁਤ ਹੀ ਖੁਸ਼ ਹਾਂ ਟੂਰਨਾਮੈਂਟ ਵਿੱਚ ਪੰਜਵੇਂ ਤੇ ਛੇਵੇਂ ਸਥਾਨ ‘ਤੇ ਕੈਨੇਡਾ ਤੇ ਮੈਕਸਿਕੋ ਵਿੱਚ ਮੁਕਾਬਲਾ ਹੋਇਆ । ਜਿਸ ਵਿੱਚ ਮੇਜ਼ਬਾਨ ਟੀਮ ਨੇ 4-0 ਨਾਲ ਜਿੱਤ ਆਪਣੇ ਨਾਂਅ ਕੀਤੀ ਸੂਚੀ ਵਿੱਚ ਭਾਰਤ ਪਹਿਲੇ, ਚਿਲੀ ਦੂਜੇ, ਬੇਲਾਰੂਸ ਤੀਜੇ, ਉਰੂਗਵੇ ਚੌਥੇ, ਕੈਨੇਡਾ ਪੰਜਵੇਂ, ਮੈਕਸਿਕੋ ਛੇਵੇਂ ਤੇ ਤ੍ਰਿਨਿਦਾਦ ਐਂਡ ਟੋਬੈਗਾ ਸੱਤਵੇਂ ਸਥਾਨ ‘ਤੇ ਰਿਹਾ ਭਾਰਤੀ ਗੋਲਕੀਪਰ ਨੂੰ ਟੂਰਨਾਮੈਂਟ  ਦੀ ਸਰਵੋਤਮ ਗੋਲਕੀਪਰ ਚੁਣਿਆ ਗਿਆ ਬੇਲਾਰੂਸ ਦੀ ਰੀਟਾ ਬਤੂਰਾ ਨੂੰ ਟੂਰਨਾਮੈਂਟ ਦੀ ਸਰਵੋਤਮ ਖਿਡਾਰਨ, ਚਿਲੀ ਦੀ ਡੇਨਿਸ ਕ੍ਰਿਮੇਰਮੈਨ ਸਰਵੋਤਮ ਜੂਨੀਅਰ ਖਿਡਾਰਨ ਤੇ ਕੈਨੇਡਾ ਦੀ ਬ੍ਰਿਨੇਨ ਸਟੈਅਰਸ ਨੂੰ ਮੁੱਖ ਸਕੋਰਰ ਚੁਣਿਆ ਗਿਆ।