ਭਾਰਤ ਨੇ ਏਸ਼ੀਅਨ ਚੈਂਪੀਅਨ ਕਤਰ ਨੂੰ ਡਰਾਅ ‘ਤੇ ਰੋਕਿਆ

India, Asian, Champions, Qatar,

ਦੋਵਾਂ ਟੀਮਾਂ ਵੱਲੋਂ ਕੋਈ ਗੋਲ ਨਾ ਕਰ ਸਕਣ ਕਾਰਨ ਗੋਲ ਰਹਿਤ ਡਰਾਅ ਰਿਹਾ ਮੈਚ | stubble

ਦੋਹਾ (ਏਜੰਸੀ)। ਭਾਰਤੀ ਸੀਨੀਅਰ ਫੁੱਟਬਾਲ ਟੀਮ ਨੇ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਏਸ਼ੀਅਨ ਚੈਂਪੀਅਨ ਕਤਰ ਨੂੰ ਇੱਥੇ ਜਾਸਿਮ ਬਿਨ ਹਮਾਦ ਸਟੇਡੀਅਮ ‘ਚ ਖੇਡੇ ਗਏ ਫੀਫਾ ਵਿਸ਼ਵ ਕੱਪ ਕਤਰ 2022 ਦੇ ਦੂਜੇ ਗਰੁੱਪ ਈ ਮੈਚ ਅਤੇ ਏਐਫਸੀ ਏਸ਼ੀਅਨ ਕੱਪ ਚੀਨ 2023 ਦੇ ਸੰਯੁਕਤ ਕੁਆਲੀਫਾਇਰ ਮੁਕਾਬਲੇ ‘ਚ ਗੋਲਰਹਿਤ ਡਰਾਅ ‘ਤੇ ਰੋਕ ਸਭ ਨੂੰ ਹੈਰਾਨ ਕਰ ਦਿੱਤਾ ਦੋਹਾ ‘ਚ ਹੋਏ ਮੁਕਾਬਲੇ ‘ਚ ਭਾਰਤੀ ਟੀਮ ਨੇ ਲਜਵਾਬ ਪ੍ਰਦਰਸ਼ਨ ਕਰਦਿਆਂ ਵਿਰੋਧੀ ਮਜ਼ਬੂਤ ਟੀਮ ਨੂੰ ਗੋਲ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ ਅਤੇ ਮੈਚ ਤੈਅ ਸਮੇਂ ‘ਚ ਗੋਲ ਰਹਿਤ ਡਰਾਅ ‘ਤੇ ਖਤਮ ਹੋਇਆ।

ਇਹ ਵੀ ਪੜ੍ਹੋ : ਮਹਿੰਗੀ ਪੈ ਸਕਦੀ ਹੈ ਦੰਦਾਂ ਦੀ ਅਣਦੇਖੀ

ਫੀਫਾ ਰੈਂਕਿੰਗ ‘ਚ 62ਵੇਂ ਨੰਬਰ ਦੀ ਕਤਰ ਅਤੇ 103ਵੀਂ ਰੈਂਕਿੰਗ ਦੀ ਭਾਰਤੀ ਟੀਮ ਦਰਮਿਆਨ ਇਸ ਮੁਕਾਬਲੇ ‘ਚ ਹਾਲਾਂਕਿ ਏਸ਼ੀਅਨ ਚੈਂਪੀਅਨ ਟੀਮ ਦਾ ਹੀ ਪਲੜਾ ਭਾਰੀ ਮੰਨਿਆ ਜਾ ਰਿਹਾ ਸੀ ਜਿਸ ਨੇ ਯੂਏਈ 2019 ਦੇ ਏਐਫਸੀ ਏਸ਼ੀਅਨ ਕੱਪ ਮੁਕਾਬਲੇ ‘ਚ ਜਪਾਨ ਨੂੰ ਫਾਈਨਲ ‘ਚ 3-1 ਨਾਲ ਹਰਾਇਆ ਸੀ ਮੁੱਖ ਕੋਚ ਇਗੋਲ ਸਿਤਮਾਕ ਨੇ ਆਪਣੇ ਓਮਾਨ ‘ਚ ਖੇਡੇ ਗਏ ਪਹਿਲੇ ਮੈਚ ਦੇ ਲਾਈਨਅਪ ‘ਚ ਹਾਲਾਂਕਿ ਚਾਰ ਬਦਲਾਅ ਕੀਤੇ ਸਨ ਟੀਮ ਦੇ ਸਟਾਰ ਖਿਡਾਰੀ ਸੁਨੀਲ ਛੇਤਰੀ ਹਾਲਾਂਕਿ ਵਾਇਰਲ ਬੁਖਾਰ ਕਾਰਨ ਇਸ ਮੈਚ ਦਾ ਹਿੱਸਾ ਨਹੀਂ ਬਣ ਸਕੇ ਅਤੇ ਸਟੈਂਡ ਤੋਂ ਹੀ ਉਨ੍ਹਾਂ ਨੇ ਪੂਰਾ ਮੈਚ ਵੇਖਿਆ ਬਲੂ ਟਾਈਗਰਜ਼ ਨੇ ਮੈਚ ਦੇ ਪਹਿਲੇ ਹਾਫ ‘ਚ ਦਬਾਅ ‘ਤੇ ਕਾਬੂ ਪਾਇਆ।

ਮੈਚ ਦੇ 51ਵੇਂ ਮਿੰਟ ‘ਚ ਉਦਾਂਤਾ ਨੇ ਸਹਲ ਦੇ ਪਾਸ ‘ਤੇ ਵਿਰੋਧੀ ਟੀਮ ਦੇ ਅਬਦੇਲਕਰੀਮ ਹਸਨ ਨੂੰ ਪਾਰ ਕਰਕੇ ਮਾਨਵੀਰ ਸਿੰਘ ਨੂੰ ਗੇਂਦ ਪਾਸ ਕਰਵਾਈ ਪਰ ਇਹ ਉਨ੍ਹਾਂ ਲਈ ਕਾਫੀ ਦੂਰ ਰਹੀ ਛੇ ਮਿੰਟ ਬਾਅਦ ਸਹਲ ਨੇ ਕਤਰੀ ਮਿਡਫੀਲਡਰ ਨੂੰ ਫਿਰ ਛਕਾਇਆ ਅਸੀਮ ਮਦੀਬੋ ਦੇ ਫਾਊਲ ਕਰਨ ‘ਤੇ ਉਨ੍ਹਾਂ ਨੂੰ ਫਿਰ ਯੈਲੋ ਕਾਰਡ ਮਿਲ ਗਿਆ ਇਸ ਸਮੇਂ ਤੱਕ ਭਾਰਤੀ ਖਿਡਾਰੀਆਂ ਦਾ ਆਤਮਵਿਸ਼ਵਾਸ ਕਾਫੀ ਮਜ਼ਬੂਤ ਹੋ ਗਿਆ ਅਤੇ ਉਨ੍ਹਾਂ ਨੇ ਵਿਰੋਧੀ ਟੀਮ ਨੂੰ ਗੇਂਦ ‘ਤੇ ਕਬਜ਼ਾ ਬਣਾਉਣ ਦਾ ਮੌਕਾ ਨਹੀਂ ਦਿੱਤਾ ਮੁਕਾਬਲੇ ਦੇ ਲਗਭਗ ਇੱਕ ਘੰਟੇ ਬਾਅਦ ਭਾਰਤੀ ਟੀਮ ਨੂੰ ਫਿਰ ਤੋਂ ਗੋਲ ਦਾ ਵਧੀਆ ਮੌਕਾ ਮਿਲਿਆ ਪਰ ਅਨੀਰੁੱਧ ਥਾਪਾ ਕਾਰਨਰ ਤੋਂ ਖੁੰਝ ਗਏ ਮੈਚ ਦੇ 9 ਮਿੰਟ ਬਾਕੀ ਰਹਿੰਦੇ ਉਦਾਂਤਾ ਨੇ ਅਬਦੇਲਕਰੀਮ ਨੂੰ ਫਿਰ ਤੋਂ ਝਕਾਨੀ ਦਿੱਤੀ ਪਰ ਉਹ ਫਿਰ ਤੋਂ ਜਬਰਦਸਤ ਗੋਲ ਦੇ ਮੌਕੇ ਤੋਂ ਬੇਹੱਦ ਨੇੜਿਓਂ ਖੁੰਝ ਗਏ ਭਾਰਤ ਹੁਣ ਆਪਣਾ ਅਗਲਾ ਮੁਕਾਬਲਾ 15 ਅਕਤੂਬਰ ਨੂੰ ਬੰਗਲਾਦੇਸ਼ ਨਾਲ ਕੱਲਕੱਤਾ ਦੇ ਯੁਵਾ ਭਾਰਤੀ ਕ੍ਰਣਾਂਗਨ ‘ਚ ਖੇਡੇਗਾ।

ਮੈਨੂੰ ਆਪਣੇ ਖਿਡਾਰੀਆਂ ‘ਤੇ ਮਾਣ : ਛੇਤਰੀ

ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਖਿਡਾਰੀਆਂ ‘ਤੇ ਮਾਣ ਹੈ ਛੇਤਰੀ ਨੇ ਟਵੀਟ ਕੀਤਾ, ਪ੍ਰਿਅ ਭਾਰਤ, ਇਹ ਮੇਰੀ ਟੀਮ ਹੈ ਅਤੇ ਇਹ ਮੇਰੇ ਲੜਕੇ ਹਨ ਇਸ ਸਮੇਂ ਮੈਂ ਕਿੰਨਾ ਮਾਣ ਮਹਿਸੂਸ ਕਰ ਰਿਹਾ ਹਾਂ ਇਸ ਦਾ ਬਿਆਨ ਨਹੀਂ ਕਰ ਸਕਦਾ ਅੰਕ ਸੂਚੀ ਦੇ ਹਿਸਾਬ ਨਾਲ ਇਹ ਇੱਕ ਵੱਡਾ ਨਤੀਜਾ ਨਹੀਂ ਹੈ, ਪਰ ਮੁਕਾਬਲੇ ਸਬੰਧੀ ਇਹ ਵੱਡਾ ਹੈ ਕੋਚਿੰਗ ਸਟਾਫ ਅਤੇ ਡ੍ਰੈਸਿੰਗ ਰੂਪ ਨੂੰ ਇਸ ਦਾ ਬਹੁਤ ਵੱਡਾ ਸਿਹਰਾ ਜਾਂਦਾ ਹੈ।