ਭਾਰਤ ਨੂੰ ਖੇਤੀਬਾੜੀ ‘ਚ ਉੱਨਤ ਤੇ ਮਾਹਿਰ ਬਣਨਾ ਪਵੇਗਾ

Agriculture

ਜੋ ਲੋਕ ਇਹ ਨਹੀਂ ਜਾਣਦੇ ਕਿ ਖੇਤੀਬਾੜੀ ਮੌਸਮੀ ਜੂਆ ਹੈ, ਉਹ ਰਾਜਸਥਾਨ, ਪੰਜਾਬ ਤੇ ਹਰਿਆਣਾਂ ਦੇ ਉਨ੍ਹਾਂ ਖੇਤਾਂ (Agriculture) ‘ਚ ਜਾ ਕੇ ਦੇਖ ਸਕਦੇ ਹਨ, ਜਿੱਥੇ ਝੱਖੜ ਤੇ ਗੜੇਮਾਰੀ ਨਾਲ ਕਣਕ ਦੀ ਪੱਕੀ ਫਸਲ ਬਰਬਾਦ ਹੋ ਗਈ ਕਿਸਾਨ ਫਸਲ ਉਂਜ ਵੀ ਜੂਆ ਖੇਡ ਕੇ ਚੁੱਕਦਾ ਹੈ ਇਸ ਤੋਂ ਪਹਿਲਾਂ ਪੰਜਾਬ ‘ਚ ਚਿੱਟੀ ਮੱਖੀ ਨੇ ਕਿਸਾਨਾਂ ਦੀ ਨਰਮੇ ਦੀ ਫਸਲ ਬਰਬਾਦ ਕਰ ਦਿੱਤੀ ਸੀ ਦੇਸ਼ ਭਰ ਦਾ ਕਿਸਾਨ ਖੇਤੀ ਖੇਤਰ  ਦੇ ਹਿਸਾਬ ਨਾਲ ਸੋਕੇ, ਹੜ੍ਹ, ਤੁਫਾਨ ਨਾਲ ਜੂਝ ਰਿਹਾ ਹੈ ਤੇ ਕਰਜ਼ਾ ਲੈ ਕੇ ਬੀਜੀ ਫ਼ਸਲ ਨੂੰ ਘਰ ਲਿਜਾਣ ਤੋਂ ਪਹਿਲਾਂ ਮੌਸਮ ਦੀ ਮਾਰ ਝੱਲਦਾ ਹੈ, ਫੇਰ ਜੋ ਬਚਦਾ ਹੈ, ਉਸਨੂੰ ਮੰਡੀ ‘ਚ ਲਿਆਉਂਦਾ ਹੈ ਤਾਂ ਵੀ ਇੱਕ ਹੋਰ ਜੂਏ ਦੀ ਮਾਰ ਝੱਲਦਾ ਹੈ, ਜੋ ਵਪਾਰੀ ਕਿਸਾਨ ਨਾਲ ਖੇਡਦੇ ਹਨ।

ਇੱਥੇ ਕਈ ਵਾਰ ਉਹ ਇੰਨੀ ਬੁਰੀ ਤਰ੍ਹਾਂ ਹਾਰਦਾ ਹੈ ਕਿ ਉਸਨੂੰ ਆਪਣੀ ਫਸਲ ਨੂੰ ਸੜਕਾਂ ‘ਤੇ ਸੁੱਟਣਾ ਜ਼ਿਆਦਾ ਲਾਹੇਵੰਦ ਲੱਗਦਾ ਹੈ, ਤਾਂ ਕਿ ਉਸਨੂੰ ਸਾਂਭਣ ਦੇ ਖਰਚ ਤੋਂ ਮੁਕਤੀ ਮਿਲ ਜਾਵੇ, ਜਿਵੇਂ ਕਿ ਇਨ੍ਹੀਂ ਦਿਨੀਂ ਸੜਕਾਂ ‘ਤੇ ਆਲੂ ਸੁੱਟੇ ਜਾ ਰਹੇ ਹਨ ਇਸ ਤਰ੍ਹਾਂ ਕਿਸਾਨ ਆਪਣੇ ਪਿੱਛੇ ਲੱਗੇ ਘਾਟੇ ਤੋਂ ਉਭਰਨ ਦੀ ਜੱਦੋ-ਜਹਿਦ ਕਰਦਾ ਹੈ ਭਾਰਤ ‘ਚ ਹਰ ਫ਼ਸਲ ਦਾ ਉਤਪਾਦਕ, ਹਰ ਖੇਤਰ ਦਾ ਕਿਸਾਨ ਬੁਰੀ ਤਰ੍ਹਾਂ ਪੀੜਤ ਹੈ ਕਿਉਂਕਿ ਦੇਸ਼ ‘ਚ ਖੇਤੀਬਾੜੀ ਦਾ ਵਿਕਾਸ ਉਸ ਤਰ੍ਹਾਂ ਨਹੀਂ ਹੋ ਰਿਹਾ ਜੋ ਅਸਲ ‘ਚ ਕਿਸਾਨ ਨੂੰ ਫਾਇਦਾ ਦੇਵੇ ਸਬਸਿਡੀ ਹੋਵੇ ਜਾਂ ਫਸਲਾਂ ਦਾ ਮੁੱਲ ਤੈਅ ਕਰਨਾ ਹੋਵੇ, ਹਰ ਥਾਂ ਵਿਚੋਲਿਆਂ ਨੇ ਜਾਲ ਵਿਛਾਏ ਹਨ।

ਇਨ੍ਹਾਂ ਵਿਚੋਲਿਆਂ ਦਾ ਮਾਫੀਆ ਏਨਾ ਮਜ਼ਬੂਤ ਹੈ ਕਿ ਉਨ੍ਹਾਂ ਨੇ ਬੀਜ਼ ਤੇ ਖਾਦਾਂ ‘ਚ ਵੀ ਲੁੱਟ ਮਚਾ ਰੱਖੀ ਹੈ ਖੇਤੀ ‘ਚ ਰਾਹਤ ਦੇ ਨਾਂਅ ‘ਤੇ ਸਰਕਾਰ ਕੁਝ ਸਮੇਂ ਬਾਦ ਕਰਜ਼ਾ ਮਾਫ ਕਰ ਦਿੰਦੀ ਹੈ, ਉਹ ਵੀ ਕੁਝ ਕੁ ਹਿੱਸਾ ਹੁੰਦਾ ਹੈ ਅੰਗ੍ਰੇਜ ਸਰਕਾਰ ਤੇ ਹੁਣ ਭਾਰਤੀ ਪਾਰਟੀਆਂ ਤੇ ਨੇਤਾ ਆਏ ਤੇ ਗਏ ਪਰ ਇਹ ਸਭ ਦੇਸ਼ ਦਾ ਸਭ ਤੋਂ ਵੱਡਾ ਰੁਜ਼ਗਾਰ ਦਾ ਖੇਤਰ ਛੱਡ ਕੇ ਹੋਰ ਰੁਜ਼ਗਾਰ ਦੇ ਖੇਤਰ ਪੈਦਾ ਕਰਨ ‘ਚ ਰੁੱਝੇ ਹੋਏ ਹਨ ਭਾਰਤ ‘ਚ ਜਿੱਥੇ ਮਿੱਟੀ ਤੇ ਮੌਸਮੀ ਅਨੁਕੂਲਤਾਵਾਂ ਖੇਤੀਬਾੜੀ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ, ਉਥੇ ਹੀ ਦੇਸ਼ ‘ਚ ਖੇਤੀ ਖੋਜ਼, ਇੰਜੀਨੀਅਰਿੰਗ ਤੇ ਮੌਜ਼ੂਦਾ ਲੋੜਾਂ ਦੇ ਹਿਸਾਬ ਨਾਲ ਉਤਪਾਦਾਂ ਦੀ ਪ੍ਰਸੈਸਿੰਗ ਦੀ ਦਿਸ਼ਾ ‘ਚ ਕੰਮ ਬਹੁਤ ਹੀ ਹੌਲੀ ਹੋ ਰਿਹਾ ਹੈ।

ਜਦੋਂ ਕਿ ਇਹ ਸਾਰਾ ਕੰਮ ਭਾਰਤ ਨੂੰ ਆਪਣੀਆਂ ਨਦੀਆਂ ਤੇ ਜਲ ਡੈਮਾਂ ਦੇ ਬਣਾਉਣ ਵਕਤ ਜਾਂ ਇੰਜ ਕਹੀਏ ਕਿ ਉਨ੍ਹਾਂ ਤੋਂ ਵੀ ਪਹਿਲਾਂ ਵਿਕਸਤ ਕਰਨ ਬਾਰੇ ਸੋਚਣਾ ਚਾਹੀਦਾ ਸੀ ਦੇਸ਼ ਦੇ ਨਾਗਰਿਕਾਂ ‘ਤੇ ਖੇਤੀ ਛੱਡ ਕੇ ਸ਼ਹਿਰੀਕਰਨ ਵੱਲ ਜਾਣ ਦਾ ਦਬਾਅ ਬਹੁਤ ਜ਼ਿਆਦਾ ਤੱਕ ਵਧ ਚੁੱਕਾ ਹੈ ਉਧਰ ਸ਼ਹਿਰ ਅੱਜ ਪੂਰੀ ਤਰ੍ਹਾਂ ਦੁਨੀਆ ‘ਚ ਕੁਦਰਤੀ ਵਸੀਲਿਆਂ ਦੀ ਬਰਬਾਦੀ ਦਾ ਕਾਰਨ ਬਣੇ ਹੋਏ ਹਨ ਤੇ ਦਿਨੋ-ਦਿਨ ਜੀਵ ਵਿਭਿੰਨਤਾ ਲਈ ਬਹੁਤ ਵੱਡਾ ਖਤਰਾ ਬਣ ਰਹੇ ਹਨ ਵਧਦੇ ਸ਼ਹਿਰਾਂ ‘ਚ ਭਵਿੱਖ ‘ਚ ਭੋਜਨ ਦੀ ਕਮੀ ਦੀ ਸਮੱਸਿਆ ਵਧਦੀ ਜਾ ਰਹੀ ਹੈ ਭਾਰਤ ਨੇ ਜੇ ਆਪਣੇ ਖੇਤੀ ਖੇਤਰ ਦੀ ਸਮਾਂ ਰਹਿੰਦੇ ਸਾਰ ਨਾ ਲਈ ਤਾਂ ਬਹੁਤ ਬੁਰਾ ਹੋਣ ਵਾਲਾ ਹੈ ਬਦਲ ਰਹੇ।

ਵਿਸ਼ਵ ਵਾਤਾਵਰਣ ‘ਚ ਸੜਕਾਂ, ਪੁਲ਼, ਸਹੂਲਤਾਂ ਵਾਲੇ ਸ਼ਹਿਰ, ਸੂਚਨਾ ਤਕਨੀਕੀ ਦੇ ਨਾਲ ਖੇਤੀ ਦਾ ਵੀ ਮਹੱਤਵ ਵਧ ਰਿਹਾ ਹੈ ਚੀਨ, ਅਮਰੀਕਾ, ਯੁਰਪ ਵਰਗੇ ਦੇਸ਼ਾਂ ਦੀਆਂ ਕੰਪਨੀਆਂ ਦੱਖਣੀ ਅਮਰੀਕਾ, ਅਫ਼ਰੀਕਾ ‘ਚ ਖੇਤੀਯੋਗ ਜ਼ਮੀਨ ਦੀ ਭਾਲ ‘ਚ ਨਿੱਕਲ ਪਈਆਂ ਹਨ ਜਿੱਥੇ ਇਨ੍ਹਾਂ ਦੇਸ਼ਾਂ ਨੇ ਲੱਖਾਂ ਹੈਕਟੇਅਰ ਜਮੀਨ ‘ਤੇ ਕਬਜ਼ਾ ਕਰ ਲਿਆ ਹੈ ਭਾਰਤ ਨੂੰ ਆਪਣਾ ਘਰ ਠੀਕ  ਕਰਨ ਦੇ ਨਾਲ-ਨਾਲ ਵਧ ਰਹੀ ਆਬਾਦੀ ਨੂੰ ਦੇਖਦਿਆਂ ਦੇਸ਼ ਤੋਂ ਬਾਹਰ ਵੀ ਖੇਤੀ ਖੇਤਰ ‘ਚ ਨਿਵੇਸ਼ ਵਧਾਉਣਾ ਚਾਹੀਦਾ ਹੈ ਇਹ ਤਾਂ ਹੀ ਸੰਭਵ ਹੈ ਜਦੋਂ ਭਾਰਤੀ ਕਿਸਾਨ ਨੂੰ ਉਨਤ ਖੇਤੀ ਵੱਲ ਵਧਣ ਲਈ ਮਜ਼ਬੂਤ ਬਣਾਇਆ ਜਾਵੇਗਾ, ਜੋ ਕਿ ਅਜੇ ਕਰਜ਼ੇ, ਘੱਟ ਭਾਅ-ਵੱਧ ਲਾਗਤ ਦੀਆਂ ਲੁੱਟਮਾਰ ਵਾਲੀਆਂ ਨੀਤੀਆਂ  ਕਾਰਨ ਸੰਭਵ ਨਹੀਂ।