ਭਾਰਤ ‘ਚ ਵਿਦੇਸ਼ੀਆਂ ਲਈ ਸਭ ਤੋਂ ਮਹਿੰਗਾ ਸ਼ਹਿਰ ਹੈ ਮੁੰਬਈ

ਨਵੀਂ ਦਿੱਲੀ, (ਏਜੰਸੀ)। ਇੱਕ ਰਿਪੋਰਟ ਅਨੁਸਾਰ ਭਾਰਤ ‘ਚ ਵਿਦੇਸ਼ੀਆਂ ਲਈ ਮੁੰਬਈ ਸਭ ਤੋਂ ਮਹਿੰਗਾ ਸ਼ਹਿਰ ਹੈ ਅਤੇ ਇਸ ਲਿਹਾਜ਼ ਨਾਲ ਉਸ ਨੂੰ ਪੈਰਿਸ, ਕੈਨਬਰਾ, ਸਿਏਟਲ ਅਤੇ ਵਿਆਨਾ ਜਿਹੇ ਸ਼ਹਿਰਾਂ ਤੋਂ ਵੀ ਉੱਪਰ ਰੱਖਿਆ ਗਿਆ ਹੈ ਅਨੁਸੰਧਾਨ ਫਰਮ ਮਰਸਰ ਦੇ 23ਵੇਂ ਸਾਲਾਨਾ ਜੀਵਿਕਾ ਲਾਗਤ ਸਰਵੇਖਣ ‘ਚ ਵਿਦੇਸ਼ੀਆਂ ਲਈ ਮਹਿੰਗੇ ਸ਼ਹਿਰਾਂ ਦੀ ਸੂਚੀ ‘ਚ ਮੁੰਬਈ ਨੂੰ 57ਵੇਂ ਸਥਾਨ ‘ਤੇ ਰੱਖਿਆ ਗਿਆ ਹੈ ਭਾਰਤੀ ਸ਼ਹਿਰਾਂ ਦੀ  ਗੱਲ ਕੀਤੀ ਜਾਵੇ।

ਇਸ ਸੂਚੀ ‘ਚ ਨਵੀਂ ਦਿੱਲੀ 99ਵੇਂ, ਬੰਗਲੌਰ 135ਵੇਂ ਅਤੇ ਕੋਲਕਾਤਾ 184ਵੇਂ ਸਥਾਨ ‘ਤੇ ਹੈ ਇਸ ਸੂਚੀ ਅਨੁਸਾਰ ਵਿਦੇਸ਼ੀਆਂ ਲਈ ਸਭ ਤੋਂ ਮਹਿੰਗੇ ਸ਼ਹਿਰਾਂ ‘ਚ ਲੁਆਂਡਾ, ਅੰਗੋਲਾ ਸਭ ਤੋਂ ਉੱਪਰ ਹੈ ਇਸ ਸ਼ਹਿਰ ‘ਚ ਸਮਾਨ ਦੇ ਨਾਲ-ਨਾਲ ਸੁਰੱਖਿਆ ਬਹੁਤ ਹੀ ਮਹਿੰਗੀ ਹੈ ਸੂਚੀ ‘ਚ ਦੂਜੇ ਸਥਾਨ ‘ਤੇ ਹਾਂਗਕਾਂਗ ਅਤੇ ਤੀਜੇ ਸਥਾਨ ‘ਤੇ ਟੋਕੀਓ ਹੈ ਸੂਚੀ ਅਨੁਸਾਰ ਦੁਨੀਆ ਦੇ ਸਭ ਤੋਂ ਮਹਿੰਗੇ ਦਸ ਸ਼ਹਿਰਾਂ ‘ਚ ਜਿਊਰਿਖ ਚੌਥੇ, ਸਿੰਗਾਪੁਰ ਪੰਜਵੇਂ, ਸੋਲ ਛੇਵੇਂ, ਜਿਨੀਵਾ ਸੱਤਵੇਂ, ਸਾਂਗਹਾਏ ਅੱਠਵੇਂ, ਨਿਊਯਾਰਕ ਸ਼ਹਿਰ ਨੌਵੇਂ ਅਤੇ ਬਰਨ ਦਸਵੇਂ ਨੰਬਰ ‘ਤੇ ਹੈ।